ਐਨਡੀਏ: ਹਾਰਦਿਕ ਗਰਗ ਨੇ ਸੂਬੇ ਦਾ ਨਾਂ ਚਮਕਾਇਆ
08:47 AM Oct 29, 2024 IST
Advertisement
ਪੱਤਰ ਪ੍ਰੇਰਕ
ਯਮੁਨਾਨਗਰ, 28 ਅਕਤੂਬਰ
ਇੱਥੋਂ ਦੇ 17 ਸਾਲਾ ਹਾਰਦਿਕ ਗਰਗ ਨੇ ਐੱਨਡੀਏ ਦੀ ਯੂਪੀਐੱਸਸੀ ਪ੍ਰੀਖਿਆ ਵਿੱਚ ਪੂਰੇ ਭਾਰਤ ’ਚੋਂ ਦੂਜਾ ਸਥਾਨ ਪ੍ਰਾਪਤ ਕਰ ਕੇ ਆਪਣੇ ਸੂਬੇ ਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਹਾਰਦਿਕ ਗਰਗ ਦੀ ਇਸ ਸਫਲਤਾ ’ਤੇ ਉਸ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਹੋਣਹਾਰ ਵਿਦਿਆਰਥੀ ਦੇ ਪਿਤਾ ਡਾ. ਦਿਨੇਸ਼ ਗਰਗ ਅਤੇ ਮਾਤਾ ਦੀਪਿਕਾ ਗਰਗ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਆਰਐੱਮਸੀ ਦੇਹਰਾਦੂਨ ਵਿੱਚ 11ਵੀਂ ਅਤੇ 12ਵੀਂ ਪਾਸ ਕਰਕੇ ਐੱਨਡੀਏ ਦੀਆਂ ਪ੍ਰੀਖਿਆਵਾਂ ਦਿੱਤੀਆਂ ਜਿਸ ਵਿੱਚ ਉਸ ਨੇ ਆਲ ਇੰਡੀਆ ਵਿੱਚ ਦੂਜਾ ਰੈਂਕ ਪ੍ਰਾਪਤ ਕੀਤਾ ਹੈ।
Advertisement
Advertisement
Advertisement