ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਨਸੀਸੀ ਅਕੈਡਮੀ ਮੌਤ ਮਾਮਲਾ: ਵਾਰਸਾਂ ਨੇ ਨਹੀਂ ਕੀਤਾ ਮ੍ਰਿਤਕ ਦਾ ਸਸਕਾਰ

10:37 AM Nov 29, 2024 IST

ਜਗਮੋਹਨ ਸਿੰਘ
ਰੂਪਨਗਰ, 28 ਨਵੰਬਰ
ਇਥੇ ਐੱਨਸੀਸੀ ਅਕੈਡਮੀ ਦਾ ਸੀਵਰੇਜ ਖੋਲ੍ਹਣ ਮੌਕੇ ਗੈਸ ਚੜ੍ਹਨ ਕਾਰਨ ਮਾਰੇ ਗਏ ਕਾਮੇ ਬਿਗਾਨਾ ਭਗਤ ਦੇ ਵਾਰਸਾਂ ਨੇ ਉਸਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਅਕੈਡਮੀ ਦੀ ਸੀਵਰੇਜ ਲਾਈਨ ਨੂੰ ਚਾਲੂ ਕਰਦੇ ਸਮੇਂ ਤਿੰਨ ਵਿਅਕਤੀ ਗੈਸ ਚੜ੍ਹਨ ਕਾਰਨ ਬੇਹੋਸ਼ ਹੋ ਗਏ ਸਨ, ਜਿਨ੍ਹਾਂ ਵਿੱਚੋਂ 2 ਦੀ ਮੌਤ ਹੋ ਗਈ ਸੀ ਅਤੇ ਇੱਕ ਰੂਪਨਗਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਨ੍ਹਾਂ ਵਿੱਚੋਂ ਆਰਮੀ ਦੇ ਨੌਜਵਾਨ ਪਿੰਟੂ ਕੁਮਾਰ ਦੇ ਵਾਰਸਾਂ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਪ੍ਰਾਪਤ ਕਰ ਲਈ, ਜਦੋਂ ਕਿ ਠੇਕੇਦਾਰ ਅਧੀਨ ਕੰਮ ਕਰਦੇ ਕਾਮੇ ਬਿਗਨ ਭਗਤ ਦੇ ਵਾਰਸਾਂ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਬਿਗਨ ਭਗਤ ਦੇ ਤਾਏ ਦੇ ਲੜਕੇ ਦਰੇਸ਼ ਭਗਤ ਨੇ ਰਿਸ਼ਤੇਦਾਰਾਂ ਤੇ ਹੋਰ ਸਾਥੀਆਂ ਸਮੇਤ ਅਕੈਡਮੀ ਦੇ ਸਾਹਮਣੇ ਆ ਕੇ ਰੋਸ ਪ੍ਰਗਟ ਕੀਤਾ। ਉਸ ਨੇ ਦੱਸਿਆ ਕਿ ‌ਬਿਗਨ ਭਗਤ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ 6 ਬੱਚਿਆਂ ਦਾ ਇਕੱਲਾ ਸਹਾਰ ਸੀ। ਉਨ੍ਹਾਂ ਦੋਸ਼ ਲਾਇਆ ਠੇਕੇਦਾਰ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਦੇ ਵਾਰਸਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਇੱਕ ਲੜਕੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਏਡੀਸੀ ਜਨਰਲ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਏਐੱਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਪਿੰਟੂ ਦੀ ਦੇਹ ਐੱਨਸੀਸੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੀ ਗਈ ਹੈ ਤੇ ਬਿਗਨ ਭਗਤ ਦੇ ਵਾਰਸਾਂ ਨੇ ਲਾਸ਼ ਦਾ ਪੋਸਟਮਾਰਟਮ ਹਾਲੇ ਨਹੀਂ ਕਰਵਾਇਆ।

Advertisement

Advertisement