ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਟੋ ਵੱਲੋਂ ਯੂਕਰੇਨ ਨੂੰ ਨਵੀਂ ਸੁਰੱਖਿਆ ਸਹਾਇਤਾ ਦੇਣ ਬਾਰੇ ਵਿਚਾਰਾਂ

07:17 AM Jun 14, 2024 IST

ਬ੍ਰਸਲਜ਼, 13 ਜੂਨ
ਨਾਟੋ ਦੇ ਰੱਖਿਆ ਮੰਤਰੀ ਅੱਜ ਰੂਸ ਵੱਲੋਂ ਵੱਡੇ ਪੱਧਰ ’ਤੇ ਹਮਲੇ ਕੀਤੇ ਜਾਣ ਵਿਚਾਲੇ ਯੂਕਰੇਨ ਨੂੰ ਲੰਮੇ ਸਮੇਂ ਲਈ ਸੁਰੱਖਿਆ ਸਹਾਇਤਾ ਤੇ ਫੌਜੀ ਸਿਖਲਾਈ ਮੁਹੱਈਆ ਕਰਨ ਦੀ ਇੱਕ ਨਵੀਂ ਯੋਜਨਾ ’ਤੇ ਸਹਿਮਤ ਹੋਣ ਦੀ ਆਸ ਨਾਲ ਇਕੱਠੇ ਹੋਏ। ਇਸ ਤੋਂ ਪਹਿਲਾਂ ਹੰਗਰੀ ਨੇ ਮਤੇ ਨੂੰ ਉਦੋਂ ਤੱਕ ਵੀਟੋ ਨਾ ਕਰਨ ਦਾ ਫ਼ੈਸਲਾ ਕੀਤਾ ਜਦੋਂ ਤੱਕ ਉਸ ਨੂੰ ਇਸ ਵਿੱਚ ਹਿੱਸਾ ਲੈਣ ਲਈ ਮਜਬੂਰ ਨਹੀਂ ਕੀਤਾ ਜਾਂਦਾ। ਵਾਸ਼ਿੰਗਟਨ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ 9-11 ਜੁਲਾਈ ਨੂੰ ਕਰਵਾਏ ਜਾਣ ਵਾਲੇ ਸਿਖਰ ਸੰਮੇਲਨ ਤੋਂ ਪਹਿਲਾਂ ਆਖਰੀ ਉੱਚ ਪੱਧਰੀ ਵਾਰਤਾ ਤੋਂ ਅਗਾਊਂ ਤੌਰ ’ਤੇ ਇਹ ਮੰਤਰੀ ਬ੍ਰੱਸਲਜ਼ ’ਚ ਨਾਟੋ ਦੇ ਹੈੱਡਕੁਆਰਟਰ ’ਚ ਦੋ ਦਿਨਾਂ ਤੋਂ ਮੀਟਿੰਗ ਕਰ ਰਹੇ ਹਨ ਜਿੱਥੇ ਫੌਜੀ ਸੰਗਠਨ ਦੇ ਆਗੂਆਂ ਵੱਲੋਂ ਯੂਕਰੇਨ ਲਈ ਵਿੱਤੀ ਸਹਾਇਤਾ ਦੀ ਯੋਜਨਾ ਬਣਾਏ ਜਾਣ ਦੀ ਆਸ ਹੈ। ਯੂਕਰੇਨ ਦੇ ਪੱਛਮੀ ਸਹਿਯੋਗੀ ਆਪਣੀ ਫੌਜੀ ਮਦਦ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਰੂਸੀ ਸੈਨਿਕਾਂ ਨੇ ਅਮਰੀਕੀ ਫੌਜੀ ਸਹਾਇਤਾ ’ਚ ਦੇਰ ਦਾ ਲਾਹਾ ਲੈਂਦਿਆਂ ਇੱਕ ਹਜ਼ਾਰ ਕਿਲੋਮੀਟਰ ਤੋਂ ਵੱਧ ਲੰਮੀ ਫਰੰਟ ਲਾਈਨ ’ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਯੂਰਪੀ ਸੰਘ ਦੇ ਫੰਡ ਵੀ ਅੰਦਰੂਨੀ ਸਿਆਸੀ ਵਿਵਾਦ ਕਾਰਨ ਰੁਕੇ ਹੋਏ ਸਨ। ਨਾਟੋ ਦੇ ਸਕੱਤਰ ਜਨਰਲ ਜੈਨਜ਼ ਸਟੌਲਟੈਨਬਰਗ ਨੇ ਕਿਹਾ ਕਿ ਯੂਕਰੇਨ ਦੇ ਸੰਕਟ ਦੀ ਮਾਰ ਝੱਲ ਰਹੇ ਹਥਿਆਰਬੰਦ ਬਲਾਂ ਨੂੰ ਹਥਿਆਰਾਂ, ਗੋਲਾ-ਬਾਰੂਦ ਤੇ ਫੰਡਾਂ ਦੀ ਲੰਮੇ ਸਮੇਂ ਤੱਕ ਸਹਾਇਤਾ ਦੀ ਲੋੜ ਹੈ। ਉਨ੍ਹਾਂ ਕਿਹਾ, ‘ਪੂਰੀ ਯੋਜਨਾ ਪਾੜੇ ਤੇ ਦੇਰੀ ਦੇ ਜੋਖਮ ਨੂੰ ਘਟਾਉਣ ਦੀ ਹੈ।’ -ਏਪੀ

Advertisement

Advertisement