For the best experience, open
https://m.punjabitribuneonline.com
on your mobile browser.
Advertisement

ਨੀਟ: ਬਠਿੰਡਾ ਦੇ ਸਿੱਖਿਨ ਗੋਇਲ ਤੇ ਮਾਨਸਾ ਜ਼ਿਲ੍ਹੇ ਦੇ ਸ਼ੌਰਿਆ ਨੇ ਲਏ 720 ਅੰਕ

07:53 AM Jun 06, 2024 IST
ਨੀਟ  ਬਠਿੰਡਾ ਦੇ ਸਿੱਖਿਨ ਗੋਇਲ ਤੇ ਮਾਨਸਾ ਜ਼ਿਲ੍ਹੇ ਦੇ ਸ਼ੌਰਿਆ ਨੇ ਲਏ 720 ਅੰਕ
ਸਿੱਖਿਨ ਗੋਇਲ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਸ ਦੇ ਮਾਪੇ।
Advertisement

ਨਿੱਜੀ ਪੱਤਰ ਪ੍ਰੇਰ
ਬਠਿੰਡਾ, 5 ਜੂਨ
ਨੀਟ 2024 ਦੀ ਪ੍ਰੀਖਿਆ ’ਚੋਂ ਬਠਿੰਡਾ ਜ਼ਿਲ੍ਹੇ ਦੇ ਨੌਜਵਾਨ ਸਿੱਖਿਨ ਗੋਇਲ ਨੇ ਸੌ ਫ਼ੀਸਦੀ (720/720) ਅੰਕ ਪ੍ਰਾਪਤ ਕੀਤੇ ਹਨ। ਇਸ ਸਮੇਂ ਬਠਿੰਡਾ ਸ਼ਹਿਰ ਵਿੱਚ ਪਲਾਸਟਿਕ ਸਰਜਰੀ ਦੇ ਮਾਹਿਰ ਵਜੋਂ ਸੇਵਾਵਾਂ ਨਿਭਾਅ ਰਹੇ ਡਾ. ਰਮਨ ਕੁਮਾਰ ਗੋਇਲ ਅਤੇ ਡਾ. ਰਮਨਦੀਪ (ਐਮਡੀ ਮੈਡੀਸਿਨ) ਦਾ ਪੁੱਤਰ ਸਿੱਖਿਨ ਗੋਇਲ ਆਪਣੇ ਮਾਤਾ-ਪਿਤਾ ਵਾਂਗ ਮਾਹਿਰ ਡਾਕਟਰ ਬਣ ਕੇ ਲੋੜਵੰਦ ਮਰੀਜ਼ਾਂ ਦੀ ਸੇਵਾ ਕਰਨਾ ਚਾਹੁੰਦਾ ਹੈ। ਸਿੱਖਿਨ ਗੋਇਲ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਅਤੇ ਮਾਪਿਆਂ ਨੂੰ ਦਿੱਤਾ ਹੈ। ਇਸ ਮੌਕੇ ਸਿੱਖਿਨ ਗੋਇਲ ਦੇ ਦਾਦਾ ਜਗਦੀਸ਼ ਰਾਏ ਗੋਇਲ ਤੇ ਦਾਦੀ ਕਾਂਤਾ ਕੁਮਾਰੀ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਭ ਸਿੱਖਿਨ ਗੋਇਲ ਤੇ ਉਸ ਦੇ ਮਾਤਾ-ਪਿਤਾ ਦੀ ਸਖ਼ਤ ਮਿਹਨਤ ਦਾ ਹੀ ਨਤੀਜਾ ਹੈ। ਸਿੱਖਿਨ ਗੋਇਲ ਨੇ ਬਾਰ੍ਹਵੀਂ ਜਮਾਤ ਬਠਿੰਡਾ ਦੇ ਸਨਾਵਰ ਸਕੂਲ ਤੋਂ ਕੀਤੀ ਹੈ।
