ਨਾਮਦੇਵ ਦੇ ਵਿਚਾਰਾਂ ਤੋਂ ਸੇਧ ਲੈਣ ਦੀ ਲੋੜ: ਜਗਮੋਹਨ
ਰਮੇਸ਼ ਭਾਰਦਵਾਜ
ਲਹਿਰਾਗਾਗਾ, 24 ਨਵੰਬਰ
ਨੇੜਲੇ ਪਿੰਡ ਭੁਟਾਲ ਕਲਾਂ ਵਿੱਚ ਅੱਜ ਸਾਥੀ ਨਾਮਦੇਵ ਭੁਟਾਲ ਦੀ ਪਹਿਲੀ ਬਰਸੀ ਮੌਕੇ ਸੈਂਕੜੇ ਲੋਕਾਂ ਨੇ ਆਪਣੇ ਮਹਿਬੂਬ ਨੇਤਾ ਨੂੰ ਸ਼ਰਧਾਂਜਲੀ ਭੇਟ ਕੀਤੀ। ਬੁਲਾਰਿਆਂ ਨੇ ਉਹਨਾਂ ਦੀ ਸੋਚ ਵਿਚਾਰਧਾਰਾ ਤੇ ਨਿੱਘੇ ਸੁਭਾਅ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਕੌਮੀ ਪ੍ਰਧਾਨ ਪ੍ਰੋ. ਜਗਮੋਹਣ ਸਿੰਘ ਨੇ ਕਿਹਾ ਕਿ ਨਾਮਦੇਵ ਦੇ ਵਿਚਾਰਾਂ ਤੋਂ ਸੇਧ ਲੈ ਕੇ ਲੋਕ ਲਹਿਰ ਖੜ੍ਹੀ ਕਰਨ ਦੀ ਜ਼ਰੂਰਤ ਹੈ। ਲੋਕ ਚੇਤਨਾ ਮੰਚ ਦੇ ਗਿਆਨ ਚੰਦ ਸ਼ਰਮਾ ਨੇ ਕਿਹਾ ਨਾਮਦੇਵ ਇਨਕਲਾਬੀ ਜਮਹੂਰੀ ਲਹਿਰ ਦੇ ਥੰਮ ਅਤੇ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣ ਵਾਲੇ ਨੇਤਾ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਕ ਸਿੰਘ ਭੁਟਾਲ ਨੇ ਕਿਹਾ ਕਿ ਭੁਟਾਲ ਪਿੰਡ ਦੀ ਧਰਤੀ ਇਨਕਲਾਬੀ ਜਮਹੂਰੀ ਨੇਤਾ ਪੈਦਾ ਕਰਨ ਵਾਲੀ ਜਰਖੇਜ਼ ਧਰਤੀ ਹੈ, ਜਿਸ ਵਿੱਚੋਂ ਨਾਮਦੇਵ ਭੁਟਾਲ ਇੱਕ ਸਨ। ਇਸ ਮੌਕੇ ਗੁਰਮੇਲ ਭੁਟਾਲ ਵੱਲੋਂ ਸੰਪਾਦਿਤ ਪੁਸਤਕ ‘ਯਾਦਗਾਰੀ ਹਰਫ਼’ ਲੋਕ ਅਰਪਣ ਕੀਤੀ ਗਈ। ਨਾਮਦੇਵ ਦੇ ਪਰਿਵਾਰ ਵੱਲੋਂ ਸੈਂਕੜੇ ਹੋਣਹਾਰ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਜਗਜੀਤ ਭੁਟਾਲ, ਬਲਵੀਰ ਜਲੂਰ, ਸੰਪੂਰਨ ਛਾਜਲੀ, ਸਵਰਨਜੀਤ ਸਿੰਘ ਸੰਗਰੂਰ, ਬਲਵਿੰਦਰ ਜਲੂਰ, ਗਗਨਦੀਪ ਖੰਡੇਬਾਦ, ਸੁਖਮਿੰਦਰ ਬਠਿੰਡਾ, ਸੋਹਣ ਮਾਝੀ, ਹਰਭਗਵਾਨ ਗੁਰਨੇ, ਪਰਮਵੇਦ, ਰਾਮਪਾਲ ਬੈਹਣੀਵਾਲ, ਕੁਲਵੰਤ ਕਿਸ਼ਨਗੜ੍ਹ, ਰਿੰਕੂ ਮੂਣਕ, ਬਹਾਲ ਢੀਂਡਸਾ, ਜਗਮੋਹਨ ਪਟਿਆਲਾ, ਗੁਰਦੀਪ ਕੋਟੜਾ ਅਤੇ ਐਡਵੋਕੇਟ ਪ੍ਰੇਮਪਾਲ ਅਲੀਸ਼ੇਰ ਨੇ ਸੰਬੋਧਨ ਕੀਤਾ। ਇਸ ਮੌਕੇ ਡਾ. ਜਗਦੀਸ਼ ਪਾਪੜਾ, ਅਜਮੇਰ ਅਕਲੀਆ, ਗੁਰਪਿਆਰ ਕਾਲਬੰਜਾਰਾ, ਤਾਰਾ ਛਾਜਲੀ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਸਟੇਜ ਦੀ ਕਾਰਵਾਈ ਰਘਵੀਰ ਭਟਾਲ ਦੇ ਨਿਭਾਈ। ਨਾਮਦੇਵ ਸਿੰਘ ਦੇ ਸਪੁੱਤਰ ਦਿਲਪ੍ਰੀਤ ਦੀਪੀ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।