ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੀਰਜ ਚੋਪਡ਼ਾ ਨੇ ਦੂਜੀ ਵਾਰ ਜਿੱਤਿਆ ਡਾਇਮੰਡ ਲੀਗ ਖਿ਼ਤਾਬ

10:56 AM Jul 02, 2023 IST
ਨੇਜ਼ਾ ਸੁੱਟਣ ਮਗਰੋਂ ਦਰਸ਼ਕਾਂ ਵੱਲ ਉਤਸ਼ਾਹ ਨਾਲ ਦੇਖਦੇ ਹੋਏ ਨੀਰਜ ਚੋਪੜਾ। -ਫੋਟੋ: ਪੀਟੀਆਈ

ਲੁਸਾਨੇ, 1 ਜੁਲਾਈ
ਓਲੰਪਿਕ ਚੈਂਪੀਅਨ ਅਥਲੀਟ ਨੀਰਜ ਚੋਪਡ਼ਾ ਨੇ ਲੁਸਾਨੇ ਵਿੱਚ 87.66 ਮੀਟਰ ਦੀ ਦੂਰੀ ’ਤੇ ਨੇਜਾ ਸੁੱਟ ਕੇ ਲਗਾਤਾਰ ਦੂਜੀ ਵਾਰ ਡਾਇਮੰਡ ਲੀਗ ਦਾ ਖ਼ਿਤਾਬ ਜਿੱਤਿਆ ਹੈ। ਹਾਲਾਂਕਿ, ਸੱਟ ਕਾਰਨ ਲਗਪਗ ਇੱਕ ਮਹੀਨੇ ਖੇਡ ਤੋਂ ਦੂਰ ਰਿਹਾ ਨੀਰਜ 90 ਮੀਟਰ ਦੇ ਅਾਪਣੇ ਵਿਅਕਤੀਗਤ ਟੀਚੇ ਨੂੰ ਹਾਸਲ ਕਰਨ ਤੋਂ ਖੁੰਝ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਓਲੰਪਿਕ ਸੋਨ ਤਗ਼ਮਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਨੀਰਜ ਚੋਪਡ਼ਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।
25 ਸਾਲ ਦੇ ਚੋਪਡ਼ਾ ਨੇ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਪਿਛਲੇ ਮਹੀਨੇ ਤਿੰਨ ਵੱਡੇ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲਿਆ ਸੀ। ਉਸ ਨੇ 5 ਮਈ ਨੂੰ ਦੋਹਾ ਵਿੱਚ 88.67 ਮੀਟਰ ਦੀ ਦੂਰੀ ਤੱਕ ਨੇਜਾ ਸੁੱਟ ਕੇ ਡਾਇਮੰਡ ਲੀਗ ਜਿੱਤੀ ਸੀ। ਇਹ ਉਸ ਦੇ ਕਰੀਅਰ ਦਾ ਚੌਥਾ ਸਰਵੋਤਮ ਪ੍ਰਦਰਸ਼ਨ ਸੀ। ਚੋਪਡ਼ਾ ਆਮ ਤੌਰ ’ਤੇ ਸ਼ੁਰੂਆਤੀ ਗੇਡ਼ ਵਿੱਚ ਸਰਵੋਤਮ ਪ੍ਰਦਰਸ਼ਨ ਕਰਦਾ ਹੈ, ਪਰ ਇੱਥੇ ਸਿਖਰਲਾ ਸਥਾਨ ਹਾਸਲ ਕਰਨ ਲਈ ਉਸ ਨੂੰ ਪੰਜਵੇਂ ਯਤਨ ਦੀ ਉਡੀਕ ਕਰਨੀ ਪਈ। ਚੌਥੇ ਗੇਡ਼ ਦੀ ਸਮਾਪਤੀ ਤੱਕ ਉਹ ਦੂਸਰੇ ਸਥਾਨ ’ਤੇ ਸੀ।
ਨੀਰਜ ਨੇ ਖ਼ਿਤਾਬ ਜਿੱਤਣ ਮਗਰੋਂ ਕਿਹਾ, ‘‘ਸੱਟ ਮਗਰੋਂ ਵਾਪਸੀ ਕਰਨ ਕਾਰਨ ਮੈਂ ਥੋਡ਼੍ਹਾ ਘਬਰਾਇਆ ਹੋਇਆ ਸੀ। ਇੱਥੇ ਥੋਡ਼੍ਹੀ ਠੰਢ ਵੀ ਸੀ। ਮੈਂ ਹੁਣ ਵੀ ਆਪਣੇ ਸਰਵੋਤਮ ਤੋਂ ਦੂਰ ਹਾਂ, ਪਰ ਮੈਨੂੰ ਲਗਦਾ ਹੈ ਕਿ ਇਸ ਵਿੱਚ ਸੁਧਾਰ ਜਾਰੀ ਹੈ।’’ -ਪੀਟੀਆਈ

Advertisement

Advertisement
Tags :
Dimond leagueਖਿਤਾਬਚੋਪਡ਼ਾਜਿੱਤਿਆਡਾਇੰਮਡਦੂਜੀਨੀਰਜ
Advertisement