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਜ਼ਿਲ੍ਹੇ ਦੇ ਕਸਬਾ ਬੁਢਲਾਡਾ ਦੇ ਮਨੂੰ ਵਾਟਿਕਾ ਡੇਅ ਬੋਰਡਿੰਗ ਸਕੂਲ ਦੇ ਸ਼ੌਰਿਆ ਗੋਇਲ ਨੇ ਨੀਟ ਦੀ ਪ੍ਰੀਖਿਆ ਵਿੱਚੋਂ 100 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਬੁਢਲਾਡਾ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ। ਸਕੂਲ ਦੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭਾਰਤ ਭੂਸ਼ਨ ਨੇ ਦੱਸਿਆ ਕਿ ਡਾ. ਸੁਨੀਲ ਗੋਇਲ ਅਤੇ ਡਾ. ਸ਼ਾਲਿਕਾ ਦੇ ਪੁੱਤਰ ਸ਼ੋਰਿਆ ਗੋਇਲ ਨੇ ਨੀਟ ਪ੍ਰੀਖਿਆ ਵਿੱਚ 720 ਚੋਂ 720 ਅੰਕ ਪ੍ਰਾਪਕ ਕਰ ਕੇ ਸਕੂਲ ਦਾ ਨਾਂ ਚਮਕਾਇਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਕੂਲ ਦੀ ਗੀਤਾਂਜਲੀ ਨੇ 688, ਭਾਵਿਕਾ ਨੇ 681, ਭਾਣੂ ਪ੍ਰਤਾਪ ਤਨੇਜਾ ਨੇ 658, ਭਾਵਨਾ ਜੈਨ ਨੇ 604 ਅੰਕ ਹਾਸਲ ਕੀਤੇ ਹਨ। ਇਸ ਮੌਕੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਡਾ. ਮਨੋਜ ਮੰਜੂ ਬਾਂਸਲ ਵੱਲੋਂ ਵੀ ਵਧਾਈ ਦਿੱਤੀ ਗਈ।
ਹੰਢਿਆਇਆ (ਪੱਤਰ ਪ੍ਰੇਰਕ): ਵਾਈਐੱਸ ਪਬਲਿਕ ਸਕੂਲ ਹੰਢਿਆਇਆ ਦੇ ਵਿਦਿਆਰਥੀ ਰਵਿੰਦਰ ਕੌਰ, ਵਾਨੀ ਗਰਗ, ਸੁਪਨਜੋਤ ਕੌਰ, ਦਿਵਿਆ, ਨਵਸੰਗੀਤ ਕੌਰ, ਮਨਦੀਪ ਕੌਰ ਅਤੇ ਗੁਰਲੀਨ ਕੌਰ ਨੇ ਨੀਟ ਦੀ ਪ੍ਰੀਖਿਆ ਪਾਸ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥਣ ਰਵਿੰਦਰ ਕੌਰ ਨੇ 98.93 ਫ਼ੀਸਦੀ, ਵਾਨੀ ਗਰਗ ਨੇ 98.08, ਸੁਪਨਜੋਤ ਕੌਰ ਨੇ 96.80, ਦਿਵਿਆ ਨੇ 88.89, ਨਵਸੰਗੀਤ ਨੇ 79.20, ਮਨਦੀਪ ਕੌਰ ਨੇ 70.54 ਅਤੇ ਗੁਰਲੀਨ ਕੌਰ ਨੇ 62.16 ਫ਼ੀਸਦੀ ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਡਾ. ਅੰਜੀਤਾ ਦਹੀਆ ਅਤੇ ਵਾਈਸ ਪ੍ਰਿੰਸੀਪਲ ਸਚਿਨ ਗੁਪਤਾ ਨੇ ਇਸ ਪ੍ਰਾਪਤੀ ਲਈ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।

