For the best experience, open
https://m.punjabitribuneonline.com
on your mobile browser.
Advertisement

ਨਵੀਂ ਮੁੰਬਈ ਵਿੱਚ ਚਾਰ ਮੰਜ਼ਿਲਾ ਇਮਾਰਤ ਡਿੱਗੀ, ਤਿੰਨ ਹਲਾਕ

10:31 AM Jul 27, 2024 IST
ਨਵੀਂ ਮੁੰਬਈ ਵਿੱਚ ਚਾਰ ਮੰਜ਼ਿਲਾ ਇਮਾਰਤ ਡਿੱਗੀ  ਤਿੰਨ ਹਲਾਕ
ਰਾਹਤ ਕਾਰਜ ਦੋਰਾਨ ਵਿਭਾਗ ਦੇ ਕਰਮਚਾਰੀ। ਫੋਟੋ ਪੀਟੀਆਈ
Advertisement

ਮੁੰਬਈ, 27 ਜੁਲਾਈ
ਨਵੀਂ ਮੁੰਬਈ ਦੇ ਸੀਬੀਡੀ ਬੇਲਾਪੁਰ ਇਲਾਕੇ ਵਿੱਚ ਅੱਜ ਤੜਕੇ ਇਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਢਹਿ-ਢੇਰੀ ਹੋ ਗਈ। ਇਸ ਘਟਨਾ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਸ਼ਾਹਬਾਜ਼ ਪਿੰਡ ਵਿੱਚ ਤੜਕੇ 4.50 ਵਜੇ ਵਾਪਰੀ ਇਸ ਘਟਨਾ ਤੋਂ ਬਾਅਦ ਦੋ ਵਿਅਕਤੀਆਂ ਨੂੰ ਮਲਬੇ ਹੇਠੋਂ ਜਿਊਂਦਾ ਕੱਢ ਲਿਆ ਗਿਆ। ਮ੍ਰਿਤਕਾਂ ਦੀ ਪਛਾਣ ਮੁਹੰਮਦ ਮਿਰਾਜ ਅਲਤਾਫ ਹੁਸੈਨ (30), ਮਿਰਾਜ ਸੈਫ ਅੰਸਾਰੀ (24) ਅਤੇ ਸਾਫੀਕ ਅਹਿਮਦ ਰਹਿਮਤ ਅਲੀ ਅੰਸਾਰੀ (28) ਵਜੋਂ ਹੋਈ ਹੈ। ਡਿੱਗੀ ਇਮਾਰਤ 10 ਸਾਲ ਪੁਰਾਣੀ ਸੀ। ਇਸ ਦੌਰਾਨ ਦੋ ਵਿਅਕਤੀਆਂ ਲਾਲ ਮੁਹੰਮਦ (22) ਅਤੇ ਰੁਖਸਾਨਾ (21) ਨੂੰ ਮਲਬੇ ਹੇਠੋਂ ਜਿਊਂਦਾ ਬਾਹਰ ਕੱਢ ਲਿਆ ਗਿਆ। -ਪੀਟੀਆਈ

Advertisement

Advertisement
Author Image

Puneet Sharma

View all posts

Advertisement
Advertisement
×