ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵਤੇਜ ਸ਼ਰਮਾ ਦੀ ਸਫ਼ਰਨਾਮਾ ਪੁਸਤਕ ‘ਐਥੇ ਓਥੇ’ ਲੋਕ ਅਰਪਣ

07:26 AM Apr 09, 2024 IST
ਪੁਸਤਕ ਲੋਕ ਅਰਪਣ ਕਰਦੇ ਹੋਏ ਸਾਹਿਤਕਾਰ। -ਫੋਟੋ: ਓਬਰਾਏ

ਨਿੱਜੀ ਪੱਤਰ ਪ੍ਰੇਰਕ
ਖੰਨਾ, 8 ਅਪਰੈਲ
ਅੱਜ ਇਥੋਂ ਦੇ ਨਰੋਤਮ ਵਿੱਦਿਆ ਮੰਦਰ ਵਿੱਚ ਪੰਜਾਬੀ ਸਾਹਿਤ, ਭਾਸ਼ਾ ਤੇ ਸੱਭਿਆਚਾਰ ਨੂੰ ਸਮਰਪਿਤ ਸੰਸਥਾ ਸੁਪਨਸਾਜ਼ ਅਤੇ ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਵੱਲੋਂ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਖੁਸ਼ਿਵੰਦਰ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੇ ਅਰੰਭ ਵਿੱਚ ਨਵਤੇਜ ਸ਼ਰਮਾ ਦੀ ਦੂਜੀ ਸਫ਼ਰਨਾਮਾ ਪੁਸਤਕ ‘ਐਥੇ ਓਥੇ’ ਰਿਲੀਜ਼ ਕੀਤੀ ਗਈ। ਇਸ ਮੌਕੇ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੁਸਤਕ ਨਾਲ ਸੰਖੇਪ ਜਾਣ ਪਛਾਣ ਕਰਵਾਈ। ਡਾ. ਰਮਨ ਸ਼ਰਮਾ ਨੇ ਕਿਹਾ ਕਿ ਇਹ ਸਫ਼ਰਨਾਮਾ ਕੁਦਰਤੀ ਸੁਹੱਪਣ ਪ੍ਰਤੀ ਲੋਚਾਂ ਦਾ ਖੂਬਸੂਰਤ ਪ੍ਰਗਟਾਵਾ ਹੈ, ਜਿਸ ਵਿਚ ਨਵਤੇਜ ਨੇ ਪ੍ਰਕਿਰਤਕ ਸੁੰਦਰਤਾ ਨੂੰ ਢਾਹ ਲਾਉਣ ਵਾਲੇ ਸੈਰ ਸਪਾਟਾ ਉਦਯੋਗ ਅਤੇ ਵਪਾਰ ਦੇ ਨਾਕਾਤਮਕ ਰੋਲ ਪ੍ਰਤੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਖੁਸ਼ਿਵੰਦਰ ਕੁਮਾਰ ਨੇ ਕਿਹਾ ਕਿ ਸਫ਼ਰਨਾਮਾ ‘ਐਥੇ ਓਥੇ’ ਕਹਾਣੀਕਾਰ ਦੀ ਉਸ ਵਿਲੱਖਣ ਨਜ਼ਰੀਏ ਵਾਲੇ ਮੁਸਾਫ਼ਿਰ ਵਾਲੀ ਸ਼ਖ਼ਸੀਅਤ ਉਜਾਗਰ ਹੁੰਦੀ ਹੈ, ਜਿਸਦੇ ਕਿਸੇ ਸਫ਼ਰ ਵਿਚ ਰਾਤ ਦੇ ਪੜਾਅ ਪੂਰਵ ਨਿਸ਼ਚਿਤ ਨਹੀਂ ਹੁੰਦੇ, ਇਹ ਇਕ ਹੰਢੇ ਹੋਏ ਮੁਸਾਫ਼ਿਰ ਤੇ ਭੂਗੋਲਵਿਦ ਦੀ ਸ਼ਖ਼ਸੀਅਤ ਦੇ ਮੁੱਢਲੇ ਗੁਣ ਹਨ। ਇਸ ਦੌਰਾਨ ਦਲਜੀਤ ਸਮਰਾਲਾ, ਗੁਰਦੀਪ ਮਹੌਣ, ਸੋਹਣ ਢੰਡ, ਪੂਨਮ ਸ਼ਰਮਾ, ਸੁਖਦੀਪ ਕੌਰ, ਮਨਪ੍ਰੀਤ ਕੌਰ, ਬਚਿੱਤਰ ਸਿੰਘ ਬਰਨ, ਪ੍ਰਿੰਸੀਪਲ ਕੇਕੇ.ਸ਼ਰਮਾ, ਧਰਮਿੰਦਰ ਸ਼ਾਹਿਦ ਨੇ ਸਫ਼ਰਨਾਮਾ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਨਵਤੇਜ ਸ਼ਰਮਾ ਨੇ ਪੁਸਤਕ ਸਬੰਧੀ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਬੁਲਾਰਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਹਰਪਿੰਦਰ ਸਿੰਘ ਸ਼ਾਹੀ ਨੇ ਨਿਭਾਈ।

Advertisement

ਕਿਤਾਬ ‘ਬਰਸਾਤ ਤੇਰੇ ਸ਼ਹਿਰ ਦੀ’ ਰਿਲੀਜ਼

ਖੰਨਾ (ਨਿੱਜੀ ਪੱਤਰ ਪ੍ਰੇਰਕ): ਅੱਜ ਇਥੋਂ ਦੇ ਨੇੜਲੇ ਪਿੰਡ ਰਤਨਹੇੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪ੍ਰੋ. ਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮਰਹੂਮ ਸਾਹਿਤਕਾਰ ਹਰਬੰਸ ਭੌਰ ਦੀ ਕਿਤਾਬ ‘ਬਰਸਾਤ ਤੇਰੇ ਸ਼ਹਿਰ ਦੀ’ ਲੋਕ ਅਰਪਣ ਕੀਤੀ ਗਈ, ਇਸ ਕਿਤਾਬ ਨੂੰ ਸਪਰੈਡ ਪਬਲੀਕੇਸ਼ਨ ਰਾਮਪੁਰ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਕਿਤਾਬ ਦੇ ਲੇਖਕ ਸਦਾ ਲਈ ਵਿਛੜਨ ਤੋਂ ਬਾਅਦ ਇਹ ਪਾਠਕਾਂ ਦੇ ਹੱਥਾਂ ਵਿੱਚ ਪਹੁੰਚੀ ਹੈ। ਇਸ ਮੌਕੇ ਹਰਬੰਸ ਭੌਰ ਦੇ ਭਰਾ ਗੁਰਦੀਪ ਭੌਰ ਨੇ ਲੇਖਕ ਦੇ ਜੀਵਨ ਸਬੰਧੀ ਗੱਲਾਂ ਸਾਂਝੀਆਂ ਕੀਤੀਆਂ। ਸਟੇਜ ਸਕੱਤਰ ਦੀ ਭੂਮਿਕਾ ਦਵਿੰਦਰ ਗਰੇਵਾਲ ਨੇ ਬਾਖੂਬੀ ਨਿਭਾਈ।

Advertisement
Advertisement