ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਤਿਵਾਦ ਖ਼ਿਲਾਫ਼ ਫੈਸਲਾਕੁਨ ਕਾਰਵਾਈ ਦੀ ਲੋੜ: ਮੋਦੀ

06:51 AM Jul 05, 2023 IST
ਸ਼ੰਘਾੲੀ ਸਹਿਯੋਗ ਸੰਗਠਨ (ਅੈੱਸਸੀਓ) ਦੀ ਵਰਚੁਅਲ ਮੀਟਿੰਗ ’ਚ ਸ਼ਾਮਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਮੈਂਬਰ ਮੁਲਕਾਂ ਦੇ ਆਗੂ। -ਫੋਟੋ:

* ਭਾਰਤ ਵੱਲੋਂ ਐੱਸਸੀਓ ਸਿਖਰ ਵਾਰਤਾ ਦੀ ਮੇਜ਼ਬਾਨੀ

* ਐੱਸਸੀਓ ਚਾਰਟਰ ਦੇ ਮੂਲ ਸਿਧਾਂਤਾਂ ਦੇ ਸਤਿਕਾਰ ਦਾ ਦਿੱਤਾ ਸੱਦਾ

ਨਵੀਂ ਦਿੱਲੀ, 4 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਸਸੀਓ (ਸ਼ੰਘਾੲੀ ਸਹਿਯੋਗ ਸੰਗਠਨ) ਮੁਲਕਾਂ ਦੀ ਸਿਖਰ ਵਾਰਤਾ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਅਸਿੱਧੇ ਹਵਾਲੇ ਨਾਲ ਅੱਜ ਕਿਹਾ ਕਿ ਸਮੂਹ ਦੇ ਮੈਂਬਰ ਸਰਹੱਦ ਪਾਰੋਂ ਅਤਿਵਾਦ ਨੂੰ ਹੱਲਾਸ਼ੇਰੀ ਦੇੇਣ ਵਾਲੇ ਮੁਲਕਾਂ ਦੀ ਖੁੱਲ੍ਹ ਕੇ ਨੁਕਤਾਚੀਨੀ ਕਰਨ। ਉਨ੍ਹਾਂ ਕਿਹਾ ਕਿ ਦਹਿਸ਼ਤੀ ਸਰਗਰਮੀਆਂ ਦੇ ਟਾਕਰੇ ਲਈ ‘ਦੋਹਰੇ ਮਾਪਦੰਡ’ ਨਹੀਂ ਹੋਣੇ ਚਾਹੀਦੇ। ਇਸ ਵਰਚੁਅਲ ਵਾਰਤਾ, ਜਿਸ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਰੂਸ ਦੇ ਉਨ੍ਹਾਂ ਦੇ ਹਮਰੁਤਬਾ ਵਲਾਦੀਮੀਰ ਪੂਤਿਨ ਵੀ ਸੁਣ ਰਹੇ ਸਨ, ਸ੍ਰੀ ਮੋਦੀ ਨੇ ਕਿਹਾ ਕਿ ਅਤਿਵਾਦ ਤੇ ਟੈਰਰ ਫੰਡਿੰਗ ਨਾਲ ਸਿੱਝਣ ਲਈ ‘ਫੈਸਲਾਕੁਨ ਕਾਰਵਾਈ’ ਦੀ ਲੋੜ ਹੈ।
