For the best experience, open
https://m.punjabitribuneonline.com
on your mobile browser.
Advertisement

ਲਾਪਰਵਾਹੀ: 50 ਟੈਂਕਰਾਂ ਦੀ ਮਾਲ ਗੱਡੀ ਜੰਮੂ ਰੂਟ ’ਤੇ ਪਈ

07:50 AM Mar 24, 2024 IST
ਲਾਪਰਵਾਹੀ  50 ਟੈਂਕਰਾਂ ਦੀ ਮਾਲ ਗੱਡੀ ਜੰਮੂ ਰੂਟ ’ਤੇ ਪਈ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਜਲੰਧਰ, 23 ਮਾਰਚ
ਫਿਰੋਜ਼ਪੁਰ ਡਿਵੀਜ਼ਨ ਵਿੱਚ ਅੱਜ ਫਿਰ ਰੇਲ ਵਿਭਾਗ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਜਿਸ ਦੌਰਾਨ 50 ਪੈਟਰੋਲ ਟੈਂਕਰਾਂ ਦੀ ਮਾਲ ਗੱਡੀ ਜੰਮੂ ਰੂਟ ’ਤੇ ਚਲੀ ਗਈ, ਪਰ ਇਸ ਦੌਰਾਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਮਾਲ ਗੱਡੀ ਨੂੰ ਮੁਕੇਰੀਆਂ ਰੇਲਵੇ ਸਟੇਸ਼ਨ ਨੇੜੇ ਰੋਕਿਆ ਗਿਆ ਅਤੇ ਉੱਥੋਂ ਪੈਟਰੋਲ ਟੈਂਕਰਾਂ ਨੂੰ ਦੁਬਾਰਾ ਜਲੰਧਰ ਲਈ ਰਵਾਨਾ ਕੀਤਾ ਗਿਆ। ਪੂਰੀ ਮਾਲ ਗੱਡੀ ਨਾਲ ਪੈਟਰੋਲ ਟੈਂਕਰ ਲੱਗੇ ਹੋਏ ਸਨ। ਦੱਸ ਦੇਈਏ ਕਿ ਫਿਰੋਜ਼ਪੁਰ ਡਿਵੀਜ਼ਨ ਉਪਰੋਕਤ ਘਟਨਾ ਨੂੰ ਵੱਡੀ ਘਟਨਾ ਮੰਨ ਰਹੀ ਹੈ ਕਿਉਂਕਿ ਇਸ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮਾਲ ਗੱਡੀ 50 ਤੇਲ ਕੈਂਟਰਾਂ ਨਾਲ ਗਾਂਧੀਧਾਮ ਤੋਂ ਰਵਾਨਾ ਹੋਈ ਸੀ ਜਿਸ ਨੇ ਅੱਜ ਜਲੰਧਰ ਦੇ ਸੁੱਚੀਪਿੰਡ ਰੇਲਵੇ ਹਾਲਟ ਤੋਂ ਇੰਡੀਅਨ ਆਇਲ ਵਿੱਚ ਦਾਖਲ ਹੋਣਾ ਸੀ। ਇਸ ਦੌਰਾਨ ਲੁਧਿਆਣਾ ਵਿੱਚ ਉਕਤ ਮਾਲ ਗੱਡੀ ਦਾ ਡਰਾਈਵਰ ਸਵੇਰੇ ਹੀ ਬਦਲ ਦਿੱਤਾ ਗਿਆ ਜਿਸ ਨੂੰ ਰੇਲਗੱਡੀ ਦਾ ਵੱਖਰਾ ਮੀਮੋ ਦਿੱਤਾ ਗਿਆ ਜਿਸ ਤੋਂ ਬਾਅਦ ਜਦੋਂ ਮਾਲ ਗੱਡੀ ਲੁਧਿਆਣਾ ਤੋਂ ਰਵਾਨਾ ਹੋਈ ਤਾਂ ਸਟੇਸ਼ਨ ਕੋਡ ਲਿਸਟ ਵੀ ਡਰਾਈਵਰ ਨੂੰ ਦੇ ਦਿੱਤੀ ਗਈ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਮਾਲ ਗੱਡੀ ਜਲੰਧਰ ਸੁੱਚੀ ਪਿੰਡ ਇੰਡੀਅਨ ਆਇਲ ਰੁਕਣੀ ਹੈ ਜਿਸ ਕਾਰਨ ਉਹ ਮਾਲ ਗੱਡੀ ਲੈ ਕੇ ਪਠਾਨਕੋਟ-ਜੰਮੂ ਰੂਟ ’ਤੇ ਚਲਾ ਗਿਆ। ਡਰਾਈਵਰ ਨੂੰ ਮੁਕੇਰੀਆਂ ਜਾਣ ਤੋਂ ਬਾਅਦ ਪਤਾ ਲੱਗਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ ਟਰੇਨ ਦੇ 47 ਟੈਂਕਰਾਂ ’ਚ ਹਵਾਈ ਜਹਾਜ਼ ਦਾ ਤੇਲ ਸੀ ਜਦੋਂਕਿ ਤਿੰਨ ਟੈਂਕਰ ਡੀਜ਼ਲ ਦੇ ਸਨ। ਇਹ ਰੇਲਗੱਡੀ ਕਰੀਬ ਪੰਜ ਘੰਟੇ ਦੇਰੀ ਨਾਲ ਸੁੱਚੀਪਿੰਡ ਰੁਕੀ। ਇੰਨਾ ਹੀ ਨਹੀਂ, ਸੁੱਚੀ ਪਿੰੰਡ ਨੂੰ ਪਾਰ ਕਰਨ ਤੋਂ ਬਾਅਦ ਉਕਤ ਮਾਲ ਗੱਡੀ ਵੀ ਕਾਫੀ ਦੇਰ ਤੱਕ ਅਲਾਵਲਪੁਰ ਖੜ੍ਹੀ ਰਹੀ। ਜੇਕਰ ਟਾਂਡਾ ਦੇ ਐੱਸਐੱਸ ਨੇ ਉਕਤ ਟਰੇਨ ਦੇ ਡਰਾਈਵਰ ਨੂੰ ਸਮੇਂ ਸਿਰ ਸੂਚਿਤ ਨਾ ਕੀਤਾ ਹੁੰਦਾ ਤਾਂ ਇਹ ਟਰੇਨ ਪਠਾਨਕੋਟ ਨੂੰ ਪਾਰ ਕਰ ਜਾਂਦੀ।

Advertisement

Advertisement
Author Image

sanam grng

View all posts

Advertisement
Advertisement
×