ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੀਟ-ਯੂਜੀ ਮਾਮਲਾ: ਸੁਪਰੀਮ ਕੋਰਟ ਨੇ ਕੇਂਦਰ ਤੇ ਐੱਨਟੀਏ ਤੋਂ ਜਵਾਬ ਮੰਗਿਆ

06:41 AM Jun 12, 2024 IST

ਨਵੀਂ ਦਿੱਲੀ, 11 ਜੂਨ
ਸੁਪਰੀਮ ਕੋਰਟ ਨੇ ਕਥਿਤ ਤੌਰ ’ਤੇ ਪ੍ਰਸ਼ਨ ਪੱਤਰ ਲੀਕ ਹੋਣ ਤੇ ਹੋਰ ਗੜਬੜਾਂ ਦੇ ਆਧਾਰ ’ਤੇ ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂਜੀ 2024 ਮੁੜ ਕਰਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਅੱਜ ਕੇਂਦਰ ਸਰਕਾਰ ਤੇ ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਤੋਂ ਜਵਾਬ ਮੰਗਿਆ ਹੈ। ਸਿਖਰਲੀ ਅਦਾਲਤ ਨੇ ਹਾਲਾਂਕਿ ਐੱਮਬੀਬੀਐੱਸ, ਬੀਡੀਐੱਸ ਤੇ ਹੋਰ ਕੋਰਸਾਂ ’ਚ ਦਾਖਲੇ ਲਈ ਸਫਲ ਉਮੀਦਵਾਰਾਂ ਦੀ ਕਾਊਂਸਲਿੰਗ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ
ਜਸਟਿਸ ਵਿਕਰਮਨਾਥ ਤੇ ਜਸਟਿਸ ਅਹਿਸਾਨੂਦੀਨ ਅਮਾਨਉੱਲ੍ਹਾ ਦੇ ਵੈਕੇਸ਼ਨ ਬੈਂਚ ਨੇ ਪ੍ਰਸ਼ਨ ਪੱਤਰ ਲੀਕ ਹੋਣ ਤੇ ਹੋਰ ਗੜਬੜਾਂ ਦੇ ਦੋਸ਼ਾਂ ਦਾ ਨੋਟਿਸ ਲੈਂਦਿਆਂ ਕਿਹਾ, ‘ਪਵਿੱਤਰਤਾ (ਪ੍ਰੀਖਿਆ ਦੀ) ਪ੍ਰਭਾਵਿਤ ਹੋਈ ਹੈ। ਇਸ ਲਈ ਸਾਨੂੰ ਜਵਾਬ ਚਾਹੀਦਾ ਹੈ।’
ਕੇਂਦਰ ਤੇ ਐੱਨਟੀਏ ਤੋਂ ਇਲਾਵਾ ਬੈਂਚ ਨੇ ਬਿਹਾਰ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਸੂਬੇ ’ਚ ਪ੍ਰੀਖਿਆ ਵਿੱਚ ਗੜਬੜੀ ਦੇ ਦੋਸ਼ ਲੱਗੇ ਹਨ। ਬੈਂਚ ਨੇ ਕਿਹਾ, ‘ਤੁਹਾਨੂੰ ਕਿੰਨਾ ਸਮਾਂ ਚਾਹੀਦਾ ਹੈ? ਅਦਾਲਤ ਖੁੱਲ੍ਹਣ ਤੋਂ ਤੁਰੰਤ ਬਾਅਦ? ਨਹੀਂ ਤਾਂ ਕਾਊਂਸਲਿੰਗ ਸ਼ੁਰੂ ਹੋ ਜਾਵੇਗੀ।’ ਸਿਖਰਲੀ ਅਦਾਲਤ ਨੇ ਸ਼ਿਵਾਂਗੀ ਮਿਸ਼ਰਾ ਤੇ ਐੱਮਬੀਬੀਐੱਸ ਦੇ ਨੌਂ ਹੋਰ ਉਮੀਦਵਾਰਾਂ ਵੱਲੋਂ ਦਾਇਰ ਪਟੀਸ਼ਨ ਨੂੰ ਪੈਂਡਿੰਗ ਪਟੀਸ਼ਨ ਨਾਲ ਜੋੜ ਕੇ ਐੱਨਟੀਏ ਨੂੰ ਜਲਦੀ ਤੋਂ ਜਲਦੀ ਜਵਾਬ ਦੇਣ ਲਈ ਕਿਹਾ ਹੈ। ਸੁਪਰੀਮ ਕੋਰਟ ’ਚ ਗਰਮੀਆਂ ਦੀਆਂ ਛੁੱਟੀਆਂ ਮਗਰੋਂ ਅੱਠ ਜੁਲਾਈ ਤੋਂ ਨਿਯਮਿਤ ਸੁਣਵਾਈ ਸ਼ੁਰੂ ਹੋਵੇਗੀ। ਛੁੱਟੀਆਂ 20 ਮਈ ਤੋਂ ਸ਼ੁਰੂ ਹੋਈਆਂ ਸਨ। ਜ਼ਿਕਰਯੋਗ ਹੈ ਕਿ ਨੀਟੀ-ਯੂਜੀ 2024 ਮਈ ਮਹੀਨੇ ਲਈ ਗਈ ਸੀ ਅਤੇ ਇਸ ਦਾ ਨਤੀਜਾ 4 ਜੂਨ ਨੂੰ ਐਲਾਨਿਆ ਗਿਆ ਸੀ।
ਪ੍ਰੀਖਿਆਰਥੀਆਂ ਵੱਲੋਂ ਪੇਸ਼ ਹੋਏ ਵਕੀਲ ਮੈਥਿਊਜ਼ ਜੇ ਨੇਦੁੰਬਰਾ ਨੇ ਇਸੇ ਵਿਚਾਲੇ ਕਾਊਂਸਲਿੰਗ ਪ੍ਰਕਿਰਿਆ ’ਤੇ ਰੋਕ ਲਾਉਣ ਦੀ ਅਪੀਲ ਕੀਤੀ ਪਰ ਬੈਂਚ ਨੇ ਇਨਕਾਰ ਕਰ ਦਿੱਤਾ। ਬੈਂਚ ਨੇ ਕਿਹਾ, ‘ਕਾਊਂਸਲਿੰਗ ਸ਼ੁਰੂ ਹੋਣ ਦਿਉ। ਅਸੀਂ ਕਾਊਂਸਲਿੰਗ ਨਹੀਂ ਰੋਕ ਰਹੇ ਹਾਂ। ਅਸੀਂ ਕਾਊਂਸਲਿੰਗ ਨਹੀਂ ਰੋਕਾਂਗੇ। ਜੇ ਤੁਸੀਂ ਜ਼ਿਆਦਾ ਬਹਿਸ ਕਰੋਗੇ ਤਾਂ ਅਸੀਂ ਪਟੀਸ਼ਨ ਖਾਰਜ ਕਰ ਦੇਵਾਂਗੇ।’ -ਪੀਟੀਆਈ

