For the best experience, open
https://m.punjabitribuneonline.com
on your mobile browser.
Advertisement

ਨਵਜੋਤ ਸਿੱਧੂ ਧੜਾ ਅਜੇ ਵੀ ਕਾਂਗਰਸ ਦੀ ਚੋਣ ਮੁਹਿੰਮ ਤੋਂ ਦੂਰ

07:58 AM May 02, 2024 IST
ਨਵਜੋਤ ਸਿੱਧੂ ਧੜਾ ਅਜੇ ਵੀ ਕਾਂਗਰਸ ਦੀ ਚੋਣ ਮੁਹਿੰਮ ਤੋਂ ਦੂਰ
ਨਵਜੋਤ ਸਿੰਘ ਸਿੱਧੂ
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 1 ਮਈ
ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਭਖਣ ਦੇ ਬਾਵਜੂਦ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਉਸ ਧੜੇ ਦੇ ਵੱਡੀ ਗਿਣਤੀ ਵਿੱਚ ਸਾਬਕਾ ਵਿਧਾਇਕ, ਸਾਬਕਾ ਜ਼ਿਲ੍ਹਾ ਪ੍ਰਧਾਨਾਂ ਸਮੇਤ ਹਲਕਾ ਇੰਚਾਰਜਾਂ ਨੇ ਹੁਣ ਤੱਕ ਕਾਂਗਰਸ ਦੀ ਚੋਣ ਮੁਹਿੰਮ ਵਿੱਚ ਭਾਗ ਲੈਣ ਤੋਂ ਦੂਰੀ ਬਣਾਈ ਹੋਈ ਹੈ। ਇਸ ਧੜੇ ਨੂੰ ਅਜੇ ਤੱਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਮੇਤ ਹੋਰਨਾਂ ਆਗੂਆਂ ਵੱਲੋਂ ਮਨਾਉਣ ਅਤੇ ਸੁਲ੍ਹਾ-ਸਫ਼ਾਈ ਲਈ ਕੋਈ ਠੋਸ ਉਪਰਾਲੇ ਨਹੀਂ ਗਏ ਹਨ ਜਿਸ ਨੂੰ ਕਾਂਗਰਸ ਲਈ ਖ਼ਤਰੇ ਦੀ ਘੰਟੀ ਮੰਨਿਆ ਜਾਣ ਲੱਗਿਆ ਹੈ।
ਵੇਰਵਿਆਂ ਅਨੁਸਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੱਲੋਂ ਬਠਿੰਡਾ ਦੇ ਕੋਟਸ਼ਮੀਰ, ਮਹਿਰਾਜ ਅਤੇ ਮੋਗਾ ਸਮੇਤ ਇੱਕ-ਦੋ ਹੋਰ ਥਾਵਾਂ ਉਪਰ ਕਾਂਗਰਸ ਦੇ ਬੈਨਰ ਹੇਠ ਪਾਰਟੀ ਦੀ ਮਜ਼ਬੂਤੀ ਲਈ ਰੈਲੀਆਂ ਕੀਤੀਆਂ ਗਈਆਂ, ਜਿਹੜੀਆਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਮੇਤ ਹੋਰਨਾਂ ਨੂੰ ਚੁਬਣ ਲੱਗੀਆਂ ਸਨ। ਪਾਰਟੀ ਵੱਲੋਂ ਇਨ੍ਹਾਂ ਰੈਲੀਆਂ ਦੇ ਕੁਝ ਪ੍ਰਬੰਧਕਾਂ ਨੂੰ ਬਾਹਰ ਦਾ ਰਸਤਾ ਵੀ ਵਿਖਾਇਆ ਗਿਆ ਅਤੇ ਕਈ ਨੇਤਾਵਾਂ ਨਾਲ ਆਪਸੀ ਦੂਰੀ ਬਣਾਈ ਗਈ। ਹੁਣ ਜਦੋਂ ਲੋਕ ਸਭਾ ਚੋਣਾਂ ਲਈ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਹੋ ਗਿਆ ਹੈ ਤਾਂ ਪਾਰਟੀ ’ਚ ਕੱਢੇ ਗਏ ਅਤੇ ਦੂਰੀ ਬਣਾਈ ਬੈਠੇ ਨੇਤਾਵਾਂ ਨਾਲ ਅਜੇ ਤੱਕ ਪਾਰਟੀ ਉਮੀਦਵਾਰਾਂ ਵੱਲੋਂ ਜੱਫੀਆਂ ਨਹੀਂ ਪਾਈਆਂ ਗਈਆਂ ਹਨ ਅਤੇ ਨਾ ਹੀ ਉਨ੍ਹਾਂ ਦੀ ਕਾਂਗਰਸ ਪਾਰਟੀ ਵਿੱਚ ਘਰ ਵਾਪਸੀ ਕਰਵਾਈ ਗਈ ਹੈ।
