For the best experience, open
https://m.punjabitribuneonline.com
on your mobile browser.
Advertisement

ਅਣਗੌਲੇ ਕੀਤੇ ਕਾਂਗਰਸੀ ਵਰਕਰਾਂ ਨੇ ਭੜਾਸ ਕੱਢੀ

11:05 AM Apr 30, 2024 IST
ਅਣਗੌਲੇ ਕੀਤੇ ਕਾਂਗਰਸੀ ਵਰਕਰਾਂ ਨੇ ਭੜਾਸ ਕੱਢੀ
ਭਵਾਨੀਗੜ੍ਹ ਵਿੱਚ ਕਾਂਗਰਸ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਆਗੂ।
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 29 ਅਪਰੈਲ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਇੱਥੇ ਬੁਲਾਈ ਗਈ ਕਾਂਗਰਸ ਪਾਰਟੀ ਦੀ ਬਲਾਕ ਪੱਧਰੀ ਮੀਟਿੰਗ ਦੌਰਾਨ ਚੋਣ ਮੁਹਿੰਮ ਵਿੱਚ ਅਣਗੌਲੇ ਕੀਤੇ ਗਏ ਸਥਾਨਕ ਆਗੂਆਂ ਤੇ ਵਰਕਰਾਂ ਨੇ ਤਿੱਖਾ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਪਾਰਟੀ ਦੇ ਵਫਾਦਾਰ ਸਿਪਾਹੀਆਂ ਤੋਂ ਬਿਨਾਂ ਇਹ ਚੋਣ ਜਿੱਤਣੀ ਸੌਖੀ ਨਹੀਂ ਹੋਵੇਗੀ। ਉਨ੍ਹਾਂ ਪਾਰਟੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਅਪੀਲ ਕੀਤੀ ਕਿ ਇਲਾਕੇ ਵਿੱਚ ਆਪਣੀ ਚੋਣ ਮੁਹਿੰਮ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਬਲਾਕ ਦੇ ਆਗੂਆਂ ਅਤੇ ਵਰਕਰਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਤੂਰ, ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਬਦੇਸ਼ਾ, ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋਂ, ਨਗਰ ਕੌਂਸਲ ਭਵਾਨੀਗੜ੍ਹ ਦੇ ਪ੍ਰਧਾਨ ਬਲਵਿੰਦਰ ਸਿੰਘ ਘਾਬਦੀਆ, ਯੂਥ ਆਗੂ ਗੁਰਪ੍ਰੀਤ ਸਿੰਘ ਕੰਧੋਲਾ, ਕਰਮਜੀਤ ਸਿੰਘ ਫੱਗੂਵਾਲਾ, ਸੁਰਜੀਤ ਸਿੰਘ ਮੱਟਰਾਂ, ਸੁਖਵਿੰਦਰ ਸਿੰਘ ਘੁਮਾਣ, ਕਰਨੈਲ ਸਿੰਘ ਝਨੇੜੀ ਤੇ ਕਰਮਜੀਤ ਸਿੰਘ ਸਕਰੌਦੀ ਆਦਿ ਆਗੂਆਂ ਕਿਹਾ ਕਿ ਪਾਰਟੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਆਗੂ ਹਨ। ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਹਰ ਇੱਕ ਵਰਕਰ ਯੋਗਦਾਨ ਪਾਉਣ ਲਈ ਤਤਪਰ ਹੈ ਪਰ ਇਲਾਕੇ ਵਿੱਚ ਚੋਣ ਮੁਹਿੰਮ ਸ਼ੁਰੂ ਕਰਨ ਸਮੇਂ ਬਲਾਕ ਦੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਕੋਈ ਰਾਬਤਾ ਨਹੀਂ ਬਣਾਇਆ ਗਿਆ ਜਿਸ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਹੈ।
ਬੁਲਾਰਿਆਂ ਨੇ ਕਿਹਾ ਕਿ ਸ੍ਰੀ ਖਹਿਰਾ ਨੂੰ ਬਲਾਕ ਦੇ ਸਮੂਹ ਆਗੂਆਂ ਤੇ ਵਰਕਰਾਂ ਨਾਲ ਰਾਬਤਾ ਕਾਇਮ ਕਰਨ ਲਈ ਮੀਟਿੰਗ ਕਰਨੀ ਚਾਹੀਦੀ ਹੈ। ਉਨ੍ਹਾਂ ਪਾਰਟੀ ਉਮੀਦਵਾਰ ਨੂੰ ਬਲਾਕ ਵਿੱਚ ਕੁਝ ਦੋਗਲੇ ਕਿਰਦਾਰਾਂ ਵਾਲੇ ਵਿਅਕਤੀਆਂ ਤੋਂ ਖ਼ਬਰਦਾਰ ਕੀਤਾ। ਮੀਟਿੰਗ ਵਿੱਚ ਰਾਮ ਸਿੰਘ ਭਰਾਜ, ਸਾਹਬ ਸਿੰਘ ਭੜੋ, ਮਨਜੀਤ ਸਿੰਘ ਨਰੈਣਗੜ, ਕੁਲਦੀਪ ਸ਼ਰਮਾ, ਬਿੱਟੂ ਖ਼ਾਨ, ਗਗਨਦੀਪ ਗੋਲਡੀ, ਭਗਵੰਤ ਸਿੰਘ ਸੇਖੋਂ ਅਤੇ ਪਿਆਰਾ ਸਿੰਘ ਕਪਿਆਲ ਸਮੇਤ ਪੰਚ ਸਰਪੰਚ, ਕੌਂਸਲਰ, ਬਲਾਕ ਸਮਿਤੀ ਮੈਂਬਰ ਅਤੇ ਵਰਕਰ ਹਾਜ਼ਰ ਸਨ।

Advertisement

Advertisement
Author Image

Advertisement
Advertisement
×