ਸ੍ਰੀ ਮੋਦੀ ਨੇ ਸਿਖਰ ਵਾਰਤਾ ਦੀ ਪ੍ਰਧਾਨਗੀ ਕਰਦਿਆਂ ਐੱਸਸੀਓ ਦੀ ਵਧਦੀ ਵੁੱਕਤ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, ‘‘ਇਹ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਕ ਦੂਜੇ ਦੀਆਂ ਲੋੜਾਂ ਤੇ ਸੰਵੇਦਨਸ਼ੀਲਤਾ ਨੂੰ ਸਮਝੀਏ ਅਤੇ ਬਿਹਤਰ ਸਹਿਯੋਗ ਤੇ ਤਾਲਮੇਲ ਨਾਲ ਸਾਰੀਆਂ ਚੁਣੌਤੀਆਂ ਸੁਲਝਾਈਏ।’’ ਸ੍ਰੀ ਮੋਦੀ ਨੇ ਇਹ ਟਿੱਪਣੀ ਅਜਿਹੇ ਮੌਕੇ ਕੀਤੀ ਹੈ ਜਦੋਂ ਸਰਹੱਦੀ ਵਿਵਾਦ ਨੂੰ ਲੈ ਕੇ ਭਾਰਤ ਤੇ ਚੀਨ ਆਹਮੋ-ਸਾਹਮਣੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਸ਼ੁਰੂਆਤੀ ਤਕਰੀਰ ਵਿੱਚ ਕੁਨੈਕਟੀਵਿਟੀ ਨੂੰ ਹੁਲਾਰਾ ਦੇੇਣ ਦੀ ਲੋੜ ’ਤੇ ਵੀ ਚਾਨਣਾ ਪਾਇਆ, ਪਰ ੳੁਨ੍ਹਾਂ ਜ਼ੋਰ ਦਿੱਤਾ ਕਿ ਐੱਸਸੀਓ ਚਾਰਟਰ ਦੇ ਮੂਲ ਸਿਧਾਤਾਂ ਦਾ ਸਤਿਕਾਰ, ਖਾਸ ਕਰਕੇ ਮੈਂਬਰ ਮੁਲਕਾਂ ਦੀ ਪ੍ਰਭੂਸੱਤਾ ਤੇ ਪ੍ਰਾਦੇਸ਼ਕ ਅਖੰਡਤਾ ਵੀ ਓਨੀ ਹੀ ਜ਼ਰੂਰੀ ਹੈ। ਗੌਰਤਲਬ ਹੈ ਕਿ ਚੀਨ ਦੀ ‘ਇਕ ਪੱਟੀ ਇਕ ਰੋਡ’ ਪਹਿਲਕਦਮੀ ਦੀ ਅਾਲਮੀ ਪੱਧਰ ’ਤੇ ਆਲੋਚਨਾ ਵਧਣ ਲੱਗੀ ਹੈ। ਭਾਰਤ ਵੱਲੋਂ ਇਸ ਪ੍ਰਾਜੈਕਟ ਦਾ ਇਸ ਲਈ ਵੀ ਵਿਰੋਧ ਕੀਤਾ ਜਾਂਦਾ ਹੈ ਕਿਉਂਕਿ ੲਿਸ ਵਿੱਚ ਕਥਿਤ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀਪੈੱਕ) ਵੀ ਸ਼ਾਮਲ ਹੈ, ਜੋ ਮਕਬੂਜ਼ਾ ਕਸ਼ਮੀਰ ’ਚੋੋਂ ਹੋ ਕੇ ਲੰਘਦਾ ਹੈ।
ਸ੍ਰੀ ਮੋਦੀ ਨੇ ਅਫ਼ਗ਼ਾਨਿਸਤਾਨ ਦੀ ਗੱਲ ਕਰਦਿਆਂ ਕਿਹਾ ਕਿ ਉਥੋਂ ਦੇ ਹਾਲਾਤ ਦਾ ‘ਸਾਡੀ ਸਾਰਿਆਂ ਦੀ ਸੁਰੱਖਿਆ ’ਤੇ ਸਿੱਧਾ ਅਸਰ ਪੈਂਦਾ ਹੈ’’ ਅਤੇ ਇਸ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਅਫ਼ਗ਼ਾਨ ਸਰਜ਼ਮੀਨ ਹੋਰਨਾਂ ਗੁਆਂਢੀ ਮੁਲਕਾਂ ਨੂੰ ਅਸਥਿਰ ਕਰਨ ਜਾਂ ਕੱਟੜਵਾਦੀ ਵਿਚਾਰਧਾਰਾ ਦੇ ਪ੍ਰਚਾਰ ਪਾਸਾਰ ਲਈ ਨਾ ਵਰਤੀ ਜਾਵੇ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਆਲਮੀ ਖੁਰਾਕ, ਈਂਧਣ ਤੇ ਯੂਰੀਆ ਸੰਕਟ ਜਿਹੇ ਮੁੱਦਿਆਂ ਨੂੰ ਵੀ ਛੋਹਿਆ ਤੇ ਐੱਸਸੀਓ ਵਿੱਚ ਸੁਧਾਰਾਂ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਇਰਾਨ ਨੂੰ ਐੱਸਸੀਓ ਵਿੱਚ ਨਵੇਂ ਸਥਾਈ ਮੈਂਬਰ ਵਜੋਂ ਸ਼ਾਮਲ ਕੀਤੇ ਜਾਣ ਦਾ ਸਵਾਗਤ ਕੀਤਾ। ਉਂਜ ਪ੍ਰਧਾਨ ਮੰਤਰੀ ਦੀ ਤਕਰੀਰ ਦਾ ਕੇਂਦਰ ਅਤਿਵਾਦ ਕਰਕੇ ਦਰਪੇਸ਼ ਚੁਣੌਤੀਆ ਦਾ ਟਾਕਰਾ ਸੀ।
ਸ੍ਰੀ ਮੋਦੀ ਨੇ ਕਿਹਾ, ‘‘ਅਤਿਵਾਦ ਖੇਤਰੀ ਤੇ ਆਲਮੀ ਸ਼ਾਂਤੀ ਲਈ ਵੱਡੀ ਵੰਗਾਰ ਹੈ। ਇਸ ਚੁਣੌਤੀ ਦੇ ਟਾਕਰੇ ਲਈ ਫੈਸਲਾਕੁਨ ਕਾਰਵਾਈ ਜ਼ਰੂਰੀ ਹੈ। ਅਤਿਵਾਦ ਕਿਸੇ ਵੀ ਰੂਪ ਵਿਚ ਹੋ ਸਕਦਾ ਹੈ ਤੇ ਸਾਨੂੰ ਮਿਲ ਕੇ ਇਸ ਦਾ ਟਾਕਰਾ ਕਰਨਾ ਹੋਵੇਗਾ।’’ ਪ੍ਰਧਾਨ ਮੰਤਰੀ ਨੇ ਐੱਸਸੀਓ ਵਿੱਚ ਭਾਸ਼ਾਈ ਰੋਕਾਂ ਨੂੰ ਹਟਾਉਣ ਦਾ ਸੱਦਾ ਦਿੰਦਿਆਂ ਕਿਹਾ, ‘‘ਸਾਨੂੰ ਭਾਰਤ ਦਾ ਏਆਈ (ਮਸਨੂਈ ਬੋਧਿਕਤਾ) ਅਧਾਰਿਤ ਭਾਸ਼ਾਈ ਮੰਚ ‘ਭਾਸ਼ਿਨੀ’ ਸਾਂਝਿਆਂ ਕਰਦਿਆਂ ਖੁਸ਼ੀ ਹੋ ਰਹੀ ਹੈ, ਜਿਸ ਨਾਲ ਐੱਸਸੀਓ ਵਿੱਚ ਭਾਸ਼ਾ ਨਾਲ ਜੁੜੀਆਂ ਰੋਕਾਂ ਨੂੰ ਹਟਾਉਣ ਵਿੱਚ ਮਦਦ ਮਿਲੇਗੀ। ਇਹ ਸੰਮਲਿਤ ਵਿਕਾਸ ਲਈ ਡਿਜੀਟਲ ਤਕਨਾਲੋਜੀ ਦੀ ਮਿਸਾਲ ਬਣ ਸਕਦਾ ਹੈ।’’ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸਣੇ ਹੋਰਨਾਂ ਆਲਮੀ ਸੰਸਥਾਵਾਂ ਵਿੱਚ ਸੁਧਾਰਾਂ ਲਈ ਐੱਸਸੀਓ ਅਹਿਮ ਆਵਾਜ਼ ਬਣ ਸਕਦਾ ਹੈ। ਭਾਰਤ ਦੀ ਪ੍ਰਧਾਨਗੀ ਵਿੱਚ ਹੋਈ ਵਰਚੁਅਲ ਵਾਰਤਾ ਵਿੱਚ ਕਜ਼ਾਖਸਤਾਨ, ਕਿਰਗਿਸਤਾਨ, ਤਾਜੀਕਿਸਤਾਨ, ਉਜ਼ਬੇਕਿਸਤਾਨ ਤੇ ਇਰਾਨ ਦੇ ਆਗੂਆਂ ਨੇ ਵੀ ਹਾਜ਼ਰੀ ਭਰੀ। -ਪੀਟੀਆਈ

