ਸ਼ਿੰਦੇ ਨੂੰ ਮੁੱਖ ਮੰਤਰੀ ਨਹੀਂ ਦੇਖਣਾ ਚਾਹੁੰਦੇ ਸਨ ਐੱਨਸੀਪੀ ਤੇ ਭਾਜਪਾ ਆਗੂ: ਰਾਊਤ
07:35 AM May 20, 2024 IST
Advertisement
ਮੁੰਬਈ: ਸ਼ਿਵ ਸੈਨਾ (ਯੂਬੀਟੀ) ਦੇ ਆਗੂ ਸੰਜੈ ਰਾਊਤ ਨੇ ਅੱਜ ਦਾਅਵਾ ਕੀਤਾ ਕਿ ਮਹਾਰਾਸ਼ਟਰ ਦੀ ਮੌਜੂਦਾ ਸਰਕਾਰ ਵਿੱਚ ਸ਼ਾਮਲ ਐੱਨਸੀਪੀ ਅਤੇ ਭਾਜਪਾ ਆਗੂ 2019 ਵਿੱਚ ਏਕਨਾਥ ਸ਼ਿੰਦੇ ਨੂੰ ਮੁੱਖ ਮੰਤਰੀ ਵਜੋਂ ਨਹੀਂ ਦੇਖਣਾ ਚਾਹੁੰਦੇ ਸਨ। ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਦਾਅਵਾ ਕੀਤਾ ਕਿ ਅਜੀਤ ਪਵਾਰ, ਦਿਲੀਪ ਵਾਲਸੇ ਪਾਟਿਲ ਅਤੇ ਸੁਨੀਲ ਤਟਕਰੇ ਵਰਗੇ ਐੱਨਸੀਪੀ ਆਗੂਆਂ ਨੇ ਮੁੱਖ ਮੰਤਰੀ ਅਹੁਦੇ ਲਈ ਸ਼ਿੰਦੇ ਦੇ ਨਾਂ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਉਹ ਉਨ੍ਹਾਂ ਵਰਗੇ ਜੂਨੀਅਰ ਅਤੇ ਤਜਰਬੇਕਾਰ ਵਿਅਕਤੀ ਦੇ ਅਧੀਨ ਕੰਮ ਨਹੀਂ ਕਰਨਗੇ। -ਪੀਟੀਆਈ
Advertisement
Advertisement