ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਲਸੈਨਾ ਮੁਖੀ ਐਡਮਿਰਲ ਦਿਨੇਸ਼ ਤ੍ਰਿਪਾਠੀ ਪੰਜ ਰੋਜ਼ਾ ਫੇਰੀ ਲਈ ਬੰਗਲਾਦੇਸ਼ ਪੁੱਜੇ

08:02 AM Jul 01, 2024 IST

ਨਵੀਂ ਦਿੱਲੀ, 30 ਜੂਨ
ਜਲਸੈਨਾ ਮੁਖੀ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਅੱਜ ਤੋਂ ਪੰਜ ਦਿਨਾ ਦੌਰੇ ਲਈ ਬੰਗਲਾਦੇਸ਼ ਪਹੁੰਚ ਗਏ ਹਨ। ਜਲਸੈਨਾ ਮੁਖੀ ਆਪਣੀ ਇਸ ਫੇਰੀ ਦੌਰਾਨ ਦੁਵੱਲੇ ਰੱਖਿਆ ਸਹਿਯੋਗ ਤੇ ਸਾਗਰੀ ਇਲਾਕੇ ਵਿਚ ਸਹਿਯੋਗ ਦੇ ਨਵੇਂ ਵਸੀਲੇ ਤਲਾਸ਼ਣ ’ਤੇ ਜ਼ੋਰ ਦੇਣਗੇ। ਐਡਮਿਰਲ ਤ੍ਰਿਪਾਠੀ ਅਜਿਹੇ ਮੌਕੇ ਬੰਗਲਾਦੇਸ਼ ਗਏ ਹਨ ਜਦੋਂ ਅਜੇ ਪਿਛਲੇ ਦਿਨਾਂ ਵਿਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਭਾਰਤ ਦੌਰੇ ’ਤੇ ਆਏ ਸਨ। ਹਸੀਨਾ ਦੀ ਫੇਰੀ ਦੌਰਾਨ ਭਾਰਤ ਤੇ ਬੰਗਲਾਦੇਸ਼ ਨੇ ਰੱਖਿਆ ਤੇ ਰਣਨੀਤਕ ਸਬੰਧਾਂ ਦਾ ਘੇਰਾ ਵਧਾਉਣ ਦਾ ਅਹਿਦ ਲਿਆ ਸੀ। ਦੋ ਮਹੀਨੇ ਪਹਿਲਾਂ ਜਲਸੈਨਾ ਦੀ ਕਮਾਨ ਹੱਥਾਂ ਵਿਚ ਲੈਣ ਮਗਰੋਂ ਐਡਮਿਰਲ ਤ੍ਰਿਪਾਠੀ ਦਾ ਇਹ ਪਹਿਲਾ ਸਰਕਾਰੀ ਵਿਦੇਸ਼ ਦੌਰਾ ਹੈ।
ਜਲਸੈਨਾ ਮੁਖੀ ਬੰਗਲਾਦੇਸ਼ ਦੀ ਫੇਰੀ ਦੌਰਾਨ ਆਪਣੇ ਬੰਗਲਾਦੇਸ਼ੀ ਹਮਰੁਤਬਾ ਐਡਮਿਰਲ ਐੱਮ.ਨਜ਼ਮੁਲ ਹਾਸਨ ਤੇ ਥਲ ਸੈਨਾ ਤੇ ਹਵਾਈ ਸੈਨਾ ਮੁਖੀ ਸਣੇ ਬੰਗਲਾਦੇਸ਼ੀ ਫੌਜ ਦੇ ਹੋਰਨਾਂ ਸਿਖਰਲੇ ਅਧਿਕਾਰੀਆਂ ਨੂੰ ਵੀ ਮਿਲਣਗੇ। ਐਡਮਿਰਲ ਤ੍ਰਿਪਾਠੀ 4 ਜੁਲਾਈ ਨੂੰ ਚਿੱਟਗਾਂਗ ਵਿਚ ਬੰਗਲਾਦੇਸ਼ ਨੇਵਲ ਅਕੈਡਮੀ (ਬੀਐੱਨਏ) ਦੀ ਪਾਸਿੰਗ ਆਊਟ ਪਰੇਡ ਉੱਤੇ ਵੀ ਨਜ਼ਰਸਾਨੀ ਕਰਨਗੇ। ਜਲਸੈਨਾ ਮੁਖੀ ਦੇ ਹੋਰਨਾਂ ਰੁਝੇਵਿਆਂ ਵਿਚ ਢਾਕਾ ਵਿਚ ਬੰਗਲਾਦੇਸ਼ ਦੇ ਨੈਸ਼ਨਲ ਡਿਫੈਂਸ ਕਾਲਜ ਵਿਚ ਸੰਬੋਧਨ ਤੋਂ ਇਲਾਵਾ ਅਹਿਮ ਰੱਖਿਆ ਟਿਕਾਣਿਆਂ ਦੀ ਫੇਰੀ ਵੀ ਸ਼ਾਮਲ ਹੈ। ਭਾਰਤੀ ਜਲਸੈਨਾ ਨੇ ਇਕ ਬਿਆਨ ਵਿਚ ਕਿਹਾ, ‘‘ਇਸ ਫੇਰੀ ਦਾ ਇਕੋ ਇਕ ਮਕਸਦ ਭਾਰਤ ਤੇ ਬੰਗਲਾਦੇਸ਼ ਦਰਮਿਆਨ ਦੁਵੱਲੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨਾ ਤੇ ਸਾਗਰੀ ਸਹਿਯੋਗ ਲਈ ਨਵੇਂ ਵਸੀਲਿਆਂ ਦੀ ਭਾਲ ਕਰਨਾ ਹੈ।’’ -ਪੀਟੀਆਈ

Advertisement

Advertisement
Advertisement