Advertisement

ਨੀਟ-ਪੀਜੀ 2022 ਸਬੰਧੀ ਦਾਇਰ ਪਟੀਸ਼ਨ ਖਾਰਜ

ਸੁਪਰੀਮ ਕੋਰਟ ਨੇ ਅੱਜ ਮੈਡੀਕਲ ਵਿਗਿਆਨ ਦੀਆਂ ਵੱਖ ਵੱਖ ਸ਼੍ਰੇਣੀਆਂ ’ਚ ਪੋਸਟ ਗਰੈਜੂਏਸ਼ਨ ਕੋਰਸਾਂ ’ਚ ਦਾਖਲੇ ਲਈ 2022 ’ਚ ਕਰਵਾਈ ਗਈ ਨੀਟ-ਪੀਜੀ ਪ੍ਰੀਖਿਆ ’ਚ ਤਰੁਟੀਆਂ ਦਾ ਦੋਸ਼ ਲਾਉਣ ਵਾਲੀ ਅਤੇ ਉੱਤਰ ਕੁੰਜੀਆਂ (ਆਂਸਰ ਕੀਜ਼) ਤੇ ਉੱਤਰ ਪੱਤਰੀਆਂ ਦਾ ਖੁਲਾਸਾ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਸਿਖਰਲੀ ਅਦਾਲਤ ਦੇ ਵੈਕੇਸ਼ਨ ਬੈਂਚ ਨੇ ਪ੍ਰੀਤੀਸ਼ ਕੁਮਾਰ ਤੇ ਇੱਕ ਹੋਰ ਉਮੀਦਵਾਰ ਵੱਲੋਂ ਇਸ ਸਬੰਧੀ ਦਾਇਰ ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਸਮਾਂ ਬੀਤਣ ਕਾਰਨ ਇਹ ਪਟੀਸ਼ਨਾਂ ਬੇਮਤਲਬ ਹੋ ਗਈਆਂ ਹਨ।

Advertisement
Advertisement
Advertisement