For the best experience, open
https://m.punjabitribuneonline.com
on your mobile browser.
Advertisement

ਨੀਟ-ਯੂਜੀ: 11,000 ਤੋਂ ਵੱਧ ਉਮੀਦਵਾਰਾਂ ਦੇ ਜ਼ੀਰੋ ਤੇ ਨੈਗੇਟਿਵ ਅੰਕ ਆਏ

09:04 PM Jul 21, 2024 IST
ਨੀਟ ਯੂਜੀ  11 000 ਤੋਂ ਵੱਧ ਉਮੀਦਵਾਰਾਂ ਦੇ ਜ਼ੀਰੋ ਤੇ ਨੈਗੇਟਿਵ ਅੰਕ ਆਏ
Advertisement

ਨਵੀਂ ਦਿੱਲੀ, 21 ਜੁਲਾਈ
ਇਸ ਸਾਲ ਵਿਵਾਦਾਂ ਵਿੱਚ ਘਿਰੀ ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂਜੀ ਵਿੱਚ 11,000 ਤੋਂ ਵੱਧ ਉਮੀਦਵਾਰਾਂ ਨੇ ਜ਼ੀਰੋ ਜਾਂ ਨੈਗੇਟਿਵ ਅੰਕ ਹਾਸਲ ਕੀਤੇ ਹਨ। ਇਹ ਖੁਲਾਸਾ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵੱਲੋਂ ਕੇਂਦਰਾਂ ਅਨੁਸਾਰ ਐਲਾਨੇ ਗਏ ਨਤੀਜੇ ਤੋਂ ਹੋਇਆ ਹੈ। ਇਸ ਪ੍ਰੀਖਿਆ ਵਿੱਚ ਕਿਸੇ ਵੀ ਉਮੀਦਵਾਰ ਵਲੋਂ ਪ੍ਰਾਪਤ ਕੀਤੇ ਸਭ ਤੋਂ ਘੱਟ ਅੰਕ ਬਿਹਾਰ ਦੇ ਇੱਕ ਕੇਂਦਰ ਵਿੱਚ -180 ਆਏ ਹਨ। 2,250 ਤੋਂ ਵੱਧ ਉਮੀਦਵਾਰਾਂ ਨੇ ਜ਼ੀਰੋ ਅੰਕ ਪ੍ਰਾਪਤ ਕੀਤੇ ਹਨ, ਜਦੋਂ ਕਿ 9,400 ਤੋਂ ਵੱਧ ਉਮੀਦਵਾਰਾਂ ਨੇ ਨੈਗੇਟਿਵ ਅੰਕ ਪ੍ਰਾਪਤ ਕੀਤੇ ਹਨ। ਝਾਰਖੰਡ ਦੇ ਹਜ਼ਾਰੀਬਾਗ ਦੇ ਕੇਂਦਰਾਂ ਵਿੱਚ ਕਈ ਅਜਿਹੇ ਉਮੀਦਵਾਰਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਨੇ ਜ਼ੀਰੋ ਤੋਂ ਘੱਟ ਅੰਕ ਪ੍ਰਾਪਤ ਕੀਤੇ। ਪੀਟੀਆਈ

Advertisement

Advertisement
Author Image

sukhitribune

View all posts

Advertisement
Advertisement
×