ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਵਜੀਤ ਨੇ ਕਾਂਗਰਸੀ ਵਰਕਰਾਂ ਨਾਲ ਸੰਪਰਕ ਸਾਧਿਆ

06:51 AM Apr 24, 2024 IST
ਫਿਲੌਰ ’ਚ ਨਵਜੀਤ ਸਿੰਘ ਦਾ ਸਵਾਗਤ ਕਰਦੇ ਹੋਏ ਮੁਕਾਮੀ ਆਗੂ|

ਪੱਤਰ ਪ੍ਰੇਰਕ
ਫਿਲੌਰ, 23 ਅਪਰੈਲ
ਹਲਕਾ ਜਲੰਧਰ ਦੇ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੀਤ ਸਿੰਘ ਨੇ ਅੱਜ ਇੱਥੋਂ ਦੇ ਕਾਂਗਰਸੀ ਵਰਕਰਾਂ ਨਾਲ ਸਿੱਧਾ ਸੰਪਰਕ ਸਾਧਿਆ। ਨਵਜੀਤ ਸਿੰਘ ਨੇ ਆਪਣੇ ਪਿਤਾ ਦੇ ਹੱਕ ’ਚ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਲੰਘੇ ਕੱਲ੍ਹ ਗੁਰਾਇਆ ਸ਼ਹਿਰ ਦੇ ਆਗੂਆਂ ਨਾਲ ਵੀ ਸੰਪਰਕ ਕੀਤਾ ਸੀ ਅਤੇ ਇਸ ਲੜੀ ਤਹਿਤ ਫਿਲੌਰ ਦੇ ਪਤਵੰਤਿਆਂ ਨੂੰ ਮਿਲੇ। ਫਿਲੌਰ ਦੇ ਕਾਂਗਰਸੀ ਵਿਧਾਇਕ ਦੀ ਗੈਰਹਾਜ਼ਰੀ ’ਚ ਚੰਨੀ ਪਹਿਲਾਂ ਵੀ ਇੱਕ ਮੀਟਿੰਗ ਕਰ ਚੁੱਕੇ ਹਨ, ਹੁਣ ਉਨ੍ਹਾਂ ਦੇ ਪੁੱਤਰ ਨੇ ਮੋਰਚਾ ਸੰਭਾਲ ਲਿਆ ਹੈ। ਇਸ ਦਰਮਿਆਨ ਅਗਲੀ ਵਿਧਾਨ ਸਭਾ ਲਈ ਵੀ ਉਨ੍ਹਾਂ ਦੇ ਨਾਮ ਦੀ ਚਰਚਾ ਵੀ ਚੱਲ ਪਈ ਹੈ। ਨਵਜੀਤ ਸਿੰਘ ਨੇ ਕਿਹਾ ਕਿ ਸਾਰੇ ਪਾਸਿਉਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਇਲਾਕਾ ਬੇਸ਼ੱਕ ਜ਼ਿਆਦਾਤਰ ਕਾਂਗਰਸੀਆਂ ਦਾ ਹੈ ਪਰ ਬਦਕਿਸਮਤੀ ਨਾਲ ਜ਼ਿਆਦਾਤਰ ਕਾਂਗਰਸੀ ਆਗੂ ਅਤੇ ਵਰਕਰ ਸਥਾਨਕ ਕਾਂਗਰਸੀ ਆਗੂਆਂ ਨਾਲ ਨਾਰਾਜ਼ ਅਤੇ ਡਾਢੇ ਮਾਯੂਸ ਵੀ ਹਨ। ਇਸ ਦੇ ਬਾਵਜੂਦ ਆਗੂਆਂ ਨੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਇਸ ਦੌਰੇ ਦੌਰਾਨ ਨਵਜੀਤ ਸਿੰਘ ਨਗਰ ਕੌਂਸਲ ਫਿਲੌਰ ਦੇ ਸਾਬਕਾ ਮੀਤ ਪ੍ਰਧਾਨ ਰਾਜ ਕੁਮਾਰ ਗਰੋਵਰ ਦੀ ਦੁਕਾਨ ’ਤੇ ਪੁੱਜੇ ਜਿੱਥੇ ਸ੍ਰੀ ਗਰੋਵਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਸ੍ਰੀ ਚੰਨੀ ਦੇ ਪੁੱਤਰ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਨਗਰ ਕੌਂਸਲ ਫਿਲੌਰ ਦੇ ਸਾਬਕਾ ਪ੍ਰਧਾਨ ਨਰਿੰਦਰ ਗੋਇਲ, ਕੌਂਸਲਰ ਰਾਜ ਕੁਮਾਰ ਸੰਧੂ, ਪੀਪੀਸੀਸੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਖਹਿਰਾ, ਲਾਲਾ ਕ੍ਰਿਸ਼ਨ ਲਾਲ, ਪੀਟੀ ਨੰਦ ਕਿਸ਼ੋਰ ਵਸ਼ਿਸ਼ਟ, ਰਵਿੰਦਰ ਕੁਮਾਰ ਗੋਰਾ, ਵਿਪਨ ਚੌਧਰੀ, ਐਡਵੋਕੇਟ ਚੇਤਨ ਚੌਧਰੀ, ਜਸਵਿੰਦਰ ਸਿੰਘ ਪਿੰਦਾ, ਲੱਕੀ ਸਿੰਘ ਤੇ ਸੁਲਤਾਨ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ|

Advertisement

Advertisement
Advertisement