ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੀਟ-ਯੂਜੀ: ਸੀਬੀਆਈ ਨੇ ਪਟਨਾ ਤੋਂ ਦੋ ਹੋਰ ਵਿਅਕਤੀ ਕੀਤੇ ਗ੍ਰਿਫ਼ਤਾਰ

06:34 AM Jul 10, 2024 IST

ਨਵੀਂ ਦਿੱਲੀ, 9 ਜੁਲਾਈ
ਸੀਬੀਆਈ ਨੇ ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂਜੀ ਦਾ ਪ੍ਰਸ਼ਨ ਪੱਤਰ ਕਥਿਤ ਤੌਰ ’ਤੇ ਲੀਕ ਹੋਣ ਦੇ ਮਾਮਲੇ ’ਚ ਪਟਨਾ ਤੋਂ ਇੱਕ ਪ੍ਰੀਖਿਆਰਥੀ ਸਮੇਤ ਦੋ ਹੋਰ ਵਿਅਕਤੀ ਗ੍ਰਿਫ਼ਤਾਰ ਕੀਤੇ ਹਨ। ਇਸ ਦੇ ਨਾਲ ਹੀ ਏਜੰਸੀ ਵੱਲੋਂ ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਕੁੱਲ ਗਿਣਤੀ 11 ਹੋ ਗਈ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਨਾਲੰਦਾ ਦੇ ਵਸਨੀਕ ਨੀਟ-ਯੂਜੀ ਪ੍ਰੀਖਿਆਰਥੀ ਸਨੀ ਅਤੇ ਗਯਾ ਦੇ ਵਸਨੀਕ ਇੱਕ ਹੋਰ ਪ੍ਰੀਖਿਆਰਥੀ ਰਣਜੀਤ ਕੁਮਾਰ ਦੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਨੀਟ-ਯੂਜੀ ਪ੍ਰਸ਼ਨ ਪੱਤਰ ਲੀਕ ਮਾਮਲੇ ’ਚ ਹੁਣ ਤੱਕ ਬਿਹਾਰ ਤੋਂ ਅੱਠ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਗੁਜਰਾਤ ਦੇ ਲਾਤੁਰ ਤੇ ਗੋਧਰਾ ’ਚ ਕਥਿਤ ਹੇਰਾਫੇਰੀ ਦੇ ਸਬੰਧ ਵਿੱਚ ਇੱਕ-ਇੱਕ ਵਿਅਕਤੀ ਨੂੰ ਅਤੇ ਸਾਜ਼ਿਸ਼ ਰਚਣ ਦੇ ਸਬੰਧ ਵਿੱਚ ਦੇਹਰਾਦੂਨ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਬੀਆਈ ਨੇ ਇਸ ਤੋਂ ਪਹਿਲਾਂ ਹਜ਼ਾਰੀਬਾਗ ਸਥਿਤ ਓਏਸਿਸ ਸਕੂਲ ਦੇ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਅਤੇ ਉਨ੍ਹਾਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਨੀਟ ਪ੍ਰੀਖਿਆਰਥੀਆਂ ਨੂੰ ਕਥਿਤ ਤੌਰ ’ਤੇ ਸੁਰੱਖਿਤ ਰਿਹਾਇਸ਼ ਮੁਹੱਈਆ ਕੀਤੀ ਸੀ। ਇਸ ਰਿਹਾਇਸ਼ੀ ਕੰਪਲੈਕਸ ਤੋਂ ਬਿਹਾਰ ਪੁਲੀਸ ਨੇ ਸੜੇ ਹੋਏ ਪ੍ਰਸ਼ਨ ਪੱਤਰ ਬਰਾਮਦ ਕੀਤੇ ਸਨ। ਮੈਡੀਕਲ ਦਾਖਲਾ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਸੀਬੀਆਈ ਨੇ ਹੁਣ ਤੱਕ ਛੇ ਕੇਸ ਦਰਜ ਕੀਤੇ ਹਨ। ਬਿਹਾਰ ’ਚ ਦਰਜ ਐੱਫਆਈਆਰ ਪ੍ਰਸ਼ਨ ਪੱਤਰ ਲੀਕ ਹੋਣ ਨਾਲ ਸਬੰਧਤ ਹੈ ਜਦਕਿ ਗੁਜਰਾਤ, ਰਾਜਸਥਾਨ ਤੇ ਮਹਾਰਾਸ਼ਟਰ ’ਚ ਦਰਜ ਐੱਫਆਈਆਰ ਪ੍ਰੀਖਿਆਰਥੀਆਂ ਦੀ ਥਾਂ ’ਤੇ ਪ੍ਰੀਖਿਆ ਦੇਣ ਅਤੇ ਧੋਖਾਧੜੀ ਨਾਲ ਸਬੰਧਤ ਹੈ। ਜ਼ਿਕਰਯੋਗ ਹੈ ਕਿ ਨੀਟ-ਯੂਜੀ ਨਾਲ ਸਬੰਧਤ ਪਟੀਸ਼ਨਾਂ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਚੱਲ ਰਹੀ ਹੈ। -ਪੀਟੀਆਈ

Advertisement

Advertisement