ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਈ-ਰਿਕਸ਼ਾ ’ਤੇ ਪ੍ਰਚਾਰ ਕਰ ਰਿਹੈ ਨੀਰਜ ਕੁਮਾਰ ਨੰਨ੍ਹਾ

07:27 AM May 23, 2024 IST
ਈ-ਰਿਕਸ਼ਾ ’ਤੇ ਚੋਣ ਪ੍ਰਚਾਰ ਕਰਦਾ ਹੋਇਆ ਆਜ਼ਾਦ ਉਮੀਦਵਾਰ ਨੀਰਜ ਕੁਮਾਰ ਨੰਨ੍ਹਾ।

ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 22 ਮਈ
ਲੋਕ ਸਭਾ ਹਲਕਾ ਪਟਿਆਲਾ ਵਿੱਚ ਚੋਣ ਪ੍ਰਚਾਰ ਕਰ ਰਹੇ ਸਥਾਪਤ ਪਾਰਟੀਆਂ ਦੇ ਉਮੀਦਵਾਰਾਂ ਨੂੰ ਇਕ ਚਾਹ ਵੇਚਣ ਵਾਲਾ ਉਮੀਦਵਾਰ ਨੀਰਜ ਕੁਮਾਰ ਨੰਨ੍ਹਾ ਚੁਣੌਤੀ ਦੇ ਰਿਹਾ ਹੈ। ਜਾਣਕਾਰੀ ਅਨੁਸਾਰ ਗੁਰੁੂ ਤੇਗ ਬਹਾਦਰ ਜੰਕ ਡੀਲਰ ਦੇ ਰਣਜੀਤ ਸਿੰਘ ਨੇ ਚੋਣ ਪ੍ਰਚਾਰ ਲਈ ਸ੍ਰੀ ਨੰਨ੍ਹਾ ਨੂੰ ਆਪਣਾ ਬੈਟਰੀ ’ਤੇ ਚਲਣ ਵਾਲਾ ਈ-ਰਿਕਸ਼ਾ ਦਿੱਤਾ ਹੈ ਜਿਸ ਨੂੰ ਨੰਨ੍ਹਾ ਖੁਦ ਚਲਾਉਂਦਾ ਹੈ ਅਤੇ ਉਸ ਦੇ ਗੰਨਮੈਨ ਪਿੱਛੇ ਬੈਠਦੇ ਹਨ। ਪ੍ਰਾਂਜਲ ਸਕੂਲ ਡਰੈਸ ਵਾਲਿਆਂ ਨੇ ਛੋਟੀ ਕਲਾਸ ਵਿਚ ਪੜ੍ਹਦੀ ਨੰਨ੍ਹੇ ਦੀ ਬੇਟੀ ਲਈ ਬਾਰ੍ਹਵੀਂ ਜਮਾਤ ਤੱਕ ਮੁਫਤ ਸਕੂਲ ਡਰੈੱਸ ਦੇਣ ਦਾ ਐਲਾਨ ਕੀਤਾ ਹੈ। ਜੈ ਭੀਮ ਮੰਚ ਵੱਲੋਂ ਪ੍ਰਧਾਨ ਸੁਖਜਿੰਦਰ ਸੁੱਖੀ ਦੀ ਅਗਵਾਈ ਹੇਠ ਸ੍ਰੀ ਨੰਨ੍ਹਾ ਨੂੰ ਨੋਟਾਂ ਦੇ ਹਾਰ ਪਾ ਕੇ ਸਨਮਾਨਤ ਕੀਤਾ ਗਿਆ ਹੈ। ਦੂਜ ਪਾਸੇ ਲੋਕ ਗਾਇਕ ਮੇਜਰ ਚਨਾਲੀਆ ਨੇ ਨੰਨ੍ਹੇ ਦੇ ਚੋਣ ਪ੍ਰਚਾਰ ਲਈ ਗੀਤ ‘ਆ ਗਿਆ ਨੰਨ੍ਹਾ, ਛਾ ਗਿਆ ਨੰਨ੍ਹਾ’ ਗਾਇਆ ਹੈ ਜੋ ਕਿ ਰਾਜਪੁਰਾ ਦੀ ਹਰ ਗਲੀ ਵਿਚ ਵੱਜ ਰਿਹਾ ਹੈ। ਦੱਸਣਯੋਗ ਹੈ ਕਿ ਸ੍ਰੀ ਨੰਨ੍ਹਾ ਬਹਾਵਲਪੁਰ ਭਾਈਚਾਰੇ ਨਾਲ ਸਬੰਧ ਰੱਖਦਾ ਹੈ। ਬਹਾਵਲਪੁਰ ਭਾਈਚਾਰੇ ਦਾ ਰਾਜਪੁਰਾ ਸ਼ਹਿਰ, ਪਟਿਆਲਾ ਦਾ ਤ੍ਰਿਪੜੀ ਇਲਾਕਾ, ਗੱਜੂ ਖੇੜਾ ਅਤੇ ਪਾਤੜਾਂ ਵਿਚ ਇਕ ਵੱਡਾ ਵੋਟ ਬੈਂਕ ਹੈ। ਆਪਣੀ ਬਿਰਾਦਰੀ ਦੇ ਨਾਲ ਨਾਲ ਹੋਰਨਾਂ ਲੋਕਾਂ ਦੀ ਨੰਨ੍ਹਾ ਨਾਲ ਵਧਦੀ ਹਮਦਰਦੀ ਭਾਜਪਾ ਨੇਤਾ ਮਹਾਰਾਣੀ ਪ੍ਰਨੀਤ ਕੌਰ ਲਈ ਸਿਰਦਰਦੀ ਬਣ ਸਕਦੀ ਹੈ ਕਿਉਂਕਿ ਭਾਜਪਾ ਨੇ ਬਿਰਾਦਰੀ ਦਾ ਵੱਡਾ ਵੋਟ ਬੈਂਕ ਦੇਖਦੇ ਹੋਏ ਬਹਾਵਲਪੁਰ ਭਾਈਚਾਰੇ ਨਾਲ ਸਬੰਧ ਰੱਖਦੇ ਜਗਦੀਸ਼ ਕੁਮਾਰ ਜੱਗਾ ਨੂੰ ਹਲਕਾ ਰਾਜਪੁਰਾ ਦਾ ਇੰਚਾਰਜ ਲਗਾਇਆ ਹੋਇਆ ਹੈ ਪਰ ਨੰਨ੍ਹਾ ਬਿਰਾਦਰੀ ਦੀ ਵੋਟ ਨੂੰ ਖੋਰਾ ਲਗਾਉਂਦਾ ਪ੍ਰਤੀਤ ਹੋ ਰਿਹਾ ਹੈ।

Advertisement

Advertisement
Advertisement