For the best experience, open
https://m.punjabitribuneonline.com
on your mobile browser.
Advertisement

ਨੀਟ-ਯੂਜੀ 2024: ਸੀਬੀਆਈ ਵੱਲੋਂ ਪਟਨਾ ਤੋਂ ਦੋ ਹੋਰ ਗ੍ਰਿਫ਼ਤਾਰ

05:38 PM Jul 09, 2024 IST
ਨੀਟ ਯੂਜੀ 2024  ਸੀਬੀਆਈ ਵੱਲੋਂ ਪਟਨਾ ਤੋਂ ਦੋ ਹੋਰ ਗ੍ਰਿਫ਼ਤਾਰ
Advertisement

ਪਟਨਾ, 9 ਜੁਲਾਈ
ਸੀਬੀਆਈ ਨੇ ਨੀਟ-ਯੂਜੀ 2024 ਵਿਚ ਬੇਨੇਮੀਆਂ ਤੇ ਪੇਪਰ ਲੀਕ ਮਾਮਲੇ ’ਤੇ ਦੋ ਹੋਰਾਂ ਨੂੰ ਪਟਨਾ ਤੋਂ ਕਾਬੂ ਕੀਤਾ ਹੈ। ਸੀਬੀਆਈ ਨੇ ਮਹਾਰਾਸ਼ਟਰ ਦੇ ਲਾਤੂਰ ਵਿੱਚ ਨੀਟ-ਯੂਜੀ ਪ੍ਰੀਖਿਆ ਵਿੱਚ ਕਥਿਤ ਬੇਨੇਮੀਆਂ ਸਬੰਧੀ ਬੀਤੇ ਦਿਨੀਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਨਾਲ ਹੁਣ ਤਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਗਿਣਤੀ ਗਿਆਰਾਂ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਪਹਿਲਾਂ ਮਹਾਰਾਸ਼ਟਰ ਪੁਲੀਸ ਨੇ ਕੀਤੀ ਸੀ। ਦੱਸਣਾ ਬਣਦਾ ਹੈ ਕਿ ਮੈਡੀਕਲ ਦਾਖਲਾ ਪ੍ਰੀਖਿਆ 5 ਮਈ ਨੂੰ ਹੋਈ ਸੀ ਜਿਸ ਵਿਚ ਬੇਨੇਮੀਆਂ ਕਾਰਨ ਵਿਵਾਦ ਭਖ ਗਿਆ ਸੀ। ਇਸ ਤੋਂ ਬਾਅਦ ਕੇਂਦਰ ਨੇ ਏਜੰਸੀ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਸੀ। ਪੀਟੀਆਈ

Advertisement

Advertisement
Author Image

sukhitribune

View all posts

Advertisement
Advertisement
×