ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੇਹਾ ਨੇ ‘ਮਿਸਜਿ਼ ਕਰਵਾ ਕੁਈਨ’ ਦਾ ਖਤਿਾਬ ਜਿੱਤਿਆ

09:02 AM Oct 31, 2023 IST
ਸਮਾਗਮ ਦੌਰਾਨ ਤਿਆਰ ਹੋਈਆਂ ਔਰਤਾਂ ਪ੍ਰਬੰਧਕਾਂ ਨਾਲ। -ਫੋਟੋ: ਓਬਰਾਏ

ਖੰਨਾ: ਇੱਥੇ ਬਲੈਸਡ ਬਿਊਟੀ ਗਰੁੱਪ ਵੱਲੋਂ ਅੱਜ ਪ੍ਰੀ ਕਰਵਾਚੌਥ ਸੈਲੀਬ੍ਰੇਸ਼ਨ ਸਮਾਗਮ ਕਮਲ ਅਰੋੜਾ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਵਿੱਚ ਔਰਤਾਂ ਦੀਆਂ ਕਰਵਾ ਚੌਥ ਸਬੰਧੀ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਫਨ ਗੇਮਜ਼ ਅਤੇ ਔਰਤਾਂ ਦਾ ‘ਮਿਸਜਿ਼ ਕਰਵਾ ਕੁਈਨ’ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਨੇਹਾ ਵਜਿ ਜੇਤੂ ਰਹੀ। ਜੱਜਾਂ ਦੀ ਭੂਮਿਕਾ ਡਾ. ਨੀਤੀ ਸੰਧੂ ਤੇ ਹਰਿੰਦਰਪਾਲ ਕੌਰ ਨੇ ਨਿਭਾਈ। ਇਸ ਮੌਕੇ ਜੱਜਾਂ ਨੇ ਔਰਤਾਂ ਨੂੰ ਕਰਵਾਚੌਥ, ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਸਬੰਧੀ ਸਵਾਲ ਵੀ ਪੁੱਛੇ। ਇਸ ਮੌਕੇ ਕਮਲ ਅਰੋੜਾ ਅਤੇ ਹੀਨਾ ਸੱਗਰ ਨੇ ਕਿਹਾ ਕਿ ਇਹ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ ਤਾਂ ਜੋ ਇਸ ਪਵਿੱਤਰ ਤਿਉਹਾਰ ਦੀ ਮਹੱਤਤਾ ਤੋਂ ਔਰਤਾਂ ਨੂੰ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਨਾਜੀਆ, ਪ੍ਰੀਤੀ, ਸੋਨਮ, ਵਿਸ਼ਾਲੀ, ਕੋਮਲ, ਅਲੀਸ਼ਾ, ਕੀਰਤੀ ਗੁਲਾਟੀ, ਸ਼ਵੇਤਾ, ਮਨੀਸ਼ਾ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement