ਨਵਚੇਤਨਾ ਕਮੇਟੀ ਨੇ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ
ਲੁਧਿਆਣਾ: ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਹੋਣਹਾਰ ਬੱਚਿਆਂ ਦੀ ਸਿੱਖਿਆ ਤੇ ਸਿਹਤ ਦੀ ਜ਼ਿੰਮੇਵਾਰੀ ਲੈਣ ਵਾਲੀ ਸੰਸਥਾ ਨਵਚੇਤਨਾ ਬਾਲ ਭਲਾਈ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਸਥਾਨਕ ਸਰਕਟ ਹਾਊਸ ਵਿੱਚ ਹੋਈ। ਇਸ ਮੀਟਿੰਗ ਵਿੱਚ ਦੋ ਹੋਣਹਾਰ ਵਿਦਿਆਰਥੀਆਂ ਨੂੰ ਸਾਲਾਨਾ ਵਜ਼ੀਫਿਆਂ ਨਾਲ ਸਨਮਾਨਿਤ ਕੀਤਾ ਗਿਆ। ਮੀਟਿੰਗ ਵਿੱਚ ਪਰਮਜੀਤ ਸਿੰਘ ਪਨੇਸਰ, ਅਨਿਲ ਸ਼ਰਮਾ, ਰਾਜੇਸ਼ ਢੀਂਗਰਾ, ਕੰਵਲਪ੍ਰੀਤ ਕੌਰ ਸੇਖੋਂ, ਰੇਖਾ ਬਾਂਸਲ, ਪੱਲਵੀ ਗਰਗ, ਸ਼ਸ਼ੀ ਢੀਂਗਰਾ, ਰਮਨੀਕ ਬਾਲਾ, ਰਮਨ ਚੰਡੋਕ, ਰਚਿਤਾ ਚੰਡੋਕ, ਰੁਸੀਲ ਵਰਮਾ ਖਾਸ ਤੌਰ ’ਤੇ ਹਾਜ਼ਰ ਸਨ। ਕਮੇਟੀ ਦੇ ਪ੍ਰਧਾਨ ਸੁਖਧੀਰ ਸੇਖੋਂ ਅਤੇ ਪਲਵੀ ਗਰਗ ਨੇ ਦੱਸਿਆ ਕਿ ਨਵਚੇਤਨਾ ਵੱਲੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਅੱਜ ਕਮਲਜੀਤ ਸਿੰਘ ਅਤੇ ਕਰਮਜੀਤ ਕੌਰ ਨੂੰ ਛੇ-ਛੇ ਮਹੀਨੇ ਦਾ ਵਜ਼ੀਫਾ, ਵਰਦੀ, ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ। ਨਵਚੇਤਨਾ ਵਿਮੈਨ ਫਰੰਟ ਦੇ ਸੰਸਥਾਪਕ ਕੰਵਲਪ੍ਰੀਤ ਕੌਰ ਸੇਖੋਂ ਅਤੇ ਚੇਅਰਪਰਸਨ ਸ਼ਸ਼ੀ ਢੀਂਗਰਾ ਨੇ ਦੱਸਿਆ ਕਿ ਇਹ ਮਦਦ ਉਦੋਂ ਤੱਕ ਕੀਤੀ ਜਾਵੇਗੀ ਜਦੋਂ ਤੱਕ ਬੱਚੇ ਪੜ੍ਹਾਈ ਜਾਰੀ ਰੱਖਣਾ ਚਾਹੁਣਗੇ। -ਖੇਤਰੀ ਪ੍ਰਤੀਨਿਧ