ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੀਟ-ਯੂਜੀ: ਸੁਪਰੀਮ ਕੋਰਟ ’ਚ ਦਾਖ਼ਲ ਪਟੀਸ਼ਨਾਂ ’ਤੇ ਸੁਣਵਾਈ ਅੱਜ

07:32 AM Jul 18, 2024 IST

ਨਵੀਂ ਦਿੱਲੀ, 17 ਜੁਲਾਈ
ਨੀਟ-ਯੂਜੀ 2024 ਪ੍ਰੀਖਿਆ ’ਚ ਕਥਿਤ ਗੜਬੜੀਆਂ ਅਤੇ ਨਕਲ ਦੇ ਦੋਸ਼ਾਂ ਵਾਲੀਆਂ ਪਟੀਸ਼ਨਾਂ ’ਤੇ ਸੁਪਰੀਮ ਕੋਰਟ ’ਚ ਭਲਕੇ ਸੁਣਵਾਈ ਹੋਵੇਗੀ। ਦੇਸ਼ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ’ਤੇ ਆਧਾਰਿਤ ਬੈਂਚ ਇਨ੍ਹਾਂ ਪਟੀਸ਼ਨਾਂ ’ਤੇ ਸੁਣਵਾਈ ਕਰੇਗਾ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 15 ਜੁਲਾਈ ਨੂੰ ਸੁਣਵਾਈ ਮੁਲਤਵੀ ਕਰ ਦਿੱਤੀ ਸੀ ਤਾਂ ਜੋ ਪਟੀਸ਼ਨਰ ਕੇਂਦਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਦਾਖ਼ਲ ਹਲਫ਼ਨਾਮਿਆਂ ’ਤੇ ਆਪਣੇ ਜਵਾਬ ਦਾਖ਼ਲ ਕਰ ਸਕਣ। ਬੈਂਚ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਕੁਝ ਧਿਰਾਂ ਨੂੰ ਕੇਂਦਰ ਅਤੇ ਐੱਨਟੀਏ ਵੱਲੋਂ ਦਾਖ਼ਲ ਹਲਫ਼ਨਾਮਿਆਂ ਦੀਆਂ ਕਾਪੀਆਂ ਨਹੀਂ ਮਿਲੀਆਂ ਸਨ ਅਤੇ ਉਨ੍ਹਾਂ ਨੂੰ ਬਹਿਸ ਤੋਂ ਪਹਿਲਾਂ ਆਪਣੇ ਜਵਾਬ ਤਿਆਰ ਕਰਨ ਦੀ ਲੋੜ ਹੈ। ਨੀਟ-ਯੂਜੀ ਪ੍ਰੀਖਿਆ ਰੱਦ ਕਰਕੇ ਨਵੇਂ ਸਿਰੇ ਤੋਂ ਕਰਾਉਣ ਦੀ ਮੰਗ ਨੂੰ ਲੈ ਕੇ ਕਈ ਪਟੀਸ਼ਨਾਂ ਦਾਖ਼ਲ ਕੀਤੀਆਂ ਗਈਆਂ ਹਨ ਜਿਨ੍ਹਾਂ ’ਚ ਦੋਸ਼ ਲਾਇਆ ਗਿਆ ਹੈ ਕਿ ਦਾਖ਼ਲਾ ਪ੍ਰੀਖਿਆ ਦੌਰਾਨ ਨਕਲ ਅਤੇ ਉਸ ’ਚ ਗੜਬੜੀਆਂ ਹੋਈਆਂ ਸਨ। ਸਰਕਾਰ ਅਤੇ ਐੱਨਟੀਏ ਨੇ ਆਪਣੇ ਹਲਫ਼ਨਾਮਿਆਂ ’ਚ ਦਾਅਵਾ ਕੀਤਾ ਸੀ ਕਿ ਸਥਾਨਕ ਪੱਧਰ ’ਤੇ ਕੁਝ ਗੜਬੜੀਆਂ ਹੋਈਆਂ ਸਨ ਜਿਸ ’ਤੇ ਸੀਬੀਆਈ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪ੍ਰੀਖਿਆ ਰੱਦ ਕਰਨ ਨਾਲ ਇਮਾਨਦਾਰ ਵਿਦਿਆਰਥੀਆਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਵੇਗਾ। -ਏਐੱਨਆਈ