Advertisement

ਰੂਸ ਪੂਰੀ ਤਰ੍ਹਾਂ ਸਥਿਰ ਤੇ ਇਕਜੁੱਟ: ਪੂਤਿਨ

ਨਵੀਂ ਦਿੱਲੀ: ਮੁਲਕ ਵਿੱਚ ਹਥਿਆਰਬੰਦ ਬਗ਼ਾਵਤ ਮਗਰੋਂ ਪਹਿਲੀ ਵਾਰ ਕਿਸੇ ਕੌਮਾਂਤਰੀ ਮੰਚ ’ਤੇ ਬੋਲਦਿਆਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਆਪਣੇ ਏਸ਼ਿਆਈ ਭਾੲੀਵਾਲਾਂ ਨੂੰ ਭਰੋਸਾ ਦਿੱਤਾ ਕਿ ਰੂਸ ਪੂਰੀ ਤਰ੍ਹਾਂ ਸਥਿਰ ਤੇ ਇਕਜੁੱਟ ਹੈ। ਐੱਸਸੀਓ ਦੀ ਵਰਚੁਅਲ ਸਿਖਰ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਪੂਤਿਨ ਨੇ ਕਿਹਾ ਕਿ ਰੂਸ ਦੇ ਲੋਕ ਹੁਣ ਪਹਿਲਾਂ ਨਾਲੋਂ ਵੀ ਵੱਧ ਇਕਜੁੱਟ ਹਨ। ਉਨ੍ਹਾਂ ਕਿਹਾ ਕਿ ਰੂਸ ਦੇ ਲੋਕਾਂ ਨੇ ਦੇਸ਼ ਨੂੰ ਬਚਾਉਣ ਦੀ ਆਪਣੀ ਜ਼ਿੰਮੇਵਾਰੀ ਦਾ ਮੁਜ਼ਾਹਰਾ ਕੀਤਾ ਹੈ। ਉਨ੍ਹਾਂ ਯੂਕਰੇਨ ਜੰਗ ਦੇ ਹਵਾਲੇ ਨਾਲ ਕਿਹਾ ਕਿ ਕੁਝ ‘ਬਾਹਰੀ ਤਾਕਤਾਂ’ ਰੂਸ ਦੀ ਸੁਰੱਖਿਆ ਨੂੰ ‘ਸਾਬੋਤਾਜ’ ਕਰਨ ਲਈ ਸਾਡੀਆਂ ਸਰਹੱਦਾਂ ਨਜ਼ਦੀਕ ਪ੍ਰਾਜੈਕਟ ਅਮਲ ਵਿੱਚ ਲਿਆ ਰਹੀਆਂ ਹਨ। ਰੂਸੀ ਸਦਰ ਨੇ ਕਿਹਾ, ‘‘ਮੈਂ ਐੱਸਸੀਓ ਮੈਂਬਰ ਮੁਲਕਾਂ ਵੱਲੋਂ ਰੂਸੀ ਲੀਡਰਸ਼ਿਪ ਨੂੰ ਦਿੱਤੇ ਸਹਿਯੋਗ ਲੲੀ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।’’ ਉਨ੍ਹਾਂ ਕਿਹਾ ਕਿ ਅੈੱਸਸੀਓ ਦੀ ਕੌਮਾਂਤਰੀ ਮਾਮਲਿਆਂ ਵਿੱਚ ਅਹਿਮ ਭੂਮਿਕਾ ਲਗਾਤਾਰ ਵਧਦੀ ਜਾ ਰਹੀ ਹੈ। -ਪੀਟੀਆਈ

