ਐੱਨਸੀਸੀ ਕੈਡੇਟਾਂ ਨੇ ਕਾਲਜ ਕੈਂਪਸ ਵਿੱਚ ਬੂਟੇ ਲਾਏ
ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਸਤੰਬਰ
ਇੱਥੇ ਖ਼ਾਲਸਾ ਕਾਲਜ ਫਾਰ ਵਿਮੈੱਨ, ਸਿਵਲ ਲਾਈਨ ਦੇ ਐੱਨਸੀਸੀ ਕੈਡੇਟਾਂ ਅਤੇ 3 ਪੰਜਾਬ ਗਰਲਜ਼ ਬਟਾਲੀਅਨ ਐੱਨਸੀਸੀ ਨੇ 103 ਇਨਫੈਂਟਰੀ ਬਟਾਲੀਅਨ ਸਿੱਖ ਰੈਜ਼ੀਮੈਂਟ ਵੱਲੋਂ ‘ਪੌਦੇ ਲਗਾਉਣ ਦੀ ਮੁਹਿੰਮ’ ਚਲਾਈ। ਇਸ ਤਹਿਤ ਕਾਲਜ ਕੈਂਪਸ ਵਿੱਚ 50 ਦੇ ਕਰੀਬ ਬੂਟੇ ਲਾਏ ਗਏ। ਇਸ ਮੌਕੇ ਕਾਲਜ ਦੀ ਡਾਇਰੈਕਟਰ ਡਾ. ਮੁਕਤੀ ਗਿੱਲ, ਪ੍ਰਿੰ. ਕਮਲਜੀਤ ਗਰੇਵਾਲ, ਕਰਨਲ ਰਾਜਸ਼੍ਰੀ ਦਾਸ ਅਤੇ ਐਸੋਸੀਏਟ ਐੱਨਸੀਸੀ ਅਫ਼ਸਰ ਕੈਪਟਨ ਡਾ. ਪਰਮਜੀਤ ਕੌਰ, ਸੂਬੇਦਾਰ ਸੁਖਵਿੰਦਰ ਸਿੰਘ, ਨਾਇਬ ਸੂਬੇਦਾਰ ਵਿਜੇ ਕੁਮਾਰ ਅਤੇ ਹੋਰ ਸਟਾਫ਼ ਹਾਜ਼ਰ ਸੀ। ਇਸ ਮੁਹਿੰਮ ਵਿੱਚ ਐੱਨਸੀਸੀ ਦੇ 90 ਕੈਡੇਟਾਂ ਨੇ ਹਿੱਸਾ ਲਿਆ। ਇਸ ਮੌਕੇ ਕੈਡਿਟਾਂ ਨੂੰ ਪੌਦਿਆਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਕੈਡੇਟਾਂ ਨੂੰ ਆਪਣੇ-ਆਲੇ ਦੁਆਲੇ ਦੀਆਂ ਥਾਵਾਂ ’ਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਕਾਲਜ ਕੈਂਪਸ ਵਿੱਚ 50 ਬੂਟੇ ਲਾਉਣ ਤੋਂ ਇਲਾਵਾ ਕੈਡੇਟਾਂ ਨੂੰ ਦਿੱਤੇ ਗਏ। ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਨੇ ਐੱਨਸੀਸੀ ਵਿਭਾਗ ਵੱਲੋਂ ਕਰਵਾਏ ਉਕਤ ਪ੍ਰੋਗਰਾਮ ਲਈ ਵਧਾਈ ਦਿੱਤੀ ਅਤੇ ਭਵਿੱਖ ’ਚ ਵੀ ਅਜਿਹੇ ਉਪਰਾਲੇ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।