ਛੱਤੀਸਗੜ੍ਹ ’ਚ ਨਕਸਲੀਆਂ ਵੱਲੋਂ ਪੁਲੀਸ ਕਾਫਲੇ ’ਤੇ ਹਮਲਾ; ਦੋ ਜਵਾਨ ਸ਼ਹੀਦ
05:29 PM Jun 23, 2024 IST
ਸੁਕਮਾ, 23 ਜੂਨ
ਇੱਥੋਂ ਦੇ ਸੁਕਮਾ ਤੇ ਬੀਜਾਪੁਰ ਸਰਹੱਦ ’ਤੇ ਨਕਸਲੀਆਂ ਨੇ ਪੁਲੀਸ ਦੇ ਵਾਹਨਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਪੁਲੀਸ ਵਾਹਨਾਂ ਨੂੰ ਆਈਈਡੀ ਨਾਲ ਉਡਾ ਦਿੱਤਾ। ਇਸ ਹਮਲੇ ਵਿਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਜਾਣਕਾਰੀ ਅਨੁਸਾਰ ਪੁਲੀਸ ਤੇ ਫੌਜ ਦਾ ਕਾਫਲਾ ਜਾ ਰਿਹਾ ਸੀ। ਇਹ ਪਤਾ ਲੱਗਿਆ ਹੈ ਕਿ ਜਿਵੇਂ ਹੀ ਦੁਪਹਿਰ ਵੇਲੇ ਜਵਾਨਾਂ ਦਾ ਕਾਫਲਾ ਸੜਕ ਤੋਂ ਲੰਘਿਆ ਤਾਂ ਧਮਾਕਾ ਹੋ ਗਿਆ। ਇਸ ਦੌਰਾਨ ਟਰੱਕ ਚਾਲਕ ਵਿਸ਼ਣੂ ਤੇ ਸਹਿ ਚਾਲਕ ਸ਼ੈਲੇਂਦਰ ਸ਼ਹੀਦ ਹੋ ਗਏ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵਾਹਨਾਂ ਦਾ ਕਾਫਲਾ ਰਾਸ਼ਨ ਲੈ ਕੇ ਕੈਂਪ ਵੱਲ ਜਾ ਰਿਹਾ ਸੀ।
Advertisement
Advertisement
Related News
Advertisement