For the best experience, open
https://m.punjabitribuneonline.com
on your mobile browser.
Advertisement

ਜਿਮ ਮਾਲਕ ’ਤੇ ਐੱਨਸੀਬੀ ਦਾ ਛਾਪਾ; 37 ਲੱਖ ਦਾ ਸਾਮਾਨ ਜ਼ਬਤ

06:47 AM Feb 10, 2024 IST
ਜਿਮ ਮਾਲਕ ’ਤੇ ਐੱਨਸੀਬੀ ਦਾ ਛਾਪਾ  37 ਲੱਖ ਦਾ ਸਾਮਾਨ ਜ਼ਬਤ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਫਰਵਰੀ
ਸਨਅਤੀ ਸ਼ਹਿਰ ’ਚ ਅੱਜ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਟੀਮ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਜ਼ਦੀਕੀ ਮੰਨੇ ਜਾਂਦੇ ਗੁਰਮੇਲ ਸਿੰਘ ਗੈਰੀ ਦੇ ਜਿਮ ’ਤੇ ਛਾਪਾ ਮਾਰਿਆ। ਇਸ ਦੌਰਾਨ ਐਨਸੀਬੀ ਦੀ ਟੀਮ ਨੇ 37 ਲੱਖ ਰੁਪਏ ਦਾ ਸਾਮਾਨ ਜ਼ਬਤ ਕੀਤਾ ਜਿਸ ਨੂੰ ਡਰੱਗ ਮਨੀ ਨਾਲ ਬਣਾਉਣ ਦੇ ਦੋਸ਼ ਲੱਗੇ ਸਨ। ਟੀਮ ਨੇ ਜੀਟੀਬੀ ਨਗਰ, 33 ਫੁੱਟਾ ਰੋਡ ਵਿੱਚ ਛਾਪੇਮਾਰੀ ਕੀਤੀ। ਮਿਲੀ ਜਾਣਕਾਰੀ ਮੁਤਾਬਕ ਗੈਰੀ ਪਹਿਲਾਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸ਼ਾਮਲ ਸੀ ਜਿਸ ਕਾਰਨ ਐਨਸੀਬੀ ਨੇ ਕਾਰਵਾਈ ਕੀਤੀ ਤੇ ਉਸ ਦੀ ਪ੍ਰਾਪਰਟੀ ਜ਼ਬਤ ਕੀਤੀ। ਦੱਸ ਦਈਏ ਕਿ ਕੌਮਾਂਤਰੀ ਨਸ਼ਾ ਤਸਕਰ ਅਕਸ਼ੈ ਛਾਬੜਾ ਨਾਲ ਗੁਰਮੇਲ ਸਿੰਘ ਗੈਰੀ ਦੀ ਚੰਗੀ ਦੋਸਤੀ ਸੀ ਜਿਸ ਤੋਂ ਬਾਅਦ ਐਨਸੀਬੀ ਦੀ ਟੀਮ ਨੇ ਪੜਤਾਲ ਤੋਂ ਬਾਅਦ ਕਾਰਵਾ ਕੀਤੀ। ਇਸ ਮਾਮਲੇ ਵਿੱਚ ਅਕਸ਼ੈ ਛਾਬੜਾ, ਗੁਰਮੇਲ ਸਿੰਘ ਗੈਰੀ ਸਣੇ ਕਈ ਜਣੇ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।

Advertisement

Advertisement
Author Image

joginder kumar

View all posts

Advertisement
Advertisement
×