ਨੀਟ-ਯੂਜੀ: 11,000 ਤੋਂ ਵੱਧ ਉਮੀਦਵਾਰਾਂ ਦੇ ਜ਼ੀਰੋ ਜਾਂ ਨੈਗੇਟਿਵ ਅੰਕ ਆਏ
07:21 AM Jul 22, 2024 IST
ਨਵੀਂ ਦਿੱਲੀ, 21 ਜੁਲਾਈ
ਇਸ ਸਾਲ ਵਿਵਾਦਾਂ ਵਿੱਚ ਘਿਰੀ ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂਜੀ ਵਿੱਚ 11,000 ਤੋਂ ਵੱਧ ਉਮੀਦਵਾਰਾਂ ਨੇ ਜ਼ੀਰੋ (ਸਿਫ਼ਰ) ਜਾਂ ਨੈਗੇਟਿਵ (ਮਨਫ਼ੀ) ਅੰਕ ਹਾਸਲ ਕੀਤੇ ਹਨ। ਇਹ ਖੁਲਾਸਾ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵੱਲੋਂ ਕੇਂਦਰਾਂ ਅਨੁਸਾਰ ਐਲਾਨੇ ਗਏ ਨਤੀਜੇ ਤੋਂ ਹੋਇਆ ਹੈ। ਇਸ ਪ੍ਰੀਖਿਆ ਵਿੱਚ ਕਿਸੇ ਵੀ ਉਮੀਦਵਾਰ ਵਲੋਂ ਪ੍ਰਾਪਤ ਕੀਤੇ ਸਭ ਤੋਂ ਘੱਟ ਅੰਕ ਬਿਹਾਰ ਦੇ ਇੱਕ ਕੇਂਦਰ ਵਿੱਚ ਮਨਫ਼ੀ 180 ਆਏ ਹਨ। 2,250 ਤੋਂ ਵੱਧ ਉਮੀਦਵਾਰਾਂ ਨੇ ਜ਼ੀਰੋ ਅੰਕ ਪ੍ਰਾਪਤ ਕੀਤੇ ਹਨ, ਜਦੋਂ ਕਿ 9,400 ਤੋਂ ਵੱਧ ਉਮੀਦਵਾਰਾਂ ਨੇ ਨੈਗੇਟਿਵ ਅੰਕ ਪ੍ਰਾਪਤ ਕੀਤੇ ਹਨ। ਝਾਰਖੰਡ ਦੇ ਹਜ਼ਾਰੀਬਾਗ ਦੇ ਕੇਂਦਰਾਂ ਵਿੱਚ ਕਈ ਅਜਿਹੇ ਉਮੀਦਵਾਰਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਨੇ ਜ਼ੀਰੋ ਤੋਂ ਘੱਟ ਅੰਕ ਪ੍ਰਾਪਤ ਕੀਤੇ। ਪੀਟੀਆਈ
Advertisement
Advertisement