ਭੀੜ ਪ੍ਰਬੰਧਨ ਲਈ ਵੱਖਰੀ ਪਹੁੰਚ ਦੀ ਲੋੜ: ਥਰੂਰ
04:48 AM Jun 06, 2025 IST
Advertisement
ਵਾਸ਼ਿੰਗਟਨ, 5 ਜੂਨ
Advertisement
ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਬੰਗਲੂਰੂ ’ਚ ਚਿੰਨਾਸਵਾਮੀ ਕ੍ਰਿਕਟ ਸਟੇਡੀਅਮ ਦੇ ਬਾਹਰ ਭਗਦੜ ਮਾਮਲੇ ਨੂੰ ਦੁਖਦਾਈ ਕਰਾਰ ਦਿੰਦਿਆਂ ਕਿਹਾ ਕਿ ਭਾਰਤ ਨੂੰ ਭੀੜ ਦੇ ਪ੍ਰਬੰਧਨ ਅਤੇ ਕੰਟਰੋਲ ਲਈ ਵੱਖਰੀ ਪਹੁੰਚ ਵਿਕਸਤ ਕਰਨੀ ਪਵੇਗੀ। ਥਰੂਰ ਨੇ ਪੀਟੀਆਈ ਵੀਡੀਓਜ਼ ਨਾਲ ਇੰਟਰਵਿਊ ਦੌਰਾਨ ਇਹ ਗੱਲ ਆਖੀ। ਉਨ੍ਹਾਂ ਨੂੰ ਸਵਾਲ ਕੀਤਾ ਗਿਆ ਸੀ ਕਿ ਉਹ ਕਰਨਾਟਕ ’ਚ ਆਪਣੀ ਪਾਰਟੀ ਦੀ ਸਰਕਾਰ ਦੇ ਆਗੂਆਂ ਨੂੰ ਭਗਦੜ ਮਾਮਲੇ ’ਚ ਕੀ ਸਲਾਹ ਦੇਣਾ ਚਾਹੁਣਗੇ। ਇਸ ’ਤੇ ਥਰੂਰ ਨੇ ਕਿਹਾ, ‘‘ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਕੰਟਰੋਲ ਅਤੇ ਪ੍ਰਬੰਧਨ ਲਈ ਵੱਖੋ-ਵੱਖਰੇ ਨਜ਼ਰੀਏ ਵਿਕਸਤ ਕਰਨੇ ਹੋਣਗੇ। ਉਥੋਂ ਦੀ ਸਰਕਾਰ ਉਹੋ ਕੁਝ ਕਰੇਗੀ, ਜੋ ਜ਼ਰੂਰੀ ਹੈ। ਭਗਦੜ ’ਚ ਜਿਨ੍ਹਾਂ ਦੀ ਜਾਨ ਗਈ ਹੈ, ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ।’’ -ਪੀਟੀਆਈ
Advertisement
Advertisement
Advertisement