ਡਾਇਮੰਡ ਲੀਗ ਵਿੱਚ ਦੂਜੇ ਸਥਾਨ ’ਤੇ ਰਿਹਾ ਨੀਰਜ
07:41 AM Aug 24, 2024 IST
Advertisement
ਲੁਸਾਨੇ, 23 ਅਗਸਤ
ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਇੱਥੇ ਡਾਇਮੰਡ ਲੀਗ ਅਥਲੈਟਿਕਸ ਮੁਕਾਬਲੇ ਵਿੱਚ ਆਪਣੀ ਆਖਰੀ ਕੋਸ਼ਿਸ਼ ’ਚ 89.49 ਮੀਟਰ ਦੇ ਸੀਜ਼ਨ ਦੇ ਸਰਬੋਤਮ ਪ੍ਰਦਰਸ਼ਨ ਨਾਲ ਦੂਜੇ ਸਥਾਨ ’ਤੇ ਰਿਹਾ। ਦੋ ਵਾਰ ਦਾ ਵਿਸ਼ਵ ਚੈਂਪੀਅਨ ਅਤੇ ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਗ੍ਰੇਨਾਡਾ ਦਾ ਐਂਡਰਸਨ ਪੀਟਰਜ਼ ਦੂਜੇ ਗੇੜ ਵਿੱਚ 90.61 ਮੀਟਰ ਦੀ ਕੋਸ਼ਿਸ਼ ਨਾਲ ਪਹਿਲੇ ਸਥਾਨ ’ਤੇ ਜਦਕਿ ਜਰਮਨੀ ਦਾ ਜੂਲੀਅਨ ਵੈਬਰ 87.08 ਮੀਟਰ ਨਾਲ ਤੀਜੇ ਸਥਾਨ ’ਤੇ ਰਿਹਾ। ਪੈਰਿਸ ਵਿੱਚ 92.97 ਮੀਟਰ ਦੇ ਓਲੰਪਿਕ ਰਿਕਾਰਡ ਥਰੋਅ ਨਾਲ ਸੋਨ ਤਗ਼ਮਾ ਜਿੱਤਣ ਵਾਲੇ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਡਾਇਮੰਡ ਲੀਗ ਵਿੱਚ ਹਿੱਸਾ ਨਹੀਂ ਲਿਆ। ਪੈਰਿਸ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜੇਤੂ 26 ਸਾਲਾ ਖਿਡਾਰੀ ਚੌਥੇ ਗੇੜ ਤੱਕ ਚੌਥੇ ਸਥਾਨ ’ਤੇ ਚੱਲ ਰਿਹਾ ਸੀ। ਉਸ ਨੇ ਪੰਜਵੀਂ ਕੋਸ਼ਿਸ਼ ਵਿੱਚ 85.58 ਮੀਟਰ ਜਦਕਿ ਆਖਰੀ ਕੋਸ਼ਿਸ਼ ’ਚ 89.49 ਮੀਟਰ ਦੂਰ ਨੇਜ਼ਾ ਸੁੱਟਿਆ। ਇਹ ਪੈਰਿਸ ਓਲੰਪਿਕ ਦੇ 89.45 ਮੀਟਰ ਤੋਂ ਥੋੜ੍ਹਾ ਬਿਹਤਰ ਹੈ। -ਪੀਟੀਆਈ
Advertisement
Advertisement