ਨੀਟ 2023: ਦੋ ਵਿਦਿਆਰਥੀਆਂ ਨੇ ਸਾਂਝਾ ਕੀਤਾ ਪਹਿਲਾ ਸਥਾਨ
05:40 PM Jun 23, 2023 IST
Advertisement
ਨਵੀਂ ਦਿੱਲੀ, 13 ਜੂਨ
Advertisement
ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਅੱਜ ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂਜੀ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਿਸ ਵਿੱਚ ਤਾਮਿਲ ਨਾਡੂ ਦੇ ਪ੍ਰਬੰਜਨ ਜੇ ਅਤੇ ਆਂਧਰਾ ਪ੍ਰਦੇਸ਼ ਤੋਂ ਬੋਰਾ ਵਰੁਣ ਚਕਰਵਰਤੀ ਪਹਿਲੇ ਸਥਾਨ ‘ਤੇ ਰਹੇ ਹਨ। ਇਨ੍ਹਾਂ ਦੋਵਾਂ ਪ੍ਰੀਖਿਆਰਥੀਆਂ ਨੇ 99.99 ਪਰਸੈਂਟਾਈਲ ਸਕੋਰ ਹਾਸਲ ਕੀਤਾ ਹੈ। ਇਸ ਵਾਰ ਨੀਟ-ਯੂਟੀ ‘ਚ 20.38 ਲੱਖ ਪ੍ਰੀਖਿਆਰਥੀ ਬੈਠੇ ਸਨ ਜਿਨ੍ਹਾਂ ‘ਚੋਂ 11.45 ਲੱਖ ਪ੍ਰੀਖਿਆਰਥੀਆਂ ਨੇ ਇਹ ਟੈਸਟ ਪਾਸ ਕੀਤਾ ਹੈ। ਸਭ ਤੋਂ ਵੱਧ ਪ੍ਰੀਖਿਆਰਥੀ (1.39 ਲੱਖ) ਉੱਤਰ ਪ੍ਰਦੇਸ਼ ਤੋਂ ਪਾਸ ਹੋਏ ਹਨ ਜਦਕਿ ਇਸ ਤੋਂ ਬਾਅਦ ਮਹਾਰਾਸ਼ਟਰ (1.31 ਲੱਖ) ਅਤੇ ਰਾਜਸਥਾਨ (ਇੱਕ ਲੱਖ) ਦਾ ਸਥਾਨ ਹੈ। ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਦੇਸ਼ ਦੇ ਸਭ ਤੋਂ ਸੰਘਣੀ ਅਬਾਦੀ ਵਾਲੇ ਸੂਬੇ ਹਨ ਜਦਕਿ ਅਬਾਦੀ ਦੇ ਮਾਮਲੇ ‘ਚ ਰਾਜਸਥਾਨ ਦਾ ਪਹਿਲੇ ਦਸ ਰਾਜਾਂ ‘ਚ ਸ਼ੁਮਾਰ ਹੈ। -ਪੀਟੀਆਈ
Advertisement