ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾਇਮੰਡ ਲੀਗ ਫਾਈਨਲਵਿੱਚ ਖਿਤਾਬ ਤੋਂ ਖੁੰਝਿਆ ਨੀਰਜ ਚੋਪੜਾ

07:35 AM Sep 18, 2023 IST
featuredImage featuredImage

ਯੂਜੀਨ, 17 ਸਤੰਬਰ
ਓਲੰਪਿਕ ਅਤੇ ਵਿਸ਼ਵ ਚੈਂਪੀਅਨ ਅਥਲੀਟ ਨੀਰਜ ਚੋਪੜਾ ਡਾਇਮੰਡ ਲੀਗ ਫਾਈਨਲ ਵਿੱਚ ਖਿਤਾਬ ਜਿੱਤਣ ’ਚ ਅਸਫ਼ਲ ਰਿਹਾ ਅਤੇ ਸ਼ਨਿੱਚਰਵਾਰ ਨੂੰ ਇੱਥੇ 83.80 ਮੀਟਰ ਦੂਰੀ ’ਤੇ ਨੇਜ਼ਾ ਸੁੱਟ ਕੇ ਦੂਜੇ ਸਥਾਨ ’ਤੇ ਰਿਹਾ। ਪਿਛਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ਦਾ ਸੋਨ ਤਗ਼ਮਾ ਜਿੱਤਣ ਵਾਲੇ 25 ਸਾਲਾ ਨੀਰਜ ਚੋਪੜਾ ਨੂੰ ਹੇਵਰਡ ਫੀਲਡ ’ਤੇ ਹੋਏ ਫਾਈਨਲ ਮੁਕਾਬਲੇ ’ਚ ਕਾਫ਼ੀ ਜੂਝਣਾ ਪਿਆ। ਉਸ ਦੀਆਂ ਦੋ ਕੋਸ਼ਿਸ਼ਾਂ ਫਾਊਲ ਹੋਈਆਂ ਅਤੇ ਸਰਵੋਤਮ ਪ੍ਰਦਰਸ਼ਨ ਦੂਜੀ ਕੋਸ਼ਿਸ਼ ’ਚ ਹਾਸਲ ਹੋਇਆ। ਉਸ ਨੇ ਪਹਿਲੀ ਕੋਸ਼ਿਸ਼ ਵਿੱਚ ਫਾਊਲ ਕਰਨ ਮਗਰੋਂ ਦੂਜੀ ਕੋਸ਼ਿਸ਼ ਵਿੱਚ 83.80 ਮੀਟਰ ਦੀ ਦੂਰੀ ’ਤੇ ਨੇਜ਼ਾ ਸੁੱਟਿਆ। ਉਸ ਦੀਆਂ ਹੋਰ ਕੋਸ਼ਿਸ਼ਾਂ 81.37 ਮੀਟਰ, ਫਾਊਲ, 80.74 ਮੀਟਰ ਅਤੇ 80.90 ਮੀਟਰ ਰਹੀਆਂ। ਇਸ ਮੌਜੂਦਾ ਸੈਸ਼ਨ ਦੌਰਾਨ ਨੀਰਜ ਚੋਪੜਾ ਦਾ 85 ਮੀਟਰ ਤੋਂ ਘੱਟ ਦਾ ਪਹਿਲਾ ਪ੍ਰਦਰਸ਼ਨ ਹੈ। ਉਸ ਨੇ ਤੀਜੇ ਸਥਾਨ ’ਤੇ ਰਹਿੰਦਿਆਂ ਡਾਇਮੰਡ ਲੀਗ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਨੀਰਜ ਨੇ 2022 ਵਿੱਚ ਜਿਊਰਿਖ ’ਚ 88.44 ਮੀਟਰ ਦੀ ਕੋਸ਼ਿਸ਼ ਨਾਲ ਡਾਇਮੰਡ ਲੀਗ ਫਾਈਨਲ ਦਾ ਖਿਤਾਬ ਜਿੱਤਿਆ ਸੀ। ਹਾਲਾਂਕਿ ਅੱਜ ਦੇ ਮੁਕਾਬਲੇ ਦੌਰਾਨ ਕੋਈ ਵੀ ਖਿਡਾਰੀ 85 ਮੀਟਰ ਦੀ ਦੂਰੀ ਵੀ ਤੈਅ ਨਹੀਂ ਕਰ ਸਕਿਆ। ਚੈੱਕ ਗਣਰਾਜ ਦੇ ਯਾਕੂਬ ਵਾਡਲੇਚ ਨੇ 84.24 ਮੀਟਰ ਦੀ ਕੋਸ਼ਿਸ਼ ਨਾਲ ਤੀਰੀ ਵਾਰ ਡਾਇਮੰਡ ਲੀਗ ਫਾਈਨਲ ਦਾ ਖਿਤਾਬ ਜਿੱਤਿਆ। ਉਸ ਨੇ ਆਪਣੀ ਛੇਵੀਂ ਅਤੇ ਆਖ਼ਰੀ ਕੋਸ਼ਿਸ਼ ’ਚ ਇਹ ਦੂਰੀ ਤੈਅ ਕੀਤੀ। ਫਿਨਲੈਂਡ ਦੇ ਓਲਿਵਰ ਹੈਲੇਂਡਰ ਨੇ 83.74 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਤੀਜਾ ਸਥਾਨ ਹਾਸਲ ਕੀਤਾ। -ਪੀਟੀਆਈ

Advertisement

Advertisement