ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲਾਪਰਵਾਹੀ: ਖੰਭੇ ਦੀ ਮੁਰੰਮਤ ਨਾ ਹੋਣ ਕਰਨ ਮੁਹੱਲਾ ਵਾਸੀ ਪ੍ਰੇਸ਼ਾਨ

06:56 AM Apr 24, 2024 IST
ਬਿਜਲੀ ਦੇ ਖੰਭੇ ਬਾਰੇ ਜਾਣਕਾਰੀ ਦਿੰਦੇ ਹੋਏ ਖਪਤਕਾਰ। - ਫੋਟੋ: ਜਾਗੋਵਾਲ

ਪੱਤਰ ਪ੍ਰੇਰਕ
ਕਾਹਨੂੰਵਾਨ, 23 ਅਪਰੈਲ
ਕਸਬੇ ਦੇ ਬਲਾਕ ਦਫ਼ਤਰ ਨੇੜੇ ਡਿੱਗੇ ਬਿਜਲੀ ਦੀ ਖੰਭੇ ਦੀ ਮੁਰੰਮਤ ਨਾ ਹੋਣ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ ਹਨ। ਇਸ ਸਬੰਧੀ ਰੋਸ ਪ੍ਰਗਟਾਉਂਦਿਆਂ ਰਣਜੀਤ ਸਿੰਘ ਲਾਧੂਪੁਰ, ਰਣਦੀਪ ਸਿੰਘ ਅਤੇ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇੜੇ ਬਿਜਲੀ ਦਾ ਖੰਭਾ ਪਿਛਲੇ ਡੇਢ ਮਹੀਨ ਤੋਂ ਹਨੇਰੀ ਕਾਰਨ ਹੇਠਾਂ ਡਿੱਗਿਆ ਪਿਆ ਹੈ ਜਿਸਦੀ ਰਿਪੋਰਟ ਉਨ੍ਹਾਂ ਨੇ ਸਬੰਧਤ ਸਬ ਡਿਵੀਜ਼ਨ ਦਫ਼ਤਰ ਵਿੱਚ 18 ਮਾਰਚ ਨੂੰ ਕਰਵਾ ਦਿੱਤੀ ਸੀ। ਇਸ ਤੋਂ ਬਾਅਦ ਉਹ ਕਈ ਵਾਰ ਐੱਸ.ਡੀ.ਓ. ਕਾਹਨੂੰਵਾਨ ਨੂੰ ਵੀ ਮਿਲ ਕੇ ਬੇਨਤੀ ਕਰ ਚੁੱਕੇ ਹਨ, ਪਰ ਖੰਭੇ ਦੀ ਮੁਰੰਮਤ ਨਹੀਂ ਕਰਵਾਈ ਜਾ ਰਹੀ। ਉਨ੍ਹਾਂ ਦੇ ਘਰਾਂ ਤੇ ਦੁਕਾਨਾਂ ਨੂੰ ਜਾਣ ਵਾਲੀਆਂ ਬਿਜਲੀ ਸਪਲਾਈ ਦੀਆਂ ਤਾਰਾਂ ਵੀ ਕੱਚੇ ਤੌਰ ’ਤੇ ਨੇੜਲੀ ਕੰਧ ਨਾਲ ਟੰਗੀਆਂ ਹੋਈਆਂ ਹਨ ਜਿਸ ਕਾਰਨ ਕਦੀ ਵੀ ਹਾਦਸਾ ਵਾਪਰ ਸਕਦਾ ਹੈ।

Advertisement

ਬਿਜਲੀ ਮੁਲਾਜ਼ਮਾਂ ਕੋਲ ਮੁਰੰਮਤ ਕਰਨ ਦਾ ਸਮਾਂ ਨਹੀਂ: ਐੱਸਡੀਓ

ਐੱਸ.ਡੀ.ਓ. ਤੀਰਥ ਰਾਜ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਕੋਲ ਖੰਭੇ ਦੀ ਮੁਰੰਮਤ ਕਰਨ ਦਾ ਸਮਾਂ ਨਹੀਂ ਹੈ। ਜਦੋਂ ਉਹ ਜ਼ਰੂਰੀ ਕੰਮ ਨਿਪਟਾ ਲੈਣਗੇ ਤਾਂ ਇਹ ਕੰਮ ਕਰ ਦਿੱਤਾ ਜਾਵੇਗਾ।

Advertisement
Advertisement
Advertisement