ਨੀਨਾ ਗੁਪਤਾ ਨੇ ਆਪਣੀ ਦੋਹਤੀ ਦੀ ਪਹਿਲੀ ਤਸਵੀਰ ਸਾਂਝੀ ਕੀਤੀ
07:29 AM Oct 16, 2024 IST
ਮੁੰਬਈ:
ਅਦਾਕਾਰਾ ਨੀਨਾ ਗੁਪਤਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਨਾਨੀ ਬਣਨ ਦੀ ਖ਼ੁਸ਼ੀ ਸਾਂਝੀ ਕੀਤੀ। ਉਸ ਨੇ ਇੰਸਟਾਗ੍ਰਾਮ ’ਤੇ ਆਪਣੀ ਦੋਹਤੀ ਦੀ ਪਹਿਲੀ ਤਸਵੀਰ ਸਾਂਝੀ ਕਰਦਿਆਂ ਕਿਹਾ, ‘ਮੇਰੀ ਬੇਟੀ ਦੀ ਬੇਟੀ, ਰੱਬ ਰਾਖਾ।’ ਨੀਨਾ ਦੀ ਧੀ ਫੈਸ਼ਨ ਡਿਜ਼ਾਈਨਰ ਮਸਾਬਾ ਗੁਪਤਾ ਅਤੇ ਸਤਿਆਦੀਪ ਮਿਸ਼ਰਾ ਦੇ ਘਰ 11 ਅਕਤੂਬਰ ਨੂੰ ਧੀ ਨੇ ਜਨਮ ਲਿਆ ਸੀ। 12 ਅਕਤੂਬਰ ਨੂੰ ਮਸਾਬਾ ਨੇ ਆਪਣੀ ਧੀ ਦੇ ਪੈਰਾਂ ਦੀ ਤਸਵੀਰ ਵੀ ਸਾਂਝੀ ਕੀਤੀ ਸੀ। ਇਹ ਮਹੀਨਾ ਨੀਨਾ ਗੁਪਤਾ ਲਈ ਬਹੁਤ ਖਾਸ ਹੈ। ਨਾਨੀ ਬਣਨ ਤੋਂ ਇਲਾਵਾ ਉਸ ਨੇ ਇਸ ਮਹੀਨੇ 70ਵੇਂ ਨੈਸ਼ਨਲ ਫਿਲਮ ਐਵਾਰਡਜ਼ ਵਿੱਚ ‘ਉਂਚਾਈ’ ਫਿਲਮ ਲਈ ‘ਸਰਵੋਤਮ ਸਹਾਇਕ ਅਦਾਕਾਰਾ’ ਦਾ ਐਵਾਰਡ ਵੀ ਜਿੱਤਿਆ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵਿਗਿਆਨ ਭਵਨ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਇਹ ਐਵਾਰਡ ਉਸ ਨੂੰ ਦਿੱਤਾ। ਇਹ ਉਸ ਦਾ ਤੀਜਾ ਨੈਸ਼ਨਲ ਐਵਾਰਡ ਸੀ। ‘ਉਂਚਾਈ’ ਫਿਲਮ ਸੂਰਜ ਬੜਜਾਤੀਆ ਦੇ ਨਿਰਦੇਸ਼ਨ ਹੇਠ ਬਣੀ ਹੈ। ਨੈਸ਼ਨਲ ਫਿਲਮ ਐਵਾਰਡਜ਼ ਵਿੱਚ ਉਸ ਨੂੰ ਇਸ ਫਿਲਮ ਲਈ ‘ਸਰਬੋਤਮ ਨਿਰਦੇਸ਼ਕ’ ਦਾ ਐਵਾਰਡ ਵੀ ਮਿਲਿਆ ਸੀ। -ਏਐੱਨਆਈ
Advertisement
Advertisement