For the best experience, open
https://m.punjabitribuneonline.com
on your mobile browser.
Advertisement

ਕੁਦਰਤੀ ਖੇਤੀ ਸਮੇਂ ਦੀ ਮੁੱਖ ਲੋੜ: ਦੇਵਵਰਤ

08:00 AM Jul 12, 2024 IST
ਕੁਦਰਤੀ ਖੇਤੀ ਸਮੇਂ ਦੀ ਮੁੱਖ ਲੋੜ  ਦੇਵਵਰਤ
ਖਿਡਾਰੀਆਂ ਨਾਲ ਗੁਜਰਾਤ ਦੇ ਰਾਜਪਾਲ ਅਚਾਰਿਆ ਦੇਵਵਰਤ ਅਤੇ ਹੋਰ।
Advertisement

ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 11 ਜੁਲਾਈ
ਗੁਜਰਾਤ ਦੇ ਰਾਜਪਾਲ ਅਚਾਰਿਆ ਦੇਵਵਰਤ ਨੇ ਕਿਹਾ ਕਿ ਕੁਦਰਤੀ ਖੇਤੀ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਕੁਦਰਤੀ ਖੇਤੀ ਕਰਨ ਨਾਲ ਹੀ ਪਾਣੀ, ਜੰਗਲ, ਜ਼ਮੀਨ ਅਤੇ ਜਾਨਵਰਾਂ ਨੂੰ ਬਚਾਇਆ ਜਾ ਸਕਦਾ ਹੈ। ਲਗਾਤਾਰ ਰਸਾਇਣਕ ਖੇਤੀ ਕਾਰਨ ਦੇਸ਼ ਦੇ ਕਈ ਰਾਜਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ ਅਤੇ ਜ਼ਮੀਨ ਵੀ ਬੰਜਰ ਹੁੰਦੀ ਜਾ ਰਹੀ ਹੈ। ਅੱਜ ਰਾਜਪਾਲ ਗੁਰੂਕੁਲ ਕੁਰੂਕਸ਼ੇਤਰ ਵਿਖੇ ਅੰਤਰਰਾਸ਼ਟਰੀ ਪਹਿਲਵਾਨ ਪਦਮਸ਼੍ਰੀ ਯੋਗੇਸ਼ਵਰ ਦੱਤ ਦੀ ਅਗਵਾਈ ਹੇਠ ਗੁਰੂਕੁਲ ਆਏ 70 ਪਤਵੰਤਿਆਂ ਦੇ ਵਫ਼ਦ ਨੂੰ ਸੰਬੋਧਨ ਕਰ ਰਹੇ ਸਨ। ਇਸ ਵਿਚ ਵੱਖ-ਵੱਖ ਪੰਚਾਇਤਾਂ ਦੇ ਨੁਮਾਇੰਦਿਆਂ ਅਤੇ ਕਿਸਾਨਾਂ ਤੋਂ ਇਲਾਵਾ 23 ਨਾਮਵਰ ਖਿਡਾਰੀ ਵੀ ਸ਼ਾਮਲ ਸਨ। ਗੁਰੂਕੁਲ ਪਹੁੰਚਣ ’ਤੇ ਰਾਜਪਾਲ ਦੇ ਓਐੱਸਡੀ ਡਾ. ਰਾਜੇਂਦਰ ਵਿਦਿਆਲੰਕਰ ਅਤੇ ਪ੍ਰਿੰਸੀਪਲ ਰਾਜਕੁਮਾਰ ਗਰਗ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਉੱਘੇ ਸਮਾਜ ਸੇਵਕ ਡਾ: ਸੰਪੂਰਨ ਸਿੰਘ, ਡਾਇਰੈਕਟਰ ਬ੍ਰਿਗੇਡੀਅਰ ਡਾ: ਪ੍ਰਵੀਨ ਕੁਮਾਰ, ਖੇਤੀ ਵਿਗਿਆਨੀ ਪਦਮਸ੍ਰੀ ਡਾ. ਹਰਿਓਮ, ਪ੍ਰਿੰਸੀਪਲ ਸੂਬੇ ਪ੍ਰਤਾਪ ਅਤੇ ਰਾਮ ਨਿਵਾਸ ਆਰਿਆ ਮੌਜੂਦ ਸਨ।
ਅਚਾਰੀਆ ਦੇਵਵਰਤ ਨੇ ਗੁਰੂਕੁਲ ਫਾਰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਥੇ ਪਿਛਲੇ 10 ਸਾਲਾਂ ਤੋਂ ਨਿਰੋਲ ਕੁਦਰਤੀ ਖੇਤੀ ਕੀਤੀ ਜਾ ਰਹੀ ਹੈ, ਜਿਸ ਵਿੱਚ ਇੱਕ ਵੀ ਬੂੰਦ ਯੂਰੀਆ ਜਾਂ ਕਿਸੇ ਕਿਸਮ ਦੀ ਕੀਟਨਾਸ਼ਕ ਦਵਾਈ ਖੇਤਾਂ ਵਿੱਚ ਨਹੀਂ ਪਾਈ ਗਈ। ਅਚਾਰਿਆ ਨੇ ਕਿਹਾ ਕਿ ਜੇ ਅਸੀਂ ਕੈਂਸਰ, ਹਾਰਟ ਅਟੈਕ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਹੈ ਅਤੇ ਆਉਣ ਵਾਲੀ ਪੀੜ੍ਹੀ ਨੂੰ ਵਿਰਸੇ ਵਜੋਂ ਪਾਣੀ ਅਤੇ ਸ਼ੁੱਧ ਵਾਤਾਵਰਨ ਦੇਣਾ ਹੈ, ਤਾਂ ਸਾਰਿਆਂ ਨੂੰ ਕੁਦਰਤੀ ਖੇਤੀ ਨੂੰ ਅਪਨਾਉਣਾ ਪਵੇਗਾ, ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ।

Advertisement

Advertisement
Author Image

joginder kumar

View all posts

Advertisement
Advertisement
×