ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਏਆਈ ਤਕਨੀਕ ਅਪਣਾਉਣ ਦੀ ਲੋੜ: ਸ਼ਾਹ

07:30 AM Jan 06, 2024 IST
ਜੈਪੁਰ ਪਹੁੰਚਣ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਵਾਗਤ ਕਰਦੇ ਹੋਏ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ। -ਫੋਟੋ: ਪੀਟੀਆਈ

ਜੈਪੁਰ, 5 ਜਨਵਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਉੱਭਰਦੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਡੇਟਾਬੇਸ ਨੂੰ ਜੋੜਨ ਅਤੇ ਏਆਈ ਆਧਾਰਿਤ ਵਿਸ਼ਲੇਸ਼ਣ ਵਾਲਾ ਨਜ਼ਰੀਆ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇੱਥੇ ਡੀਜੀਪੀ ਤੇ ਆਈਜੀਪੀ ਦੇ 58ਵੇਂ ਸੰਮੇਲਨ ਦਾ ਉਦਘਾਟਨ ਕਰਦਿਆਂ ਉਨ੍ਹਾਂ ਦੇਸ਼ ਭਰ ’ਚ ਅਤਿਵਾਦ ਵਿਰੋਧੀ ਸਿਸਟਮ ਦੀ ਸੰਰਚਨਾ, ਆਕਾਰ ਤੇ ਹੁਨਰ ਦੀ ਇਕਸਾਰਤਾ ’ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਨਰਿੰਦਰ ਮੋਦੀ ਸਰਕਾਰ ਵੱਲੋਂ ਲਏ ਗਏ ਦੋ ਅਹਿਮ ਫ਼ੈਸਲਿਆਂ (ਨਵੀਂ ਸਿੱਖਿਆ ਨੀਤੀ ਅਤੇ ਬਰਤਾਨਵੀ ਕਾਲ ਦੇ ਤਿੰਨ ਅਪਰਾਧਕ ਕਾਨੂੰਨਾਂ ਨੂੰ ਬਦਲਣ ਲਈ ਨਵੇਂ ਕਾਨੂੰਨ ਬਣਾਉਣਾ) ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਲ 2023 ’ਚ ਦੇਸ਼ ‘ਅੰਮ੍ਰਿਤ ਕਾਲ’ ਅੰਦਰ ਦਾਖਲ ਹੋਇਆ ਹੈ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਸਜ਼ਾ ਦੇਣ ਦੀ ਥਾਂ ਨਿਆਂ ਦੇਣ ’ਤੇ ਕੇਂਦਰਿਤ ਕੀਤੇ ਗਏ ਹਨ ਅਤੇ ਇਨ੍ਹਾਂ ਕਾਨੂੰਨਾਂ ਦੇ ਅਮਲ ’ਚ ਆਉਣ ਨਾਲ ਦੇਸ਼ ’ਚ ਅਪਰਾਧਿਕ ਨਿਆਂ ਪ੍ਰਣਾਲੀ ਸਭ ਤੋਂ ਆਧੁਨਿਕ ਤੇ ਵਿਗਿਆਨਕ ਪ੍ਰਣਾਲੀ ’ਚ ਤਬਦੀਲ ਹੋ ਜਾਵੇਗੀ। ਗ੍ਰਹਿ ਮੰਤਰੀ ਨੇ ਉੱਭਰਦੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਡੇਟਾਬੇਸ ਨੂੰ ਜੋੜਨ ਤੇ ਏਆਈ ਆਧਾਰਿਤ ਵਿਸ਼ਲੇਸ਼ਣ ਪ੍ਰਣਾਲੀ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਸਾਲ 2014 ਤੋਂ ਬਾਅਦ ਦੇਸ਼ ’ਚ ਤੇ ਖਾਸ ਤੌਰ ’ਤੇ ਤਿੰਨ ਅਹਿਮ ਖਿੱਤਿਆਂ ਜੰਮੂ ਕਸ਼ਮੀਰ, ਉੱਤਰ-ਪੱਛਮ ਤੇ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਸੁਰੱਖਿਆ ਪੱਖੋਂ ਵੱਡੇ ਪੱਧਰ ’ਤੇ ਸੁਧਾਰ ਹੋਣ ਤੇ ਹਿੰਸਕ ਘਟਨਾਵਾਂ ’ਚ ਕਮੀ ਆਉਣ ਦਾ ਵੀ ਦਾਅਵਾ ਕੀਤਾ। ਸ਼ਾਹ ਨੇ ਤਿੰਨ ਨਵੇਂ ਕਾਨੂੰਨਾਂ ਨੂੰ ਸਫਲਤਾ ਨਾਲ ਅਮਲ ’ਚ ਲਿਆਉਣ ਲਈ ਐੱਸਐੱਚਓ ਜਾਂ ਥਾਣਾ ਇੰਚਾਰਜ ਅਧਿਕਾਰੀ ਤੋਂ ਲੈ ਕੇ ਡੀਜੀਪੀ ਪੱਧਰ ਤੱਕ ਪੁਲੀਸ ਅਧਿਕਾਰੀਆਂ ਦੀ ਸਿਖਲਾਈ ਅਤੇ ਥਾਣਿਆਂ ਤੋਂ ਲੈ ਕੇ ਪੁਲੀਸ ਹੈੱਡਕੁਆਰਟਰ ਤੱਕ ਤਕਨੀਕੀ ਪੱਖੋਂ ਅੱਪਗਰੇਡ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਮੁਲਕ ਬਣਾਉਣ ਦੇ ਨਜ਼ਰੀਏ ਨੂੰ ਸਾਕਾਰ ਕਰਨ ਵਿੱਚ ਅੰਦਰੂਨੀ ਸੁਰੱਖਿਆ ਦੀ ਭੂਮਿਕਾ ਨੂੰ ਵੀ ਉਭਾਰਿਆ।
ਜੈਪੁਰ ਦੇ ਰਾਜਸਥਾਨ ਕੌਮਾਂਤਰੀ ਸੈਂਟਰ ’ਚ ਹੋਈ ਇਸ ਕਾਨਫਰੰਸ ’ਚ ਡੀਜੀਪੀ ਤੇ ਆੲਜੀਪੀ ਪੱਧਰ ਦੇ 250 ਦੇ ਕਰੀਬ ਅਫਸਰਾਂ ਨੇ ਹਿੱਸਾ ਲਿਆ ਜਦਕਿ 200 ਤੋਂ ਵੱਧ ਹੋਰ ਅਫਸਰਾਂ ਨੇ ਆਨਲਾਈਨ ਸ਼ਮੂਲੀਅਤ ਕੀਤੀ।
ਇਸ ਮੌਕੇ ਅਫਸਰਾਂ ਦਾ ਪੁਲੀਸ ਮੈਡਲਾਂ ਨਾਲ ਸਨਮਾਨ ਕੀਤਾ ਗਿਆ। ਅਮਿਤ ਸ਼ਾਹ ਨੇ ਦੇਸ਼ ਦੀ ਸੇਵਾ ਕਰਦਿਆਂ ਸ਼ਹੀਦ ਹੋਏ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। -ਪੀਟੀਆਈ

Advertisement

Advertisement