For the best experience, open
https://m.punjabitribuneonline.com
on your mobile browser.
Advertisement

ਨਵਾਜ਼ ਸ਼ਰੀਫ ਸਮੇਤ ਪਾਕਿਸਤਾਨ ਦੇ ਨਵੇਂ ਚੁਣੇ ਸੰਸਦ ਮੈਂਬਰਾਂ ਨੇ ਹਲਫ਼ ਲਿਆ

07:27 AM Mar 01, 2024 IST
ਨਵਾਜ਼ ਸ਼ਰੀਫ ਸਮੇਤ ਪਾਕਿਸਤਾਨ ਦੇ ਨਵੇਂ ਚੁਣੇ ਸੰਸਦ ਮੈਂਬਰਾਂ ਨੇ ਹਲਫ਼ ਲਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਇਸਲਾਮਾਬਾਦ, 29 ਫਰਵਰੀ
ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਵੱਲੋਂ ਕੌਮੀ ਅਸੈਂਬਲੀ ਦਾ ਸੈਸ਼ਨ ਬੁਲਾਏ ਜਾਣ ਤੋਂ ਬਾਅਦ ਦੇਸ਼ ਦੇ ਨਵੇਂ ਚੁਣੇ ਸੰਸਦ ਮੈਂਬਰਾਂ ਨੇ ਅੱਜ ਸਹੁੰ ਚੁੱਕੀ। ਇਮਰਾਨ ਖਾਨ ਦੀ ਪਾਰਟੀ ਦੀ ਹਮਾਇਤ ਹਾਸਲ ਉਮੀਦਵਾਰਾਂ ਨੂੰ ਰਾਖਵੀਆਂ ਸੀਟਾਂ ਅਲਾਟ ਕਰਨ ਦੇ ਮੁੱਦੇ ’ਤੇ ਕਾਰਜਕਾਰੀ ਸਰਕਾਰ ਨਾਲ ਮਤਭੇਦ ਕਾਰਨ ਅਲਵੀ ਦੇ ਸ਼ੁਰੂਆਤੀ ਇਨਕਾਰ ਤੋਂ ਬਾਅਦ ਨਵੀਂ ਸੰਸਦ ਦਾ ਪਹਿਲਾ ਸੈਸ਼ਨ ਕਰਾਇਆ ਗਿਆ। ਅਸ਼ਰਫ ਨੇ ਨਵੇਂ ਚੁਣੇ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ। ਸਹੁੰ ਚੁੱਕਣ ਵਾਲੇ ਨਵੇਂ ਸੰਸਦ ਮੈਂਬਰਾਂ ਵਿੱਚ ਪੀਐੱਮਐੱਲ-ਐੱਨ ਦੇ ਮੁਖੀ ਨਵਾਜ਼ ਸ਼ਰੀਫ, ਐੱਨਐਮਐੱਲ-ਐਨ ਦੇ ਪ੍ਰਧਾਨ ਸ਼ਹਬਿਾਜ਼ ਸਰੀਫ, ਪੀਪੀਪੀ ਦੇ ਸਹਾਇਕ ਚੇਅਰਮੈਨ ਆਸਿਫ ਜ਼ਰਦਾਰੀ ਅਤੇ ਪੀਪੀਪੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਸ਼ਾਮਲ ਸਨ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ 2 ਫਰਵਰੀ ਨੂੰ ਹੋਣ ਦੀ ਉਮੀਦ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×