ਰੰਜਿਸ਼ ਕਾਰਨ ਗੁਆਂਢੀ ਦਾ ਕਤਲ
08:33 AM Aug 07, 2024 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 6 ਅਗਸਤ
ਅੰਬਾਲਾ ਦੇ ਡਡਿਆਣਾ ਪਿੰਡ ਵਿੱਚ ਸੋਮਵਾਰ ਦੇਰ ਰਾਤ ਨੂੰ ਰੰਜਿਸ਼ ਦੇ ਚਲਦਿਆਂ ਨੌਂ ਜਣਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਆਪਣੇ ਗੁਆਂਢੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਧਰਮਪਾਲ (41) ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਦੇ ਭਰਾ ਰਾਜਪਾਲ ਨੇ ਦੱਸਿਆ ਕਿ ਉਸ ਦਾ ਭਰਾ ਸੋਮਵਾਰ ਨੂੰ ਦੇਰ ਰਾਤ ਨੂੰ ਪਟਿਆਲਾ ਤੋਂ ਪਰਤਿਆ ਸੀ। ਉਹ ਜਦੋਂ ਘਰ ਦੇ ਨੇੜੇ ਪੁੱਜਾ ਤਾਂ ਧਰਮਪਾਲ ਨੂੰ ਮਾਰ ਦੇਣ ਦਾ ਰੌਲਾ ਪੈ ਗਿਆ। ਰਾਜਪਾਲ ਨੇ ਦੋਸ਼ ਲਾਇਆ ਉਸ ਨੂੰ ਗੁਆਂਢੀਆਂ ਨੇ ਘੇਰ ਕੇ ਮਾਰ ਦਿੱਤਾ। ਇਹ ਲੋਕ ਨੌਂ ਜਣੇ ਸਨ ਜਿਨ੍ਹਾਂ ਵਿਚ ਤਿੰਨ ਔਰਤਾਂ ਸ਼ਾਮਲ ਸਨ। ਉਹ ਧਰਮਪਾਲ ਨੂੰ ਚੁੱਕ ਕੇ ਸਿਵਲ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸਐੱਚਓ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨ ਤੇ ਪਰਚਾ ਦਰਜ ਕਰ ਲਿਆ ਗਿਆ ਹੈ।
Advertisement
Advertisement