ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਕਿਸਤਾਨ ਨੂੰ ਆਰਥਿਕ ਸੰਕਟ ਤੋਂ ਉਭਾਰਨ ਦਾ ਖ਼ਾਕਾ ਪੇਸ਼ ਕਰਨਗੇ ਨਵਾਜ਼

07:27 AM Oct 17, 2023 IST

ਲਾਹੌਰ, 16 ਅਕਤੂਬਰ
ਪਾਕਿਸਤਾਨ ਦੇ ਸਵੈ-ਜਲਾਵਤਨ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ 21 ਅਕਤੂਬਰ ਨੂੰ ਪੰਜਾਬ ਸੂਬੇ ਦੀ ਰਾਜਧਾਨੀ ਵਿਚ ਆਪਣੀ ਰੈਲੀ ਦੌਰਾਨ ਵਿੱਤੀ ਸੰਕਟ ਨਾਲ ਜੂਝ ਰਹੇ ਦੇਸ਼ ਅੱਗੇ ਆਰਥਿਕ ਸੰਕਟ ਤੋਂ ਬਾਹਰ ਨਿਕਲਣ ਦਾ ਖਾਕਾ ਪੇਸ਼ ਕਰਨਗੇ। ‘ਡਾਨ ਨਿਊਜ਼’ ਦੀ ਖਬਰ ਮੁਤਾਬਕ ਲਾਹੌਰ ਜ਼ਿਲ੍ਹਾ ਪ੍ਰਸ਼ਾਸਨ ਨੇ ਐਤਵਾਰ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਪਾਰਟੀ ਨੂੰ ਮੀਨਾਰ-ਏ-ਪਾਕਿਸਤਾਨ ਵਿਚ ਇਕ ਰੈਲੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਮੁਸਤਫ਼ਾਬਾਦ ਵਿਚ ਪੀਐਮਐਲ-ਐੱਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਉਪ ਪ੍ਰਧਾਨ ਹਮਜ਼ਾ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਇਸ ਹਫਤੇ ਦੇ ਅਖੀਰ ਵਿਚ ਉਨ੍ਹਾਂ ਦੇ ਸਿਖ਼ਰਲੇ ਆਗੂ ਦੀ ਵਾਪਸੀ ਤੋਂ ਬਾਅਦ ਪਾਕਿਸਤਾਨ ਤਰੱਕੀ ਤੇ ਖੁਸ਼ਹਾਲੀ ਵੱਲ ਆਪਣੀ ਯਾਤਰਾ ਫਿਰ ਸ਼ੁਰੂ ਕਰੇਗਾ। ਪਾਰਟੀ ਆਗੂ ਮਲਿਕ ਅਹਿਮਦ ਨੇ ਕਿਹਾ ਕਿ 21 ਅਕਤੂਬਰ ਦਾ ਦਿਨ ਕੋਈ ਸਾਧਾਰਨ ਦਿਨ ਨਹੀਂ ਹੋਵੇਗਾ। ਰਿਪੋਰਟ ਮੁਤਾਬਕ ਇਸ ਰੈਲੀ ਰਾਹੀਂ ਪੀਐਮਐਲ-ਐੱਨ ਨਾ ਸਿਰਫ਼ ਨਵਾਜ਼ ਦਾ ਸਵਾਗਤ ਕਰੇਗੀ ਬਲਕਿ ਵੱਡਾ ਇਕੱਠ ਕਰ ਕੇ ਪੀਟੀਆਈ ਨੂੰ ਵੀ ਜਵਾਬ ਦੇਣਾ ਚਾਹੇਗੀ ਜੋ ਅਕਸਰ ਅਜਿਹੀਆਂ ਰੈਲੀਆਂ ਕਰਦੀ ਰਹੀ ਹੈ। -ਪੀਟੀਆਈ

Advertisement

ਸਾਈਫਰ ਕੇਸ: ਜੇਲ੍ਹ ’ਚ ਸੁਣਵਾਈ ਵਿਰੁੱਧ ਇਮਰਾਨ ਦੀ ਪਟੀਸ਼ਨ ਖਾਰਜ

ਇਸਲਾਮਾਬਾਦ: ਪਾਕਿਸਤਾਨ ਦੀ ਇਕ ਅਦਾਲਤ ਨੇ ਅੱਜ ਇਮਰਾਨ ਖਾਨ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਜਿਸ ਵਿਚ ਉਸ ਨੇ ਸਾਈਫਰ ਕੇਸ ਦੀ ਸੁਣਵਾਈ ਜੇਲ੍ਹ ’ਚ ਕਰਨ ਦਾ ਵਿਰੋਧ ਕੀਤਾ ਸੀ। ਅਦਾਲਤ ਨੇ ਸੁਰੱਖਿਆ ਨਾਲ ਸਬੰਧਤ ਮਾਮਲਿਆਂ ਦੇ ਮੱਦੇਨਜ਼ਰ ਕਿਹਾ ਸੀ ਕਿ ਵਿਅਕਤੀਗਤ ਸੁਣਵਾਈ ਸਾਬਕਾ ਪ੍ਰਧਾਨ ਮੰਤਰੀ ਦੇ ‘ਪੱਖ ਵਿਚ ਜਾਵੇਗੀ।’ ਇਹ ਕੇਸ ਇਕ ਖੁਫੀਆ ਡਿਪਲੋਮੈਟਿਕ ਦਸਤਾਵੇਜ਼ ਨਾਲ ਸਬੰਧਤ ਹੈ ਜੋ ਕਿ ਲਾਪਤਾ ਹੈ। ਵਿਸ਼ੇਸ਼ ਅਦਾਲਤ ਇਸ ਮਾਮਲੇ ਉਤੇ ਸੁਣਵਾਈ ਕਰ ਰਹੀ ਹੈ। ਇਮਰਾਨ ਇਸ ਵੇਲੇ ਰਾਵਲਪਿੰਡੀ ਦੀ ਜੇਲ੍ਹ ਵਿਚ ਹਨ। -ਪੀਟੀਆਈ

Advertisement
Advertisement