ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੱਲਬਾਤ ਦੀ ਲੋੜ

12:35 PM May 29, 2023 IST

ਨੀਪੁਰ ਵਿਚ ਹਾਲਾਤ ਵਿਗੜ ਰਹੇ ਹਨ। ਪਹਿਲਾਂ ਮੈਤਈ ਅਤੇ ਕੁਕੀ ਲੋਕਾਂ ਵਿਚਕਾਰ ਹਿੰਸਾ ਹੋਈ ਜਿਸ ਵਿਚ 70 ਤੋਂ ਵੱਧ ਜਾਨਾਂ ਗਈਆਂ ਅਤੇ ਹੁਣ ਕੁਕੀ ਤੇ ਨਾਗਾ ਲੋਕਾਂ ਵਿਚਕਾਰ ਤਣਾਅ ਵਧਿਆ ਹੈ। ਨਾਗਾਲੈਂਡ ਦੀ ਪ੍ਰਮੁੱਖ ਜਥੇਬੰਦੀ ਐੱਨਐੱਸਸੀਐੱਨ (ਆਈ-ਐੱਮ) ਨੇ ਦੋਸ਼ ਲਾਇਆ ਹੈ ਕਿ ਕੁਕੀ ਖਾੜਕੂਆਂ ਨੇ ਮਨੀਪੁਰ ਵਿਚ ਇਕ ਨਾਗਾ ਪਿੰਡ ‘ਤੇ ਹਮਲਾ ਕੀਤਾ। ਜਥੇਬੰਦੀ ਨੇ ਅਪੀਲ ਕੀਤੀ ਹੈ ਕਿ ਵੱਖ ਵੱਖ ਭਾਈਚਾਰਿਆਂ ਵਿਚ ਅਮਨ ਕਾਇਮ ਰੱਖਿਆ ਜਾਵੇ। ਜਥੇਬੰਦੀ ਨੇ ਧਾਰਮਿਕ ਸਥਾਨਾਂ ਨੂੰ ਸਾੜਨ ਬਾਰੇ ਵੀ ਚਿੰਤਾ ਪ੍ਰਗਟਾਈ ਹੈ। ਐੱਨਐੱਸਸੀਐਨ (ਆਈ-ਐੱਮ) ਇਸ ਸਮੇਂ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ। ਹਿੰਸਾ ਹੋਰ ਵਧਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ।

Advertisement

ਕਈ ਖ਼ਬਰਾਂ ਅਨੁਸਾਰ 35000 ਤੋਂ ਵੱਧ ਲੋਕ ਸਰਕਾਰੀ ਕੈਂਪਾਂ ਵਿਚ ਹਨ ਜਦੋਂਕਿ ਕੁਝ ਹੋਰ ਅਨੁਮਾਨਾਂ ਵਿਚ ਬੇਘਰ ਹੋਏ ਲੋਕਾਂ ਦੀ ਗਿਣਤੀ 70,000 ਦੇ ਕਰੀਬ ਦੱਸੀ ਜਾ ਰਹੀ ਹੈ। ਸੂਬੇ ਵਿਚ ਮੈਤਈ ਭਾਈਚਾਰਾ ਵਾਦੀ ਵਿਚ ਵੱਸਦਾ ਹੈ ਜਦੋਂਕਿ ਕੁਕੀ ਤੇ ਨਾਗਾ ਭਾਈਚਾਰਿਆਂ ਦੇ ਲੋਕ ਪਹਾੜਾਂ ‘ਤੇ ਰਹਿੰਦੇ ਹਨ। ਹਿੰਸਾ ਉਦੋਂ ਸ਼ੁਰੂ ਹੋਈ ਜਦੋਂ ਮਨੀਪੁਰ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਇਹ ਆਦੇਸ਼ ਦਿੱਤੇ ਕਿ ਉਹ ਮੈਤਈ ਭਾਈਚਾਰੇ ਨੂੰ ਅਨੁਸੂਚਿਤ ਜਨ-ਜਾਤੀ (Scheduled Tribe) ਦਾ ਦਰਜਾ ਦਿਵਾਉਣ ਲਈ ਤਜਵੀਜ਼ ਚਾਰ ਹਫ਼ਤਿਆਂ ਵਿਚ ਕੇਂਦਰ ਸਰਕਾਰ ਕੋਲ ਪੇਸ਼ ਕਰੇ। ਕੁਕੀ ਤੇ ਨਾਗਾ ਭਾਈਚਾਰਿਆਂ ਦੇ ਲੋਕਾਂ ਨੂੰ ਇਹ ਡਰ ਹੈ ਕਿ ਮੈਤਈ ਲੋਕਾਂ ਨੂੰ ਇਹ ਦਰਜਾ ਮਿਲਣ ਕਾਰਨ ਨੌਕਰੀਆਂ ਵਿਚ ਉਨ੍ਹਾਂ ਦੇ ਹਿੱਸੇ ‘ਤੇ ਵੀ ਪ੍ਰਭਾਵ ਪਵੇਗਾ ਅਤੇ ਇਸ ਨਾਲ ਮੈਤਈ ਲੋਕ ਪਹਾੜਾਂ ਵਿਚ ਜ਼ਮੀਨ ਖਰੀਦਣ ਲੱਗਣਗੇ। ਗ਼ੌਰਤਲਬ ਹੈ ਕਿ ਜਨ-ਜਾਤੀ ਖੇਤਰਾਂ ਵਿਚ ਸਿਰਫ਼ ਜਨ-ਜਾਤੀ ਭਾਈਚਾਰਿਆਂ ਦੇ ਲੋਕ ਜ਼ਮੀਨ ਖ਼ਰੀਦ ਸਕਦੇ ਹਨ। ਮੈਤਈ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਦੇ ਹਨ ਜਦੋਂਕਿ ਕੁਕੀ ਤੇ ਨਾਗਾ ਇਸਾਈ ਭਾਈਚਾਰੇ ਨਾਲ। ਧਾਰਮਿਕ ਪਛਾਣਾਂ ਦੇ ਨਾਲ ਨਾਲ ਉੱਤਰ ਪੂਰਬੀ ਭਾਰਤ ਵਿਚ ਕਬਾਇਲੀ ਪਛਾਣਾਂ ਦੀ ਰਾਜਨੀਤੀ ਲੋਕਾਂ ਦੀ ਜ਼ਿੰਦਗੀ ਤੇ ਸਿਆਸਤ ‘ਤੇ ਵੱਡਾ ਪ੍ਰਭਾਵ ਪਾਉਂਦੀ ਹੈ।

2020 ‘ਚ ਕੁਕੀ ਤੇ ਨਾਗਾ ਭਾਈਚਾਰਿਆਂ ਵਿਚਕਾਰ ਹਿੰਸਾ ਹੋਈ ਸੀ, ਹੁਣ ਮੁੱਖ ਟਕਰਾਅ ਕੁਕੀ ਤੇ ਮੈਤਈ ਭਾਈਚਾਰਿਆਂ ਵਿਚ ਹੈ। ਅਜਿਹੀ ਹਿੰਸਾ ਆਪਾ-ਮਾਰੂ ਹੈ। ਕੁਕੀ ਭਾਈਚਾਰਾ ਇਸ ਲਈ ਮਨੀਪੁਰ ਦੇ ਮੁੱਖ ਮੰਤਰੀ ਨੂੰ ਦੋਸ਼ੀ ਠਹਿਰਾਉਂਦਾ ਹੈ। ਥਲ ਸੈਨਾ ਦੇ ਮੁਖੀ ਨੇ ਸੂਬੇ ਦਾ ਦੌਰਾ ਕੀਤਾ ਹੈ ਅਤੇ ਕੇਂਦਰੀ ਗ੍ਰਹਿ ਮੰਤਰੀ ਸੋਮਵਾਰ ਦੌਰਾ ਕਰਨਗੇ। ਆਪਸੀ ਟਕਰਾਅ ਤੋਂ ਬਚਣਾ ਸਾਰੇ ਭਾਈਚਾਰਿਆਂ ਦੇ ਹਿੱਤ ਵਿਚ ਹੈ। ਜਿੱਥੇ ਕਬਾਇਲੀ, ਨਸਲੀ ਤੇ ਧਾਰਮਿਕ ਪਛਾਣਾਂ ਦਾ ਆਪਣਾ ਮਹੱਤਵ ਹੈ, ਉੱਥੇ ਸਾਰੇ ਭਾਈਚਾਰਿਆਂ ਦਾ ਫ਼ਰਜ਼ ਹੈ ਕਿ ਭਾਈਚਾਰਕ ਸਾਂਝ ਅਤੇ ਸਾਂਝੀਵਾਲਤਾ ਵੱਲ ਵਧਿਆ ਜਾਵੇ।

Advertisement

Advertisement
Advertisement