Advertisement

ਗੁਰੂਕੁਲ ਸਕੂਲ ਦੇ ਦੋ ਵਿਦਿਆਰਥੀਆਂ ਨੇ ਮਾਰੀ ਬਾਜ਼ੀ

ਹਰਵਿੰਦਰ ਸਿੰਘ, ਰੋਹਾਂਸ਼ ਗਰਗ

ਭਗਤਾ ਭਾਈ (ਪੱਤਰ ਪ੍ਰੇਰਕ): ਨੀਟ ਪ੍ਰੀਖਿਆ ਦੇ ਆਏ ਨਤੀਜਿਆਂ ਵਿਚ ਗੁਰੂਕੁਲ ਇੰਟਰਨੈਸ਼ਨਲ ਸਕੂਲ ਭਾਈ ਰੂਪਾ ਦੇ ਦੋ ਵਿਦਿਆਰਥੀਆਂ ਹਰਵਿੰਦਰ ਸਿੰਘ ਪੁੱਤਰ ਡਾ. ਰਣਜੀਤ ਸਿੰਘ ਭਦੌੜ ਨੇ 685 ਅੰਕ ਅਤੇ ਰੋਹਾਂਸ਼ ਗਰਗ ਪੁੱਤਰ ਰੋਹਿਤ ਗਰਗ ਭਦੌੜ ਨੇ 640 ਅੰਕ ਪ੍ਰਾਪਤ ਕਰ ਕੇ ਬਾਜ਼ੀ ਮਾਰੀ ਹੈ। ਸਕੂਲ ਦੇ ਪ੍ਰਿੰਸੀਪਲ ਪ੍ਰਸ਼ਾਂਤ ਸਿੰਘ ਨੇ ਇਸ ਨਤੀਜੇ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਬੱਚੇ ਭਵਿੱਖ ਦੇ ਡਾਕਟਰ ਹਨ। ਉਨ੍ਹਾਂ ਇਸ ਪ੍ਰਾਪਤੀ ਲਈ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ ਬਾਹਰ ਜਾਣ ਦਾ ਖ਼ਿਆਲ ਛੱਡ ਕੇ ਦੇਸ਼ ਵਿੱਚ ਹੀ ਰਹਿ ਕੇ ਹੀ ਪੜ੍ਹਾਈ ਕਰਨੀ ਚਾਹੀਦੀ ਹੈ ਕਿਉਂਕਿ ਬੱਚਿਆਂ ਲਈ ਇੱਥੇ ਵੀ ਬਹੁਤ ਮੌਕੇ ਹਨ, ਬਸ਼ਰਤੇ ਉਹ ਮਿਹਨਤ ਕਰਨ ਨੂੰ ਤਿਆਰ ਹੋਣ। ਹਰਵਿੰਦਰ ਸਿੰਘ ਤੇ ਰੋਹਾਂਸ਼ ਗਰਗ ਨੇ ਆਪਣੀ ਸਫਲਤਾ ਦਾ ਸਿਹਰਾ ਅਧਿਆਪਕਾਂ ਅਤੇ ਮਾਪਿਆਂ ਨੂੰ ਦਿੱਤਾ ਹੈ।

ਊਧਮ ਸਿੰਘ ਨੇ ਸਿਰਸਾ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ

ਊਧਮ ਸਿੰਘ ਆਪਣੇ ਮਾਤਾ ਪਿਤਾ ਨਾਲ। ਫੋਟੋ : ਪੰਨੀਵਾਲੀਆ

ਕਾਲਾਂਵਾਲੀ (ਪੱਤਰ ਪ੍ਰੇਰਕ): ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਨੀਟ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ। ਇਸ ਪ੍ਰੀਖਿਆ ਵਿੱਚ ਪਿੰਡ ਮਲੜ੍ਹੀ ਦੇ ਵਿਦਿਆਰਥੀ ਊਧਮ ਸਿੰਘ ਨੇ 720 ਵਿੱਚੋਂ 613 ਅੰਕ ਪ੍ਰਾਪਤ ਕਰ ਕੇ ਸਿਰਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਊਧਮ ਸਿੰਘ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਦੀ ਮਾਤਾ ਸੁਖਵਿੰਦਰ ਕੌਰ ਪਿੰਡ ਮਲੜ੍ਹੀ ਦੀ ਸਾਬਕਾ ਸਰਪੰਚ ਹੈ ਤੇ ਪਿਤਾ ਸੁਖਦਰਸ਼ਨ ਸਿੰਘ ਦੰਦੀਵਾਲ ਪਿੰਡ ਰੋੜੀ ਵਿੱਚ ਮੈਡੀਕਲ ਸੰਚਾਲਕ ਹਨ। ਊਧਮ ਸਿੰਘ ਦਾ ਕਹਿਣਾ ਹੈ ਕਿ ਉਹ ਡਾਕਟਰ ਬਣ ਕੇ ਦੇਸ਼ ਦੀ ਸੇਵਾ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਹੈ।

Advertisement
Author Image

sukhwinder singh

View all posts

Advertisement
Advertisement
×