ਸਿਆਸੀ ਏਜੰਡੇ ਤਹਿਤ ਧਾਰਮਿਕ ਘੱਟਗਿਣਤੀਆਂ ਨੂੰ ਡਰਾਉਣਾ ਬੰਦ ਕੀਤਾ ਜਾਵੇ: ਸ਼ਰੀਫ਼

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਸੇ ਮੁਲਕ ਦਾ ਨਾਂ ਲਏ ਬਿਨਾਂ ਕਿਹਾ ਕਿ ਘਰੇਲੂ ਸਿਆਸੀ ੲੇਜੰਡੇ ਤਹਿਤ ਧਾਰਮਿਕ ਘੱਟਗਿਣਤੀਆਂ ਨੂੰ ਡਰਾਉਣਾ ਧਮਕਾਉਣਾ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਤਿਵਾਦ ਤੇ ਕੱਟੜਵਾਦ ਦੇ ‘ਕਈ ਸਿਰਾਂ ਵਾਲੇ ਦੈਂਤ’ ਨਾਲ ਪੂਰੀ ਤਾਕਤ ਤੇ ਦ੍ਰਿੜਤਾ ਨਾਲ ਲੜਨ ਦੀ ਲੋੜ ਹੈ। ਉਨ੍ਹਾਂ ਕੂਟਨੀਤਕ ਲਾਹੇ ਲਈ ਭੰਡੀ ਪ੍ਰਚਾਰ ਵਜੋਂ ਅਤਿਵਾਦ ਦੀ ਵਰਤੋਂ ਕੀਤੇ ਜਾਣ ਖਿਲਾਫ਼ ਚਿਤਾਵਨੀ ਦਿੱਤੀ। ਇਥੇ ਐੱਸਸੀਓ ਮੈਂਬਰ ਮੁਲਕਾਂ ਦੇ ਅਾਗੂਆਂ ਨੂੰ ਆਪਣੇ ਵਰਚੁਅਲ ਸੰਬੋਧਨ ਦੌਰਾਨ ਸ਼ਰੀਫ ਨੇ ਕਸ਼ਮੀਰ ਮੁੱਦੇ ਨੂੰ ਕੁਰੇਦਣ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਲੰਮੇ ਸਮੇਂ ਤੋਂ ਬਕਾਇਆ ਪਏ ਸੰਯੁਕਤ ਰਾਸ਼ਟਰ ਦੇ ਮਤਿਆਂ ਨੂੰ ਮੁਖਾਤਿਬ ਹੋਣ ਦੀ ਅਹਿਮੀਅਤ ’ਤੇ ਰੌਸ਼ਨੀ ਪਾਈ। ਉਨ੍ਹਾਂ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਨੂੰ ਖਿੱਤੇ ਦੀ ਕੁਨੈਕਟੀਵਿਟੀ ਤੇ ਖੁਸ਼ਹਾਲੀ ਲਈ ‘ਗੇਂਮ ਚੇਂਜਰ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ਵਿੱਚ ਸਥਿਰਤਾ ਇਕ ਸਾਂਝਾ ਟੀਚਾ ਹੋਣਾ ਚਾਹੀਦਾ ਹੈ। -ਪੀਟੀਆਈ

Advertisement

ਮੈਂਬਰ ਮੁਲਕ ਖੇਤਰੀ ਅਮਨ ਸ਼ਾਂਤੀ ਤੇ ਸੁਰੱਖਿਆ ਯਕੀਨੀ ਬਣਾਉਣ: ਸ਼ੀ

ਪੇਈਚਿੰਗ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੈੱਸਸੀਓ ਮੈਂਬਰ ਦੇਸ਼ਾਂ ਨੂੰ ਸੱਦਾ ਦਿੱਤਾ ਕਿ ਉਹ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਦੇ ਅਮਲ ਨੂੰ ਰਫ਼ਤਾਰ ਦੇਣ ਲਈ ਵਿਹਾਰਕ ਸਹਿਯੋਗ ’ਤੇ ਧਿਆਨ ਕੇਂਦਰਤ ਤੋਂ ਇਲਾਵਾ ਖੇਤਰੀ ਅਮਨ-ਸ਼ਾਂਤੀ ਤੇ ਸਾਂਝੀ ਸੁਰੱਖਿਆ ਨੂੰ ਯਕੀਨੀ ਬਣਾਉਣ। ਸ਼ੀ ਨੇ ਨਿਸ਼ਸਤਰੀਕਰਨ ਨੂੰ ਕਾਇਮ ਰੱਖਣ ਤੇ ਆਲਮੀ ਸ਼ਾਸਨ ਵਿੱਚ ਸੁਧਾਰ ਦੀ ਲੋੜ ’ਤੇ ਜ਼ੋਰ ਦਿੱਤਾ। ਐੱਸਸੀਓ ਵਾਰਤਾ ਨੂੰ ਸੰਬੋਧਨ ਕਰਦਿਆਂ ਸ਼ੀ ਨੇ ਅਮਰੀਕਾ ਦੇ ਅਸਿੱਧੇ ਹਵਾਲੇ ਨਾਲ ਚੌਧਰ ਤੇ ਤਾਕਤ ਦੀ ਸਿਆਸਤ ਦਾ ਵਿਰੋਧ ਕਰਦਿਆਂ ਆਲਮੀ ਸ਼ਾਸਕੀ ਪ੍ਰਬੰਧ ਨੂੰ ਵਧਰੇ ਨਿਰਪੱਖ ਤੇ ਸਮਾਨ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਅਰਬਾਂ ਡਾਲਰ ਦੀ ਲਾਗਤ ਵਾਲੇ ‘ਪੱਟੀ ਤੇ ਸੜਕ ਪਹਿਲਕਦਮੀ’ ਪ੍ਰਾਜੈਕਟ ਲਈ ਐੱਸਸੀਓ ਮੈਂਬਰਾਂ ਤੋਂ ਸਹਿਯੋਗ ਵੀ ਮੰਗਿਆ। -ਪੀਟੀਆਈ

Advertisement
Tags :
ਅਤਿਵਾਦਕਾਰਵਾਈਖ਼ਿਲਾਫ਼ਫੈਸਲਾਕੁਨਮੋਦੀ