ਨੀਟ ਯੂਜੀ-2024: 56 ਵਿਦਿਆਰਥੀਆਂ ਵੱਲੋਂ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ
05:00 PM Jul 04, 2024 IST
ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਕਾਰਕੁਨ ਨੀਟ ਪ੍ਰੀਖਿਆ 2024 ਵਿੱਚ ਕਥਿਤ ਧਾਂਦਲੀਆਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਹੋਏ Photo PTI
Advertisement
ਨਵੀਂ ਦਿੱਲੀ, 4 ਜੁਲਾਈ
ਨੀਟ ਯੂਜੀ-2024 ਦਾ ਪੇਪਰ ਪਾਸ ਕਰਨ ਵਾਲੇ ਗੁਜਰਾਤ ਦੇ 56 ਉਮੀਦਵਾਰਾਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿਚ ਕੇਂਦਰ ਅਤੇ ਕੌਮੀ ਪ੍ਰੀਖਿਆ ਏਜੰਸੀ ਨੂੰ ਟੈਸਟ ਰੱਦ ਕਰਨ ਤੋਂ ਰੋਕਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਮੰਗ ਕਰਨ ਵਾਲੇ ਨੌਜਵਾਨਾਂ ਵਿਚ ਕਈ ਮੋਰਹੀ ਰੈਂਕ ਹਾਸਲ ਕੀਤੇ ਉਮੀਦਵਾਰ ਹਨ।
ਉਨ੍ਹਾਂ ਨੇ ਪ੍ਰੀਖਿਆ ਦੌਰਾਨ ਨਕਲ ਅਤੇ ਪੇਪਰ ਲੀਕ ਦੀਆਂ ਕਾਰਵਾਈਆਂ ਵਿਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ ਅਤੇ ਸਜ਼ਾ ਦੇਣ ਦੀ ਅਪੀਲ ਕੀਤੀ ਹੈ। ਸਿਧਾਰਥ ਕੋਮਲ ਸਿੰਗਲਾ ਅਤੇ 55 ਹੋਰ ਵਿਦਿਆਰਥੀਆਂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿਚ ਕੇਂਦਰ ਅਤੇ ਕੌਮੀ ਪ੍ਰੀਖਿਆ ਏਜੰਸੀ ਨੂੰ ਦੋਬਾਰਾ ਪ੍ਰੀਖਿਆ ਨਾ ਕਰਵਾਉਣ ਦੇ ਹੁਕਮ ਦੇ ਲਈ ਅਪੀਲ ਕੀਤੀ ਗਈ ਹੈ। ਪਟੀਸ਼ਨ ਅਨੁਸਾਰ ਕਿਹਾ ਗਿਆ ਹੈ ਕਿ ਇਹ ਇਮਾਨਦਾਰ ਅਤੇ ਮਿਹਨਤੀ ਵਿਦਿਆਰਥੀਆਂ ਲਈ ਗੈਰ ਵਾਜਬ ਅਤੇ ਔਖਾ ਹੋਵੇਗਾ। -ਪੀਟੀਆਈ
Advertisement
Advertisement
Advertisement