ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ ਵਿੱਚ ਦਲਿਤਾਂ ਪ੍ਰਤੀ ਜਾਟ ਭਾਈਚਾਰੇ ਦੀ ਮਾਨਸਿਕਤਾ ਬਦਲਣ ਦੀ ਲੋੜ: ਮਾਇਆਵਤੀ

01:50 PM Oct 09, 2024 IST
ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੀ ਹੋਈ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ। ਫੋਟੋ: -ਏਐੱਨਆਈ

ਨਵੀਂ ਦਿੱਲੀ, 9 ਅਕਤੂਬਰ
ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਅੱਜ ਇਸ ਗੱਲ ’ਤੇ ਅਫਸੋਸ ਜ਼ਾਹਿਰ ਕੀਤਾ ਕਿ ਹਰਿਆਣਾ ਵਿੱਚ ਜਾਟ ਭਾਈਚਾਰੇ ਨੇ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਵੋਟ ਨਹੀਂ ਦਿੱਤੀ। ਉਨ੍ਹਾਂ ਨੂੰ ਲੱਗਦਾ ਹੈ ਕਿ ਦਲਿਤਾਂ ਬਾਰੇ ਜਾਟਾਂ ਦੀ ਮਾਨਸਿਕਤਾ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਦਲਿਤਾਂ ਪ੍ਰਤੀ ਜਾਟ ਭਾਈਚਾਰੇ ਦੀ ਮਾਨਸਿਕਤਾ ਬਦਲੀ ਹੈ ਪਰ ਹਰਿਆਣਾ ਵਿੱਚ ਅਜਿਹਾ ਹੋਣਾ ਅਜੇ ਬਾਕੀ ਹੈ।
ਪਾਰਟੀ ਦੇ ਸੰਸਥਾਪਕ ਕਾਂਸ਼ੀਰਾਮ ਦੀ ਬਰਸੀ ਮਨਾਉਣ ਲਈ ਕੌਮੀ ਰਾਜਧਾਨੀ ਵਿੱਚ ਆਈ ਮਾਇਆਵਤੀ ਨੇ ਇਸ ਗੱਲ ’ਤੇ ਅਫਸੋਸ ਜ਼ਾਹਿਰ ਕੀਤਾ ਕਿ ਬਸਪਾ ਦਾ ਇਨੈਲੋ ਨਾਲ ਗੱਜੋੜ ਉਨ੍ਹਾਂ ਦੀ ਪਾਰਟੀ ਲਈ ਫਾਇਦੇਮੰਦ ਨਹੀਂ ਰਿਹਾ। ਮਾਇਆਵਤੀ ਨੇ ਕਿਹਾ ਕਿ ਭਾਜਪਾ ਨੂੰ ਹਰਾਉਣ ਅਤੇ ਉਸ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਹਰਿਆਣਾ ਵਿੱਚ ਜਾਟ ਭਾਈਚਾਰੇ ਨੇ ਕਾਂਗਰਸ ਨੂੰ ਵੋਟ ਦਿੱਤੀ ਪਰ ਇਸ ਪ੍ਰਕਿਰਿਆ ਵਿੱਚ ਉਨ੍ਹਾਂ ਨੇ ਬਪਸਾ ਨੂੰ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਦਲਿਤ ਵੋਟ ਜਿੱਥੇ ਇਨੈਲੋ ਵੱਲ ਚਲੇ ਗਏ ਉੱਥੇ ਹੀ ਜਾਟਾਂ ਦੀ ਵੋਟ ਉਨ੍ਹਾਂ ਦੀ ਪਾਰਟੀ ਨੂੰ ਨਹੀਂ ਮਿਲੀ। ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਬਸਪਾ ਉਮੀਦਵਾਰਾਂ ਨੂੰ ਸਿਰਫ਼ ਦਲਿਤ ਵੋਟ ਮਿਲੇ। ਜੇਕਰ ਸਾਨੂੰ ਦੋ ਤੋਂ ਤਿੰਨ ਫੀਸਦ ਜਾਟ ਵੋਟ ਵੀ ਮਿਲ ਜਾਂਦੇ ਤਾਂ ਅਸੀਂ ਕੁਝ ਸੀਟਾਂ ਜਿੱਤ ਸਕਦੇ ਸੀ।’’  -ਪੀਟੀਆਈ

Advertisement

Advertisement