NEET-UG pen and paper mode ਨੀਟ-ਯੂਜੀ ਪ੍ਰੀਖਿਆ ਪੈੱਨ ਪੇਪਰ ਮੋਡ ’ਚ ਜਾਰੀ ਰਹੇਗੀ: ਐੱਨਟੀਏ
08:50 PM Jan 16, 2025 IST
ਨਵੀਂ ਦਿੱਲੀ, 16 ਜਨਵਰੀ
Advertisement
ਕੇਂਦਰ ਸਰਕਾਰ ਨੇ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ-ਯੂਜੀ ਹੁਣ ਤੋਂ ਆਨਲਾਈਨ ਦੀ ਥਾਂ ਪੈੱਨ ਤੇ ਪੇਪਰ ਮੋਡ ਵਿਚ ਲੈਣ ਦਾ ਫੈਸਲਾ ਕੀਤਾ ਹੈ। ਸਿੱਖਿਆ ਤੇ ਸਿਹਤ ਮੰਤਰਾਲਿਆਂ ਦਰਮਿਆਨ ਵਿਆਪਕ ਵਿਚਾਰ ਚਰਚਾ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ।
ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੇ ਸੀਨੀਅਰ ਅਧਿਕਾਰੀ ਨੇ ਅੱਜ ਕਿਹਾ, ‘‘ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਵੱਲੋਂ ਲਏ ਫੈਸਲੇ ਮੁਤਾਬਕ ਨੀਟ-ਯੂਜੀ ਪ੍ਰੀਖਿਆ ਇਕੋ ਦਿਨ ਤੇ ਸਿਫ਼ਟਾਂ ਵਿਚ ਪੈੱਨ ਤੇ ਪੇਪਰ ਮੋਡ (ਓਐੱਮਆਰ ਅਧਾਰਿਤ) ਵਿਚ ਲਈ ਜਾਵੇਗੀ।’’
Advertisement
ਐੱਨਟੀਏ ਮੈਡੀਕਲ ਕਾਲਜਾਂ ਵਿਚ ਦਾਖ਼ਲਿਆਂ ਲਈ ਹਰ ਸਾਲ ਨੀਟ ਪ੍ਰੀਖਿਆ ਲੈਂਦੀ ਹੈ। ਐੱਮਬੀਬੀਐੱਸ ਕੋਰਸਾਂ ਲਈ ਕੁੱਲ 1.08 ਲੱਖ ਸੀਟਾਂ ਉਪਲਬਧ ਹਨ। ਇਨ੍ਹਾਂ ਵਿਚੋਂ 56000 ਸੀਟਾਂ ਸਰਕਾਰੀ ਹਸਪਤਾਲਾਂ ਤੇ ਕਰੀਬ 52000 ਨਿੱਜੀ ਕਾਲਜਾਂ ਵਿਚ ਹਨ। ਡੈਂਟਿਸਟਰੀ, ਆਯੂਰਵੇਦ, ਯੂਨਾਨੀ ਤੇ ਸਿੱਧਾ ਦੇ ਅੰਡਰ-ਗਰੈਜੂਏਟ ਕੋਰਸਾਂ ਵਿਚ ਦਾਖਲੇ ਵੀ ਨੀਟ ਦੇ ਨਤੀਜੇ ਉੱਤੇ ਅਧਾਰਿਤ ਹਨ। -ਪੀਟੀਆਈ
Advertisement