ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੀਟ ਮਾਮਲਾ: ਦੋ ਮੁਲਜ਼ਮਾਂ ਨੇ ਪ੍ਰਸ਼ਨ ਪੱਤਰ ਲੀਕ ਹੋਣ ’ਚ ਆਪਣੀ ਭੂਮਿਕਾ ਕਬੂਲੀ

04:52 PM Jun 16, 2024 IST

ਪਟਨਾ, 16 ਜੂਨ
ਬਿਹਾਰ ਪੁਲੀਸ ਦੀ ਆਰਥਿਕ ਅਪਰਾਧ ਯੂਨਿਟ (ਈਓਯੂ) ਨੇ ਕਿਹਾ ਕਿ ਦੋ ਮੁਲਜ਼ਮਾਂ ਜਿਨ੍ਹਾਂ ਵਿਚੋਂ ਇੱਕ ‘ਪ੍ਰੀਖਿਆ ਮਾਫੀਆ’ ਨਾਲ ਸਬੰਧਤ ਹੈ, ਨੇ ਨੀਟ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਮਾਮਲੇ ’ਚ ਆਪਣੀ ਭੂਮਿਕਾ ਕਬੂਲ ਕੀਤੀ ਹੈ। ਈਓਯੂ ਵੱਲੋਂ ਕਥਿਤ ਨੀਟ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਕੇਸ ਦੀ ਜਾਂਚ ਲਈ 9 ਮੈਂਬਰੀ ਸਿਟ ਕਾਇਮ ਕੀਤੀ ਗਈ ਹੈ। ਇਸ ਮਾਮਲੇ ’ਚ ਹੁਣ ਤੱਕ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ ਛੇ ਪ੍ਰੀਖਿਆ ਮਾਫ਼ੀਆ, ਚਾਰ ਵਿਦਿਆਰਥੀ ਤੇ ਤਿੰਨ ਮਾਪੇ ਸ਼ਾਮਲ ਹਨ। ਈਓਯੂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਪ੍ਰੀਖਿਆ ਮਾਫੀਆ ਵਿੱਚੋਂ ਹੁਣ ਇੱਕ ਸਿਕੰਦਰ ਯਾਦਵੇਂਦੂ (56) ਜਿਹੜਾ ਕਿ ਦਾਨਾਪੁਰ ਮਿਉਂਸਿਪਲ ਕੌਂਸਲ ’ਚ ਜੂਨੀਅਰ ਇੰਜਨੀਅਰ ਹੈ, ਨੇ ਪ੍ਰਸ਼ਨ ਪੱਤਰ ਲੀਕ ਹੋਣ ’ਚ ਆਪਣੀ ਭੂਮਿਕਾ ਕਬੂਲ ਕੀਤੀ ਹੈ। ਇਸ ਤੋਂ ਇਲਾਵਾ ਆਯੂਸ਼ ਕੁਮਾਰ ਨਾਂ ਦੇ ਇੱਕ ਉਮੀਦਵਾਰ ਨੇ ਵੀ ਇਹ ਗੱਲ ਕਬੂਲ ਕੀਤੀ ਹੈ ਕਿ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਉਸ ਨੂੰ ਪ੍ਰਸ਼ਨ ਪੱਤਰ ਯਾਦ ਕਰਵਾਇਆ ਗਿਆ ਸੀ। ਦੱਸਣਯੋਗ ਹੈ ਕਿ ਨੀਟ ਪ੍ਰੀਖਿਆ 5 ਮਈ ਨੂੰ ਹੋਈ ਸੀ ਅਤੇ ਪ੍ਰੀਖਿਆ ਮਾਫੀਆ ਨੇ ਇੱਕ ਦਿਨ ਪਹਿਲਾਂ 4 ਮਈ ਨੂੰ ਪ੍ਰਸ਼ਨ ਪੱਤਰ ਪ੍ਰਾਪਤ ਕਰ ਲਿਆ ਸੀ। ਸਿਕੰਦਰ ਯਾਦਵੇਂਦੂ ਦੇ ਕਬੂਲਨਾਮੇ ਮੁਤਾਬਕ ਅਮਿਤ ਤੇ ਨਿਤੀਸ਼ ਨਾਂ ਦੇ ਦੋ ਵਿਅਕਤੀਆਂ ਨੂੰ ਪ੍ਰਸ਼ਨ ਪੱਤਰ 4 ਮਈ ਨੂੰ ਮਿਲ ਗਿਆ ਸੀ ਤੇ ਉਨ੍ਹਾਂ ਤੋਂ ਇਲਾਵਾ 25 ਤੋਂ 30 ਹੋਰ ਨੀਟ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਤੋਂ ਪਹਿਲਾਂ ਨੂੰ ਇਸ ਨੂੰ ਯਾਦ ਕਰ ਲਿਆ ਸੀ। -ਆਈਏਐੱਨਐੱਸ

Advertisement

Advertisement
Advertisement