ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਮਾਂਤਰੀ ਵਿਵਾਦਾਂ ਦੇ ਹੱਲ ਲਈ ਬੁੱਧ ਦੇ ਸਿਧਾਂਤ ਅਪਣਾਉਣ ਦੀ ਲੋੜ: ਰਾਜਨਾਥ

06:26 AM Nov 22, 2024 IST
ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰ ਦੇਸ਼ਾਂ ਦੇ ਆਪਣੇ ਹਮਰੁਤਬਾ ਨਾਲ ਵੀਏਨਤਿਆਨੇ ਵਿੱਚ ਆਸੀਆਨ ਰੱਖਿਆ ਮੰਤਰੀ ਪੱਧਰੀ ਮੀਟਿੰਗ ਪਲੱਸ ’ਚ ਹਿੱਸਾ ਲੈਂਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 21 ਨਵੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਲਾਓਸ ਵਿੱਚ ਖੇਤਰੀ ਸੁਰੱਖਿਆ ਸੰਮੇਲਨ ਵਿੱਚ ਕਿਹਾ ਕਿ ਦੁਨੀਆਂ ਨੂੰ ਕੌਮਾਂਤਰੀ ਵਿਵਾਦਾਂ ਤੇ ਚੁਣੌਤੀਆਂ ਦਾ ਹੱਲ ਲੱਭਣ ਲਈ ਬੁੱਧ ਦੇ ਸਿਧਾਂਤਾਂ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਸੰਮੇਲਨ ਵਿੱਚ ਚੀਨ ਦੇ ਡੋਂਗ ਜੂਨ ਸਮੇਤ ਕਈ ਦੇਸ਼ਾਂ ਦੇ ਹਮਰੁਤਬਾ ਦੀ ਮੌਜੂਦਗੀ ਵਿੱਚ ਕਿਹਾ ਕਿ ਭਾਰਤ ਨੇ ਗੁੰਝਲਦਾਰ ਕੌਮਾਂਤਰੀ ਮੁੱਦਿਆਂ ਦੇ ਹੱਲ ਲਈ ਹਮੇਸ਼ਾ ਸੰਵਾਦ ਦੀ ਵਕਾਲਤ ਕੀਤੀ ਹੈ ਅਤੇ ਸਰਹੱਦੀ ਵਿਵਾਦਾਂ ਤੋਂ ਲੈ ਕੇ ਵਪਾਰਕ ਸਮਝੌਤਿਆਂ ਤੱਕ, ਕੌਮਾਂਤਰੀ ਚੁਣੌਤੀਆਂ ਦੀ ਇੱਕ ਵਿਆਪਕ ਲੜੀ ਲਈ ਆਪਣਾ ਨਜ਼ਰੀਆ ਜ਼ਾਹਿਰ ਕੀਤਾ ਹੈ। ਰੱਖਿਆ ਮੰਤਰੀ ਨੇ ਲਾਓਸ ਦੀ ਰਾਜਧਾਨੀ ਵੀਏਨਤਿਆਨੇ ਵਿੱਚ ਦਸ ਦੇਸ਼ਾਂ ਦੇ ਸੰਗਠਨ ਆਸੀਆਨ ਗਰੁੱਪ ਦੇ ਸੰਮੇਲਨ ਦੌਰਾਨ ਇਹ ਟਿੱਪਣੀ ਕੀਤੀ।
ਉਨ੍ਹਾਂ ਕਿਹਾ, ‘‘ਵਿਸ਼ਵ ਤੇਜ਼ੀ ਨਾਲ ਗੁੱਟਾਂ ਅਤੇ ਖੇਮਿਆਂ ਵਿੱਚ ਵੰਡਦਾ ਜਾ ਰਿਹਾ ਹੈ, ਜਿਸ ਨਾਲ ਸਥਾਪਤ ਵਿਸ਼ਵ ਵਿਵਸਥਾ ’ਤੇ ਦਬਾਅ ਵਧ ਰਿਹਾ ਹੈ। ਇਸ ਲਈ ਸਮਾਂ ਆ ਗਿਆ ਹੈ ਕਿ ਸ਼ਾਂਤੀਪੂਰਨ ਹੱਲ ਲਈ ਬੁੱਧ ਦੇ ਸਿਧਾਂਤਾਂ ਨੂੰ ਸਾਰੇ ਲੋਕ ਹੋਰ ਵੱਧ ਡੂੰਘਾਈ ਨਾਲ ਅਪਣਾਉਣ। ਉਨ੍ਹਾਂ ਕਿਹਾ, ‘‘ਇਨ੍ਹਾਂ ਸਿਧਾਂਤਾਂ ਦਾ ਪਾਲਣ ਕਰਦਿਆਂ ਭਾਰਤ ਨੇ ਗੁੰਝਲਦਾਰ ਕੌਮਾਂਤਰੀ ਮੁੱਦਿਆਂ ਦੇ ਹੱਲ ਲਈ ਖੁਦ ਗੱਲਬਾਤ ਦੀ ਵਕਾਲਤ ਕੀਤੀ ਹੈ ਅਤੇ ਇਸ ਨੂੰ ਅਪਣਾਇਆ ਵੀ ਹੈ।’’
ਰੱਖਿਆ ਮੰਤਰੀ ਨੇ ਕਿਹਾ ਕਿ ਖੁੱਲ੍ਹੇ ਸੰਵਾਦ ਅਤੇ ਸ਼ਾਂਤੀਪੂਰਨ ਗੱਲਬਾਤ ਪ੍ਰਤੀ ਭਾਰਤ ਦੀ ਵਚਨਬੱਧਤਾ, ਸਰਹੱਦੀ ਵਿਵਾਦਾਂ ਸਮੇਤ ਕਈ ਕੌਮਾਂਤਰੀ ਚੁਣੌਤੀਆਂ ਬਾਰੇ ਉਸ ਦੇ ਨਜ਼ਰੀਏ ਤੋਂ ਸਪੱਸ਼ਟ ਹੁੰਦੀ ਹੈ। -ਪੀਟੀਆਈ

Advertisement

Advertisement