ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਵੋ ਨੂਰਮੀ ਖੇਡਾਂ ਨਾਲ ਓਲੰਪਿਕ ਦੀਆਂ ਤਿਆਰੀਆਂ ਸ਼ੁਰੂ ਕਰੇਗਾ ਨੀਰਜ ਚੋਪੜਾ

07:16 AM Jun 18, 2024 IST

ਤੁਰਕੂ (ਫਿਨਲੈਂਡ), 17 ਜੂਨ
ਮਾਮੂਲੀ ਸੱਟ ਤੋਂ ਉੱਭਰਨ ਲਈ ਕੁੱਝ ਸਮੇਂ ਤੱਕ ਆਰਾਮ ਕਰਨ ਵਾਲੇ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਜੈਵਲਿਨ ਥਰੋਅਰ ਨੀਰਜ ਚੋਪੜਾ ਭਲਕੇ ਇੱਥੇ ਪਾਵੋ ਨੂਰਮੀ ਖੇਡਾਂ ਵਿੱਚ ਭਾਗ ਲੈ ਕੇ ਪੈਰਿਸ ਓਲੰਪਿਕ ਖੇਡਾਂ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰੇਗਾ। ਨੀਰਜ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲਾ ਇਕਲੌਤਾ ਭਾਰਤੀ ਖਿਡਾਰੀ ਹੈ। ਇਸ 26 ਸਾਲਾ ਖਿਡਾਰੀ ਨੂੰ ਜਰਮਨੀ ਦੇ ਅਥਲੀਟ ਮੈਕਸ ਡੇਹਨਿੰਗ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ 90 ਮੀਟਰ ਤੱਕ ਨੇਜ਼ਾ ਸੁੱਟਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਹੈ। ਇਸ 19 ਸਾਲਾ ਖਿਡਾਰੀ ਨੂੰ ਓਲੰਪਿਕ ਵਿੱਚ ਨੀਰਜ ਦਾ ਸਖ਼ਤ ਮੁਕਾਬਲੇਬਾਜ਼ ਮੰਨਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਇਸ ਇੱਕ ਰੋਜ਼ਾ ਮੁਕਾਬਲੇ ਵਿੱਚ ਸਥਾਨਕ ਖਿਡਾਰੀ ਓਲੀਵਰ ਹੇਲੈਂਡਰ ਵੀ ਆਪਣੀ ਚੁਣੌਤੀ ਪੇਸ਼ ਕਰੇਗਾ, ਜਿਸ ਨੇ ਇੱਥੇ 2022 ਵਿੱਚ ਨੀਰਜ ਨੂੰ ਪਿੱਛੇ ਛੱਡ ਕੇ ਸੋਨ ਤਗ਼ਮਾ ਜਿੱਤਿਆ ਸੀ। ਭਾਰਤੀ ਖਿਡਾਰੀ ਨੇ 2022 ਵਿੱਚ 89.30 ਮੀਟਰ ਨੇਜ਼ਾ ਸੁੱਟ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਹ ਉਸ ਦਾ ਹੁਣ ਤੱਕ ਦਾ ਵਿਅਕਤੀਗਤ ਸਰਵੋਤਮ ਪ੍ਰਦਰਸ਼ਨ ਵੀ ਸੀ। ਉਸ ਨੇ ਇਸੇ ਸਾਲ ਡਾਇਮੰਡ ਲੀਗ ਦੇ ਸਟੋਕਹੋਮ ਰਾਊਂਡ ਵਿੱਚ 89.94 ਮੀਟਰ ਨੇਜ਼ਾ ਸੁੱਟ ਕੇ ਇਸ ਵਿੱਚ ਸੁਧਾਰ ਕੀਤਾ ਸੀ।
ਗ੍ਰੇਨੇਡਾ ਦੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਅਤੇ ਤ੍ਰਿਨਿਦਾਦ ਐਂਡ ਟੋਬੈਗੋ ਦੇ 2012 ਦੇ ਓਲੰਪਿਕ ਚੈਂਪੀਅਨ ਕੇਸ਼ੋਰਨ ਵਾਲਕਾਟ ਵੀ ਇਸ ਮੁਕਾਬਲੇ ਵਿੱਚ ਹਿੱਸਾ ਲੈਣਗੇ। ਨੀਰਜ ਪੱਟ ਦੀਆਂ ਮਾਸਪੇਸ਼ੀਆਂ ਵਿੱਚ ਹਲਕੇ ਦਰਦ ਕਾਰਨ ਪਿਛਲੇ ਮਹੀਨੇ ਓਸਟਰਾਵਾ ਗੋਲਡਨ ਸਪਾਈਕ ਮੁਕਾਬਲੇ ਤੋਂ ਹਟ ਗਿਆ ਸੀ।
ਦੋਹਾ ਡਾਇਮੰਡ ਲੀਗ ਤੋਂ ਆਪਣੇ ਸੈਸ਼ਨ ਦੀ ਸ਼ੁਰੂਆਤ ਕਰਨ ਵਾਲਾ ਨੀਰਜ ਪਾਵੋ ਨੂਰਮੀ ਖੇਡਾਂ ਮਗਰੋਂ ਸੱਤ ਜੁਲਾਈ ਨੂੰ ਪੈਰਿਸ ਡਾਇਮੰਡ ਲੀਗ ਵਿੱਚ ਭਾਗ ਲਵੇਗਾ। -ਪੀਟੀਆਈ

Advertisement

Advertisement
Tags :
neeraj choprasports news
Advertisement