Advertisement

ਟਰੰਕ ’ਚੋਂ ਨੀਟ ਪੇਪਰ ਚੋਰੀ ਕਰਨ ਵਾਲਾ 14 ਦਿਨ ਦੀ ਸੀਬੀਆਈ ਹਿਰਾਸਤ ’ਚ

ਨਵੀਂ ਦਿੱਲੀ: ਪਟਨਾ ਦੀ ਵਿਸ਼ੇਸ਼ ਅਦਾਲਤ ਨੇ ਨੀਟ ਪੇਪਰ ਟਰੰਕ ’ਚੋਂ ਚੋਰੀ ਕਰਨ ਵਾਲੇ ਮੁਲਜ਼ਮ ਪੰਕਜ ਕੁਮਾਰ ਉਰਫ਼ ਆਦਿੱਤਿਆ ਨੂੰ 14 ਦਿਨਾਂ ਲਈ (30 ਜੁਲਾਈ ਤੱਕ) ਸੀਬੀਆਈ ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਸੀਬੀਆਈ ਵੱਲੋਂ ਉਸ ਦੀ ਪੇਪਰ ਲੀਕ ਮਾਮਲੇ ’ਚ ਭੂਮਿਕਾ, ਗਰੋਹ ਦੇ ਹੋਰ ਮੈਂਬਰਾਂ ਨਾਲ ਸਬੰਧ ਅਤੇ ਸਥਾਨਕ ਸੰਪਰਕਾਂ ਬਾਰੇ ਪੁੱਛ-ਪੜਤਾਲ ਕੀਤੇ ਜਾਣ ਦੀ ਸੰਭਾਵਨਾ ਹੈ। ਪੰਕਜ ਕੁਮਾਰ ਦੇ ਸਾਥੀ ਰਾਜੂ ਸਿੰਘ ਨੂੰ ਮੰਗਲਵਾਰ ਨੂੰ 10 ਦਿਨ ਦੀ ਹਿਰਾਸਤ ’ਚ ਭੇਜਿਆ ਗਿਆ ਸੀ। ਸੀਬੀਆਈ ਨੇ 2017 ਬੈਚ ਦੇ ਸਿਵਲ ਇੰਜਨੀਅਰ ਅਤੇ ਬੋਕਾਰੋ ਵਾਸੀ ਪੰਕਜ ਨੂੰ ਹਜ਼ਾਰੀਬਾਗ ’ਚ ਨੀਟ ਦਾ ਪੇਪਰ ਟਰੰਕ ’ਚੋਂ ਚੋਰੀ ਕਰਨ ਦੇ ਦੋਸ਼ ਹੇਠ ਪਟਨਾ ਤੋਂ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਨੇ ਹਜ਼ਾਰੀਬਾਗ ਤੋਂ ਹਿੰਦੀ ਅਖ਼ਬਾਰ ਦੇ ਪੱਤਰਕਾਰ ਜਮਾਲੂਦੀਨ ਅੰਸਾਰੀ, ਓਏਸਿਸ ਸਕੂਲ ਦੇ ਪ੍ਰਿੰਸੀਪਲ ਅਹਿਸਾਨਉੱਲ ਹੱਕ ਅਤੇ ਵਾਈਸ ਪ੍ਰਿੰਸੀਪਲ ਇਮਤਿਆਜ਼ ਆਲਮ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਹੱਕ ਅਤੇ ਆਲਮ ਨੂੰ ਐੱਨਟੀਏ ਨੇ ਜ਼ਿਲ੍ਹੇ ’ਚ ਕੋਆਰਡੀਨੇਟਰ ਨਾਮਜ਼ਦ ਕੀਤਾ ਹੋਇਆ ਸੀ। -ਪੀਟੀਆਈ

Advertisement
Advertisement
Advertisement