ਨਵਜੋਤ ਸਿੰਘ ਸਿੱਧੂ ਧੜੇ ਦੇ ਪਾਰਟੀ ’ਚੋਂ ਕੱਢੇ ਗਏ ਨੇਤਾਵਾਂ ਵਿੱਚ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਸਾਬਕਾ ਵਿਧਾਇਕ ਪਿਰਮਲ ਸਿੰਘ ਖਾਲਸਾ, ਮਹੇਸ਼ਇੰਦਰ ਸਿੰਘ ਨਿਹਾਲੇਵਾਲੀਆ ਸਾਬਕਾ ਵਿਧਾਇਕ, ਧਰਮਪਾਲ ਸਿੰਘ ਨਿਹਾਲੇਵਾਲੀਆ, ਬਠਿੰਡਾ ਦਿਹਾਤੀ ਤੋਂ ਦੋ ਵਾਰ ਵਿਧਾਨ ਸਭਾ ਦੀ ਚੋਣ ਲੜਨ ਵਾਲੇ ਹਰਵਿੰਦਰ ਸਿੰਘ ਲਾਡੀ, ਮਨਸਿਮਰਤ ਸਿੰਘ ਰਿਆੜ ਪਟਿਆਲਾ ਅਤੇ ਲਾਲੀ ਪਟਿਆਲਾ ਮੁੱਖ ਰੂਪ ਵਿੱਚ ਸ਼ਾਮਲ ਹਨ।
ਨਵਜੋਤ ਸਿੰਘ ਸਿੱਧੂ ਦੀਆਂ ਸਿਆਸੀ ਸਰਗਰਮੀਆਂ ਖਿਲਾਫ਼ ਮੌਜੂਦਾ ਕਾਂਗਰਸ ਪਾਰਟੀ ਦੇ ਪ੍ਰਧਾਨ ਸਮੇਤ ਸੀਨੀਅਰ ਕਾਂਗਰਸੀ ਆਗੂਆਂ ਨੇ ਪਾਰਟੀ ਹਾਈਕਮਾਨ ਕੋਲ ਸ਼ਿਕਾਇਤ ਕੀਤੀ ਸੀ।
ਨਵਜੋਤ ਸਿੰਘ ਸਿੱਧੂ ਧੜੇ ਦੇ ਇੱਕ ਆਗੂ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਕਾਂਗਰਸੀ ਨੇਤਾਵਾਂ ਨੂੰ ਪਾਰਟੀ ’ਚੋਂ ਦੂਰ ਕਰਨ ਤੋਂ ਪੂਰੀ ਤਰ੍ਹਾਂ ਖਫ਼ਾ ਹਨ ਅਤੇ ਉਹ ਨਾਲ ਚੱਲਣ ਲਈ ਵੀ ਤਿਆਰ ਹਨ ਪਰ ਸ਼ਰਤ ਇਹ ਹੈ ਕਿ ਜਿਹੜੇ ਆਗੂਆਂ ਨੂੰ ਪਾਰਟੀ ’ਚੋਂ ਬਾਹਰ ਕੱਢਿਆ ਗਿਆ ਹੈ, ਉਨ੍ਹਾਂ ਦੀ ਮੁੜ ਸ਼ਮੂਲੀਅਤ ਕਰਵਾਕੇ ਮਾਣ-ਸਤਿਕਾਰ ਕੀਤਾ ਜਾਵੇ।
ਉਧਰ ਪਾਰਟੀ ਪ੍ਰਧਾਨ ਰਾਜਾ ਵੜਿੰਗ ਵੱਲੋਂ ਕੱਢੇ ਆਗੂਆਂ ਨੂੰ ਕਾਂਗਰਸ ਲਈ ਚੋਣ ਪ੍ਰਚਾਰ ਕਰਨ ਦਾ ਭਾਵੇਂ ਸੱਦਾ ਦਿੱਤਾ ਗਿਆ ਹੈ ਪਰ ਅਜਿਹੇ ਆਗੂਆਂ ਨੂੰ ਹਾਈਕਮਾਨ ਚੋਣ ਅਖਾੜੇ ਵਿੱਚ ਲਿਆਉਣ ਲਈ ਹਾਲੇ ਤੱਕ ਕਾਮਯਾਬ ਨਹੀਂ ਹੋ ਸਕੀ ਹੈ।
ਪ੍ਰੇਦਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਈਪੀਐਲ ਮੈਚਾਂ ਵਿੱਚ ਰੁੱਝੇ ਹੋਏ ਹਨ ਅਤੇ ਉਹ ਪਾਰਟੀ ਲਈ ਪ੍ਰਚਾਰ ਕਰਨ ਵਾਸਤੇ ਜ਼ਰੂਰ ਸਮਾਂ ਕੱਢਣਗੇ।

Advertisement

Advertisement
Author Image

sukhwinder singh

View all posts

Advertisement
Advertisement
×