ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵੋਦਿਆ ਵਿਦਿਆਲਿਆ ਸਮਿਤੀ ਦੀ ਅਥਲੈਟਿਕਸ ਮੀਟ ਸਮਾਪਤ

06:58 AM Aug 01, 2024 IST
ਅਥਲੈਟਿਕ ਮੀਟ ’ਚ ਭਾਗ ਲੈਣ ਵਾਲੇ ਬੱਚੇ ਪ੍ਰਬੰਧਕਾਂ ਨਾਲ। -ਫੋਟੋ: ਹਰਪ੍ਰੀਤ ਕੌਰ

ਪੱਤਰ ਪ੍ਰੇਰਕ
ਹੁਸ਼ਿਆਰਪੁਰ, 31 ਜੁਲਾਈ
ਪੀ ਐੱਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿੱਚ ਅੱਜ ਤਿੰਨ ਰੋਜ਼ਾ 32ਵੀਂ ਰੀਜਨਲ ਨਵੋਦਿਆ ਵਿਦਿਆਲਿਆ ਸਮਿਤੀ ਅਥਲੈਟਿਕਸ ਮੀਟ ਸਮਾਪਤ ਹੋ ਗਈ। ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਪੰਜਾਬ ਕਲੱਸਟਰ ਦੋ ਦੀ ਟੀਮ ਨੇ ਓਵਰਆਲ ਟਰਾਫੀ ਜਿੱਤੀ ਅਤੇ ਹਿਮਾਚਲ ਪ੍ਰਦੇਸ਼ ਕਲੱਸਟਰ ਦੀ ਟੀਮ ਰਨਰ ਅੱਪ ਰਹੀ। ਓਪਨ ਕਰਾਸ ਕੰਟਰੀ ਦੌੜ ਵਿੱਚ ਲੜਕੇ ਅਤੇ ਲੜਕੀਆਂ ਦੀਆਂ ਪੰਜਾਬ ਕਲੱਸਟਰ ਦੋ ਦੀਆਂ ਟੀਮਾਂ ਓਵਰਆਲ ਜੇਤੂ ਰਹੀਆਂ। ਇਸੇ ਤਰ੍ਹਾਂ 14 ਸਾਲ ਵਰਗ ਦੇ ਫਿਆਜ਼ ਅਹਿਮਦ (ਬਾਰਾਮੂਲਾ), ਤਲਹਾ ਸਰਵੀਦ (ਅਨੰਤਨਾਗ), ਸ਼ਗੁਨ ਰਾਣਾ (ਊਨਾ), 17 ਸਾਲ ਵਰਗ ਦੇ ਵੰਸ਼ ਮੰਗਿਆਲ (ਕਠੂਆ), ਮਨਸਵੀ (ਹੁਸ਼ਿਆਰਪੁਰ), 19 ਸਾਲ ਵਰਗ ਦੇ ਲੁਬੇਦ ਬਸ਼ੀਰ (ਬਾਰਾਮੂਲਾ) ਤੇ ਪਵਨਦੀਪ ਕੌਰ (ਹੁਸ਼ਿਆਰਪੁਰ) ਬੈਸਟ ਅਥਲੀਟ ਦਾ ਖਿਤਾਬ ਜਿੱਤਣ ’ਚ ਕਾਮਯਾਬ ਰਹੇ। ਸਮਾਪਤੀ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਸਰਪੰਚ ਸੁਰਜੀਤ ਲਾਲ, ਜਸਵਿੰਦਰ ਸਿੰਘ ਥਿਆੜਾ, ਰਜਨੀ ਪਠਾਨੀਆ, ਚੰਚਲ ਸਿੰਘ, ਰਾਕੇਸ਼ ਸੋਨੀ, ਦਿਨੇਸ਼ ਸ਼ਰਮਾ, ਸੋਨਿਕਾ ਵਸ਼ਿਸ਼ਟ, ਸੁਸ਼ਮਾ ਸੁਮਨ, ਸ਼ਿਲਪਾ ਰਾਣੀ, ਦੀਪਿਕਾ ਸ਼ਰਮਾ, ਭਾਰਤ ਜਸਰੋਟੀਆ, ਮੁਹੰਮਦ ਯਕੀ, ਹੇਮ ਰਾਜ, ਪ੍ਰੇਮ ਲਤਾ, ਅਰੁਨਾ ਸ਼ਰਮਾ, ਗੁਰਮੀਤ ਕੌਰ, ਪੁਨੀਤ ਕੁਮਾਰ ਤੇ ਧਰੁਵ ਚੌਹਾਨ ਆਦਿ ਮੌਜੂਦ ਸਨ।

Advertisement

Advertisement