ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਦਰਤਿ ਹੈ ਕੀਮਤਿ ਨਹੀ ਪਾਇ।।

08:08 AM Sep 02, 2023 IST

ਕੜੀ ਪੱਤਾ ਸਾਡੇ ਘਰਾਂ ਜਾਂ ਆਸਪਾਸ ਆਮ ਹੀ ਵਿਖਾਈ ਦਿੰਦਾ ਹੈ ਅਤੇ ਇਸ ਨੂੰ ਮਿੱਠੀ ਨਿੰਮ, ਗੰਦਲਾ ਆਦਿ ਨਾਵਾਂ ਨਾਲ ਜਾਣਦੇ ਹਾਂ। ਗੋਰੇ ਇਸ ਨੂੰ ‘ਕਰੀ ਲੀਫ’ ਸੱਦਦੇ ਹਨ। ਮਿੱਠੀ ਨਿੰਮ ਕਾਫ਼ੀ ਪ੍ਰਚੱਲਿਤ ਹੈ ਕਿਉਂਕਿ ਕੁਝ ਲੋਕ ਇਸ ਦੇ ਪੱਤਿਆਂ ਨੂੰ ਨਿੰਮ ਦੇ ਪੱਤਿਆਂ ਨਾਲ ਸੁਮੇਲਦੇ ਹਨ। ਹਾਲਾਂਕਿ ਕੜੀ ਪੱਤੇ ਦਾ ਤਕਨੀਕੀ ਰੂਪ ਵਿੱਚ ਨਿੰਮ ਨਾਲ ਕੋਈ ਸਬੰਧ ਨਹੀਂ ਹੈ। ਇਸ ਦਾ ਮੂਲ ਸਥਾਨ ਦੱਖਣੀ ਭਾਰਤ ਤੇ ਸ੍ਰੀਲੰਕਾ ਨੂੰ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਦੱਖਣੀ ਏਸ਼ੀਆ, ਆਸਟਰੇਲੀਆ, ਅਫ਼ਰੀਕਾ ਅਤੇ ਅਮਰੀਕਾ ਵਰਗੇ ਦੇਸ਼ਾਂ ਦੇ ਕੁਝ ਇਲਾਕਿਆਂ ਵਿੱਚ ਵੀ ਵਿਖਾਈ ਦਿੰਦਾ ਹੈ। ਪੰਜਾਬ ਵਿੱਚ ਖ਼ਾਸ ਤੌਰ ’ਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਾਲੇ ਇਲਾਕਿਆਂ ਵਿੱਚ ਜੰਗਲੀ ਰੂਪ ਵਿੱਚ ਉੱਗਿਆ ਹੋਇਆ ਖੂਬ ਨਜ਼ਰ ਆਉਂਦਾ ਹੈ। ਇਸ ਪੌਦੇ ਦਾ ਵਿਗਿਆਨਕ ਨਾਂ ‘ਮੁਰਾਇਆ ਕੋਈਨਿਗਾਈ’ ਹੈ।
ਕੜੀ ਪੱਤਾ ਪੁਰਾਤਨ ਵੇਲਿਆਂ ਤੋਂ ਭਾਰਤ ਦੇ ਦੱਖਣੀ ਸੂਬਿਆਂ ਵਿੱਚ ਅਨੇਕਾਂ ਵਰਗ ਦੇ ਪਕਵਾਨਾਂ ਨੂੰ ਮਹਿਕਦਾਰ ਅਤੇ ਸੁਆਦਲੇ ਬਣਾਉਣ ਲਈ ਵਰਤਿਆ ਜਾਂਦਾ ਹੈ। ਦਾਲ, ਤਰੀ ਵਾਲੀਆਂ ਸਬਜ਼ੀਆਂ, ਖਿਚੜੀ, ਸਾਂਭਰ, ਉਪਮਾ, ਆਲੂ ਪਕਵਾਨ, ਮੀਟ, ਮੱਛੀ ਤੋਂ ਇਲਾਵਾ ਇਹ ਨਾਰੀਅਲ ਦੀ ਚਟਣੀ ਆਦਿ ਵਿੱਚ ਵੀ ਵਰਤਿਆ ਜਾਂਦਾ ਹੈ। ਕੁਝ ਲੋਕ ਇਸ ਦੇ ਪੱਤੇ ਸੁਕਾ ਕੇ ਵੀ ਵਰਤਦੇ ਹਨ ਕੁਝ ਦੇਸ਼ਾਂ ਵਿੱਚ ਲੋਕ ਇਸ ਦੇ ਪੱਤੇ ਪਾਪੜ ਵਾਂਗ ਭੁੰਨ ਕੇ ਸੂਪ ਵਿੱਚ ਵੀ ਪਾਉਂਦੇ ਹਨ। ਇਸ ਨੂੰ ਸਫ਼ੈਦ ਰੰਗ ਦੇ ਫੁੱਲ ਪੈਂਦੇ ਹਨ ਜੋ ਸਮਾਂ ਪਾ ਕੇ ਗੋਲ਼ ਫ਼ਲਾਂ ਵਿੱਚ ਤਬਦੀਲ ਹੋ ਜਾਂਦੇ ਹਨ ਜੋ ਸ਼ੁਰੂਆਤੀ ਸਮੇਂ ਵਿੱਚ ਹਰੇ ਅਤੇ ਪੱਕੇ ਕਾਲੇ ਰੰਗ ਦੇ ਫ਼ਲਾਂ ਵਿੱਚ ਤਬਦੀਲ ਹੋ ਜਾਂਦੇ ਹਨ। ਕੜੀ ਪੱਤੇ ਦੇ ਫ਼ਲ ਖਾਣਯੋਗ ਹੁੰਦੇ ਹਨ, ਪਰ ਬੀਜ ਖਾਣੇ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਬਰਸਾਤਾਂ ਵਿੱਚ ਪੱਕੇ ਫ਼ਲਾਂ ਨੂੰ ਪੌਦ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ। ਗੁੱਦਾ ਉਤਾਰ ਕੇ ਬੀਜ ਜਲਦੀ ਪੁੰਗਰ ਆਉਂਦੇ ਹਨ।
ਵਿਗਿਆਨਕ ਪੱਖ ਤੋਂ ਇਸ ਨੂੰ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਅਤੇ ਐਂਟੀ-ਕੈਂਸਰ ਤੱਕ ਮੰਨਿਆ ਜਾਂਦਾ ਹੈ। ਆਯੁਰਵੈਦਿਕ ਪ੍ਰਣਾਲੀ ਵਿੱਚ ਇਹ ਪੌਦਾ ਅਨੇਕਾਂ ਮਨੁੱਖੀ ਬਿਮਾਰੀਆਂ ਜਿਵੇਂ ਕਿ ਕਬਜ਼, ਪਾਚਨ ਪ੍ਰਣਾਲੀ, ਚਮੜੀ ਰੋਗ, ਦਿਲ ਦੇ ਰੋਗ, ਮੋਟਾਪਾ, ਵਾਲਾਂ ਦੇ ਰੋਗ, ਬਲੱਡ ਪ੍ਰੈਸ਼ਰ ਆਦਿ ਦੇ ਇਲਾਜ ਲਈ ਨੁਸਖਿਆਂ ਵਿੱਚ ਵਰਤਿਆ ਜਾਂਦਾ ਹੈ। ਵਿਟਾਮਿਨ ਏ ਦੀ ਮੌਜੂਦਗੀ ਹੋਣ ਕਰਕੇ ਅੱਖਾਂ ਲਈ, ਆਇਰਨ ਲਈ ਅਤੇ ਫੋਲਿਕ ਐਸਿਡ ਦਾ ਸਰੋਤ ਹੁੰਦਾ ਹੋਣ ਕਰਕੇ ਖੂਨ ਦੀ ਕਮੀ ਪੂਰੀ ਕਰਨ ਲਈ ਸਹਾਈ ਹੁੰਦਾ ਹੈ। ਇਸ ਵਿੱਚ ਮੌਜੂਦ ਤੱਤ ਇਨਸੁਲਿਨ ਨੂੰ ਪ੍ਰਭਾਵਿਤ ਕਰਦੇ ਹੋਣ ਕਰਕੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਰੱਖਣ ਵਿੱਚ ਸਹਾਈ ਹੁੰਦਾ ਹੈ। ਇਹ ਮਾਨਸਿਕ ਤਣਾਅ ਅਤੇ ਸਵੇਰ ਵੇੇਲੇ ਚਿੱਤ ਕੱਚਾ ਹੋਣ ਵਾਲੀਆਂ ਅਲਾਮਤਾਂ ਨੂੰ ਵੀ ਠੀਕ ਕਰਦਾ ਹੈ। ਜਿਗਰ ਦੇ ਰੋਗੀਆਂ ਲਈ ਕੜੀ ਪੱਤਾ ਬੇਹੱਦ ਸਹਾਈ ਹੋ ਨਿੱਬੜਦਾ ਹੈ। ਕੈਂਸਰ ਰੋਗੀਆਂ ’ਤੇ ਹੁੰਦੀਆਂ ਕੀਮੋ ਥੈਰੇਪੀਆਂ ਦੇ ਦੁਰਪ੍ਰਭਾਵ ਨੂੰ ਰੋਕਦਾ ਹੈ। ਕੁਲ ਮਿਲਾ ਕੇ ਕੜੀ ਪੱਤਾ ਬਹੁਤ ਗੁਣਕਾਰੀ ਪੌਦਾ ਹੈ ਅਤੇ ਇਸ ਦਾ ਸਾਡੀ ਰਸੋਈ ਵਿੱਚ ਪ੍ਰਯੋਗ ਹੋਣਾ ਪੂਰੇ ਪਰਿਵਾਰ ਦੀ ਸਿਹਤ ਲਈ ਲਾਭਕਾਰੀ ਸਿੱਧ ਹੁੰਦਾ ਹੈ।
ਪੇਸ਼ਕਸ਼: ਡਾ. ਬਲਵਿੰਦਰ ਸਿੰਘ
ਸੰਪਰਕ: 98142-39041

Advertisement

Advertisement