For the best experience, open
https://m.punjabitribuneonline.com
on your mobile browser.
Advertisement

ਜਲ ਸੈਨਾ 2047 ਤੱਕ ਪੂਰੀ ਆਤਮਨਿਰਭਰ ਹੋਵੇਗੀ: ਹਰੀ ਕੁਮਾਰ

07:17 AM Feb 28, 2024 IST
ਜਲ ਸੈਨਾ 2047 ਤੱਕ ਪੂਰੀ ਆਤਮਨਿਰਭਰ ਹੋਵੇਗੀ  ਹਰੀ ਕੁਮਾਰ
ਚੀਫ ਆਫ ਨੇਵੀ ਸਟਾਫ ਐਡਮਿਰਲ ਹਰੀ ਕੁਮਾਰ ਤਿਰੂਵਨੰਤਪੁਰਮ ’ਚ ਸਕੂਲ ਦੇ ਦੌਰੇ ਮੌਕੇ ਆਪਣੀ ਅਧਿਆਪਕਾ ਜਮੀਲਾ ਬੇਗ਼ਮ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement

ਤਿਰੂਵਨੰਤਪੁਰਮ, 27 ਫਰਵਰੀ
ਚੀਫ ਆਫ ਨੇਵੀ ਸਟਾਫ ਐਡਮਿਰਲ ਆਰ. ਹਰੀ ਕੁਮਾਰ ਨੇ ਅੱਜ ਕਿਹਾ ਕਿ ਬਸਤੀਵਾਦੀ ਕਾਲ ਦੀਆਂ ਸਾਰੀਆਂ ਚੀਜ਼ਾਂ ਨੂੰ ਤਿਆਗਦਿਆਂ ਭਾਰਤੀ ਜਲ ਸੈਨਾ ਵੱਡੀ ਤਬਦੀਲੀ ਦੇ ਦੌਰ ਵਿਚੋਂ ਗੁਜ਼ਰ ਰਹੀ ਅਤੇ 2047 ਤੱਕ ਇਹ ਪੂਰੀ ਤਰ੍ਹਾਂ ‘ਆਤਮਨਿਰਭਰ’ ਹੋਵੇਗੀ। ਜਲ ਸੈਨਾ ਦੇ ਸਾਬਕਾ ਸੈਨਿਕਾਂ ਨਾਲ ਗੱਲਬਾਤ ਮਗਰੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਹਰੀ ਕੁਮਾਰ ਨੇ ਕਿਹਾ ਕਿ ਜਲ ਸੈਨਾ ਵੱਡੀਆਂ ਪ੍ਰਾਪਤੀਆਂ ਕਰ ਰਹੀ ਹੈ ਅਤੇ 33 ਪਣਡੁੱਬੀਆਂ ਤੇ 63 ਬੇੜਿਆਂ ਦਾ ਖ਼ੁਦ ਨਿਰਮਾਣ ਕਰ ਸਕਦੀ ਹੈ।’’ ਜਲ ਸੈਨਾ ਮੁਖੀ ਨੇ ਕਿਹਾ, ‘‘ਸਾਡਾ ਟੀਚਾ 2047 ਤੱਕ ‘ਆਤਮਨਿਰਭਰ’ ਬਣਨਾ ਹੈ ਅਤੇ ਉਦੋਂ ਤੱਕ ਪਣਡੁੁੁੱਬੀਆਂ, ਜਹਾਜ਼ ਅਤੇ ਹਥਿਆਰ ਭਾਰਤ ਵਿੱਚ ਬਣਾਏ ਜਾਣਗੇੇ।’’ ਉਨ੍ਹਾਂ ਦੱਸਿਆ ਕਿ ਉਦਯੋਗ ਨੂੰ 75 ਚੁਣੌਤੀਆਂ ਦਿੱਤੀਆਂ ਗਈਆਂ ਸਨ ਅਤੇ ਇੰਡਸਟਰੀ ਤੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਉਨ੍ਹਾਂ ਮੁਤਾਬਕ ਜਲ ਸੈਨਾ ’ਚ ਸ਼ਾਮਲ ਹੋਣ ਵਾਲੇ ਅਗਨੀਵੀਰ ਬਹੁਤ ਜ਼ਿਆਦਾ ਤਕਨੀਕ ਪ੍ਰੇਮੀ ਹਨ ਤੇ ਨਵੀਂਆਂ ਤਕਨੀਕੀ ਚੁਣੌਤੀਆਂ ਦਾ ਚੰਗੀ ਤਰ੍ਹਾਂ ਜਵਾਬ ਦਿੰਦੇ ਹਨ ਤੇ ਬਦਲਦੀਆਂ ਚੁਣੌਤੀਆਂ ਅਨੁਸਾਰ ਖ਼ੁਦ ਨੂੰ ਢਾਲ ਲੈਂਦੇ ਹਨ। -ਪੀਟੀਆਈ

Advertisement

ਫੌਜ ਮੁਖੀ ਪਾਂਡੇ ਵੱਲੋਂ ਫਰਾਂਸੀਸੀ ਹਮਰੁਤਬਾ ਨਾਲ ਗੱਲਬਾਤ

ਨਵੀਂ ਦਿੱਲੀ: ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਇੱਥੇ ਆਪਣੇ ਫਰਾਂਸੀਸੀ ਹਮਰੁਤਬਾ ਜਨਰਲ ਪੀਅਰੇ ਸ਼ਿੱਲ ਨਾਲ ‘ਉਸਾਰੂ’ ਗੱਲਬਾਤ ਕੀਤੀ ਜਿਹੜੀ ਦੋਵਾਂ ਸੈਨਾਵਾਂ ਵਿਚਾਲੇ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੇ ਤਰੀਕਿਆਂ ’ਤੇ ਕੇਂਦਰਤ ਰਹੀ। ਫਰਾਂਸੀਸੀ ਫੌਜ ਮੁਖੀ ਜਨਰਲ ਸ਼ਿੱਲ ਅੱਜ ਤੋਂ 29 ਫਰਵਰੀ ਤੱਕ ਤਿੰਨ ਰੋਜ਼ਾ ਭਾਰਤ ਦੌਰੇ ’ਤੇ ਹਨ। ਫੌਜ ਦੇ ਇੱਕ ਬਿਆਨ ਮੁਤਾਬਕ, ‘‘ਜਨਰਲ ਪੀਅਰੇ ਦਾ ਦੌਰਾ ਭਾਰਤ ਅਤੇ ਫਰਾਂਸ ਦੀ ਰੱਖਿਆ, ਸੁਰੱਖਿਆ ਅਤੇ ਤਕਨੀਕ ’ਚ ਆਪਣੇ ਰਣਨੀਤਕ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਸਾਂਝੀ ਵਚਨਬੱਧਤਾ ਨੂੰ ਉਭਾਰਦਾ ਹੈ।’’ -ਪੀਟੀਆਈ

Advertisement
Author Image

joginder kumar

View all posts

Advertisement
Advertisement
×