For the best experience, open
https://m.punjabitribuneonline.com
on your mobile browser.
Advertisement

ਨਵਾਂ ਗਾਉਂ: ਡਰੇਨੇਜ ਵਿਭਾਗ ਨੇ ਨਦੀ ਕਿਨਾਰੇ ਉਸਾਰੀਆਂ ਢਾਹੀਆਂ

11:23 AM Apr 03, 2024 IST
ਨਵਾਂ ਗਾਉਂ  ਡਰੇਨੇਜ ਵਿਭਾਗ ਨੇ ਨਦੀ ਕਿਨਾਰੇ ਉਸਾਰੀਆਂ ਢਾਹੀਆਂ
ਨਵਾਂ ਗਾਉਂ ਵਿੱਚ ਨਦੀ ਕਿਨਾਰੇ ਉਸਾਰੀਆਂ ਢਾਹੁੰਦੀ ਹੋਈ ਵਿਭਾਗ ਦੀ ਟੀਮ।
Advertisement

ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 2 ਅਪਰੈਲ
ਨਗਰ ਕੌਂਸਲ ਨਵਾਂ ਗਾਉਂ ਕਰੌਰਾਂ ਅਧੀਨ ਪੈਂਦੇ ਪਹਾੜੀ ਖੇਤਰ ’ਚੋਂ ਨਿਕਲਦੀ ਪਟਿਆਲਾ ਦੀ ਰਾਉ ਨਦੀ ਕਿਨਾਰੇ ਵੱਡੀ ਗਿਣਤੀ ਲੋਕਾਂ ਵੱਲੋਂ ਕੀਤੀਆਂ ਉਸਾਰੀਆਂ ਨੂੰ ਡਰੇਨੇਜ ਵਿਭਾਗ ਦੀ ਟੀਮ ਨੇ ਗਲਤ ਕਰਾਰ ਦਿੰਦਿਆਂ ਢਾਹ ਦਿੱਤਾ ਹੈ। ਜਾਣਕਾਰੀ ਅਨੁਸਾਰ ਇਸੇ ਸਾਲ ਜਨਵਰੀ ਮਹੀਨੇ ਵਿੱਚ ਢਾਹੁਣ ਦੀ ਇਹ ਕਾਰਵਾਈ ਸ਼ੁਰੂ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਕੁਝ ਪ੍ਰਾਪਰਟੀ ਡੀਲਰਾਂ ਵੱਲੋਂ ਕਥਿਤ ਤੌਰ ’ਤੇ ਪਹਾੜੀ ਖੇਤਰ ਦੇ ਨੰਬਰ ਦਿਖਾ ਕੇ ਅਣਜਾਣ ਪਰਵਾਸੀ ਲੋਕਾਂ ਨੂੰ ਨਦੀ ਕਿਨਾਰੇ ਪਲਾਟ ਵੇਚੇ ਹੋਏ ਹਨ। ਡਰੇਨੇਜ ਵਿਭਾਗ ਦੇ ਐਕਸੀਅਨ ਚੇਤਨ ਖੰਨਾ ਨੇ ਦੱਸਿਆ ਕਿ ਪਟਿਆਲਾ ਦੀ ਰਾਉ ਨਦੀ ਕਿਨਾਰੇ ਡਰੇਨੇਜ ਵਿਭਾਗ ਦੀ ਥਾਂ ਵਿੱਚ ਕਈ ਲੋਕਾਂ ਨੇ ਕਥਿਤ ਨਾਜਾਇਜ਼ ਉਸਾਰੀਆਂ ਅਤੇ ਪਲਾਟਾਂ ਚੁਫੇਰੇ ਬਾਊਂਡਰੀਆਂ ਕੀਤੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਜਦੋਂ ਬਰਸਾਤ ਦੇ ਮੌਸਮ ਵੇਲੇ ਬਾਰਿਸ਼ਾਂ ਹੁੰਦੀਆਂ ਹਨ ਤਾਂ ਤੇਜ਼ ਰਫਤਾਰ ਪਾਣੀ ਇਨ੍ਹਾਂ ਘਰਾਂ ਅਤੇ ਉਸਾਰੀਆਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ ਅਤੇ ਲੋਕਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਇਸ ਮੌਕੇ ਜਸਵੀਰ ਕੌਰ ਨਾਇਬ ਤਹਿਸੀਲਦਾਰ ਮਾਜਰੀ ਬਲਾਕ ਵੀ ਹਾਜ਼ਰ ਸਨ। ਚੇਤਨ ਖੰਨਾ ਅਨੁਸਾਰ ਨੇ ਦੱਸਿਆ ਕਿ 141 ਜਣਿਆਂ ਨੂੰ ਇਸ ਸਬੰਧੀ ਨੋਟਿਸ ਵੀ ਦਿੱਤੇ ਗਏ ਸਨ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਜਾਂ ਤਾਂ ਉਹ ਖੁਦ ਇਨ੍ਹਾਂ ਨਾਜ਼ਾਇਜ ਉਸਾਰੀਆਂ ਨੂੰ ਹਟਾ ਦੇਣ ਨਹੀਂ ਤਾਂ ਵਿਭਾਗ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸੀਤਾ ਰਾਮ, ਲਖਨਪਾਲ, ਸੋਨੂੰ, ਨਸੀਬ ਆਦਿ ਲੋਕਾਂ ਨੇ ਡਰੇਨੇਜ ਵਿਭਾਗ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਇਹ ਵੀ ਕਿਹਾ ਕਿ ਜਦੋਂ ਮਕਾਨ ਜਾਂ ਪਲਾਟ ਬਣਾਏ ਜਾਂਦੇ ਹਨ ਤਾਂ ਇਨ੍ਹਾਂ ਨੂੰ ਰੋਕਣ ਲਈ ਕੋਈ ਨਹੀਂ ਆਉਂਦਾ। ਲੋਕਾਂ ਅਨੁਸਾਰ ਉਹ ਇਸ ਇਲਾਕੇ ਵਿੱਚ ਅਣਜਾਣ ਹਨ ਅਤੇ ਪ੍ਰਾਪਰਟੀ ਡੀਲਰਾਂ ਦੇ ਝਾਂਸੇ ਵਿੱਚ ਉਲਝ ਗਏ ਹਨ। ਲੋਕਾਂ ਨੇ ਕਿਹਾ ਕਿ ਬਾਕਾਇਦਾ ਰਜਿਸਟਰੀਆਂ ਹੋਣ ਮਗਰੋਂ ਉਸਾਰੀਆਂ ਕੀਤੀਆਂ ਸਨ, ਜਿਨ੍ਹਾਂ ਨੂੰ ਹੁਣ ਢਾਹ ਦਿੱਤਾ ਗਿਆ ਹੈ। ਪੰਜਾਬ ਸਰਕਾਰ ਕੋਲੋਂ ਲੋਕਾਂ ਨੇ ਮੰਗ ਕੀਤੀ ਹੈ ਕਿ ਢਾਹੀਆਂ ਉਸਾਰੀਆਂ ਦਾ ਮੁਆਵਜ਼ਾ ਦਿੱਤਾ ਜਾਵੇ।

Advertisement

Advertisement
Author Image

sukhwinder singh

View all posts

Advertisement
Advertisement
×