ਨੀਟ ਪ੍ਰੀਖਿਆ: ਡਾ. ਅਰਪਨਦੀਪ ਨੇ ਮੱਲਿਆ 177ਵਾਂ ਰੈਂਕ
07:59 AM Aug 29, 2024 IST
Advertisement
ਪੱਤਰ ਪ੍ਰੇਰਕ
ਗੜ੍ਹਸ਼ੰਕਰ, 28 ਅਗਸਤ
ਮਾਹਿਲਪੁਰ ਦੀ ਵਸਨੀਕ ਸਾਹਿਤਕਾਰ ਅਤੇ ਅਧਿਆਪਕ ਰਘਵੀਰ ਸਿੰਘ ਕਲੋਆ ਦੀ ਪੁੱਤਰੀ ਅਰਪਨਦੀਪ ਕੌਰ ਨੇ ਪਿਛਲੇ ਦਿਨੀਂ ਹੋਈ ਨੀਟ (ਪੀ.ਜੀ.) ਦੀ ਦਾਖਲਾ ਪ੍ਰੀਖਿਆ ਵਿੱਚ ਭਾਰਤ ਵਿੱਚੋਂ 177ਵਾਂ ਰੈਂਕ ਲੈ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਇਲਾਕਾ ਵਾਸੀ ਕਲੋਆ ਪਰਿਵਾਰ ਨੂੰ ਮੁਬਾਰਕਬਾਦ ਦੇਣ ਲਈ ਉਨ੍ਹਾਂ ਦੇ ਘਰ ਪੁੱਜ ਰਹੇ ਹਨ। ਇਸ ਮੌਕੇ ਅਰਪਨਦੀਪ ਕੌਰ ਨੇ ਆਪਣੇ ਨਤੀਜੇ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਮਿਹਨਤ ਪਿੱਛੇ ਪਰਿਵਾਰਕ ਮੈਂਬਰਾਂ ਦਾ ਵੱਡਾ ਯੋਗਦਾਨ ਹੈ। ਉਨਾਂ ਕਿਹਾ ਕਿ ਭਾਰਤ ਭਰ ਤੋਂ ਲਗਭਗ ਸਵਾ ਦੋ ਲੱਖ ਐਮ.ਬੀ.ਬੀ.ਐਸ. ਡਾਕਟਰਾਂ ਇਹ ਪ੍ਰੀਖਿਆ ਦਿੱਤੀ ਸੀ। ਇਸ ਮੌਕੇ ਪਿਤਾ ਰਘਵੀਰ ਸਿੰਘ ਕਲੋਆ ਤੇ ਮਾਤਾ ਅਰਮਿੰਦਰ ਕੌਰ ਨੇ ਦੱਸਿਆ ਕਿ ਅਰਪਨਦੀਪ ਕੌਰ ਦਾ ਬਚਪਨ ਤੋਂ ਹੀ ਸੁਪਨਾ ਡਾਕਟਰ ਬਣਨ ਦਾ ਸੀ। ਇਸ ਮੌਕੇ ਨਾਨੀ ਜਸਵੰਤ ਕੌਰ ਸਮੇਤ ਪਰਿਵਾਰ ਦੇ ਹੋਰ ਮੈਂਬਰ ਅਤੇ ਰਿਸ਼ਤੇਦਾਰ ਵੀ ਹਾਜ਼ਰ ਸਨ।
Advertisement
Advertisement
Advertisement